ਬ੍ਰਜੇਂਦਰ ਕੁਮਾਰ ਬ੍ਰਹਮਾ
ਬ੍ਰਜੇਂਦਰ ਕੁਮਾਰ ਬ੍ਰਹਮਾ ਇੱਕ ਲੇਖਕ ਹੈ ਜੋ ਮੁੱਖ ਤੌਰ ਤੇ ਬੋਡੋ ਭਾਸ਼ਾ ਵਿੱਚ ਲਿਖਦਾ ਹੈ। ਉਸ ਨੂੰ ਸਾਹਿਤ ਅਕਾਦਮੀ ਅਵਾਰਡ[1] ਨਾਲ ਸੰਨ 2015 ਵਿੱਚ ਇੱਕ ਕਾਵਿ ਸੰਗ੍ਰਹਿ, ਬੇਦੀ ਡੇਨਖੋ ਬੇਦੀ ਗਾਬ ਨੂੰ ਸੰਪਾਦਿਤ ਕਰਨ ਲਈ ਸਨਮਾਨਿਤ ਕੀਤਾ ਗਿਆ ਸੀ।[2][3][4]
ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਬ੍ਰਜੇਂਦਰ ਕੁਮਾਰ ਬ੍ਰਹਮਾ ਨੂੰ ਕੋਕਰਾਝਾਰ ਜ਼ਿਲ੍ਹੇ ਦੇ ਬੋਡੋਫਾ ਹਾ,ਸ, ਬਗਨਸ਼ਾਲੀ ਵਿਖੇ ਹੋਏ ਇੱਕ ਸਮਾਰੋਹ ਵਿੱਚ 16 ਵਾਂ ਉਪੇਂਦਰ ਨਾਥ ਬ੍ਰਹਮਾ ਸੈਨਿਕ ਆਫ਼ ਹਿਊਮੈਨਟੀ ਅਵਾਰਡ (ਯੂ ਐਨ ਬੀ ਐਸ ਐਚ) 2019 ਵੀ ਦਿੱਤਾ ਗਿਆ ਸੀ।
ਉਪੇਂਦਰ ਨਾਥ ਬ੍ਰਹਮਾ ਟਰੱਸਟ (ਯੂਐਨਬੀਟੀ) ਦੁਆਰਾ ਹਰ ਸਾਲ ਇਹ ਪੁਰਸਕਾਰ ਦਿੱਤਾ ਜਾਂਦਾ ਹੈ। ਆਲ ਬੋਡੋ ਸਟੂਡੈਂਟਸ ਯੂਨੀਅਨ (ਏਬੀਐਸਯੂ) ਦੇ ਸਾਬਕਾ ਪ੍ਰਧਾਨ ਬੋਡੋਫਾ ਉਪੇਂਦਰ ਨਾਥ ਬ੍ਰਹਮਾ ਦੀ ਯਾਦ ਵਿੱਚ ਇਹ ਸਭ ਤੋਂ ਵੱਕਾਰੀ ਪੁਰਸਕਾਰ ਹੈ। ਬੋਡੋ ਭਾਈਚਾਰੇ ਦੇ ਵਿਕਾਸ ਅਤੇ ਬੋਡੋ ਭਾਸ਼ਾ ਵਿੱਚ ਸਾਹਿਤਕ ਰਚਨਾਵਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਪਾਏ ਯੋਗਦਾਨ ਬਦਲੇ ਬ੍ਰਜੇਂਦਰ ਕੁਮਾਰ ਬ੍ਰਹਮਾ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ।
ਬ੍ਰਹਮਾ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਅਤੇ ਇੱਕ ਪ੍ਰਸਿੱਧ ਕਵੀ ਵੀ ਹਨ। ਉਸ ਦੀਆਂ 300 ਤੋਂ ਵੱਧ ਕਵਿਤਾਵਾਂ ਪਹਿਲਾਂ ਹੀ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦਾ ਪਹਿਲਾ ਸੰਗ੍ਰਹਿ ਓਖਰੰਗ ਗੋਂਗਸੇ ਨੰਗੌ 1975 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ 1994 ਵਿੱਚ ਸੋਮਸਵਰੀ ਬ੍ਰਹਮਾ ਸਾਹਿਤਕ ਪੁਰਸਕਾਰ ਪ੍ਰਾਪਤ ਹੋਇਆ ਸੀ ਜੋ ਬੋਡੋ ਸਾਹਿਤ ਸਭਾ ਦੁਆਰਾ ਗਠਿਤ ਕੀਤਾ ਗਿਆ ਸੀ। ਬ੍ਰਹਮਾ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਵਿੱਚ 1986 ਵਿੱਚ ਥੂਨਲਾਈ ਅਰਵ ਸੰਸ੍ਰੀ (ਰਾਈਥਾਈ), ਰਾਇਥਮਾਲਾ (1992), ਨਵਜੌਰ ਆਰ ਆਰ ਸਵਰਜੀ (1994) ਅਤੇ ਅੰਗ ਪਵੀਪਿੰਗਨ (1994) ਸ਼ਾਮਲ ਹਨ।
ਬ੍ਰਹਮਾ ਨੂੰ ਸਾਹਿਤ ਅਕਾਦਮੀ ਨੇ 2009 ਵਿੱਚ ਬੇਦੀ ਡੇਂਗਖਵ ਬੇਦੀ ਗਾਬ ਲਈ ਸਨਮਾਨਿਤ ਕੀਤਾ ਸੀ ਅਤੇ ਉਸਨੂੰ ਬੀਟੀਸੀ ਪ੍ਰਸ਼ਾਸਨ ਵੱਲੋਂ 2013 ਵਿੱਚ ਪ੍ਰਮੋਦ ਚੰਦਰ ਬ੍ਰਹਮਾ ਸਾਹਿਤਕ ਪੁਰਸਕਾਰ ਮਿਲਿਆ ਸੀ। ਉਹ 2002 ਤੋਂ 2008 ਤੱਕ ਛੇ ਸਾਲ ਬੋਡੋ ਸਾਹਿਤ ਸਭਾ ਦਾ ਪ੍ਰਧਾਨ ਰਿਹਾ। 2009 ਬ੍ਰਹਮਾ ਪੱਛਮੀ ਬੰਗਾਲ ਦੇ ਸਿਲੀਗੁੜੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸੀ। ਉਸਨੂੰ 29 ਸਤੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਪਤਨੀ ਕੌਸ਼ਲਿਆ ਬ੍ਰਹਮਾ ਨੂੰ ਉਨ੍ਹਾਂ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ। ਬੋਡੋਲੈਂਡ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਲੈਸ਼ਰਾਮ ਲਾਡੂਸਿੰਘ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਇਹ ਐਵਾਰਡ ਸੌਂਪਿਆ। ਅਵਾਰਡ ਵਿੱਚ ਯਾਦਗਾਰੀ ਚਿੰਨ, ਪ੍ਰਸ਼ੰਸਾ ਪੱਤਰ ਅਤੇ 1,00,000 ਦਾ ਰੁਪਏ ਦਾ ਚੈੱਕ ਸ਼ਾਮਲ ਹੁੰਦਾ ਹੈ।
ਯੂ ਐਨ ਬੀ ਟਰੱਸਟ ਦੇ ਚੇਅਰਮੈਨ, ਡਾ. ਸਬੰਗ ਬਾਸੁਮੈਤਾਰੀ ਨੇ ਕਿਹਾ ਕਿ ਪੁਰਸਕਾਰ ਦੀ ਰਸਮ 2004 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਨਾਮਵਰ ਲੇਖਕ ਅਤੇ ਬੋਡੋ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਜੋਗਿੰਦਰ ਕੁਮਾਰ ਬਾਸੂਮਤਰੀ ਨੂੰ ਪਹਿਲੀ ਵਾਰ ਪੁਰਸਕਾਰ ਦਿੱਤਾ ਗਿਆ ਸੀ।
ਹਵਾਲਾ
ਸੋਧੋ- ↑ "Akademi award for Bodo writer". The Telegraph. Retrieved 21 August 2018.
- ↑ "akademi award". Sahitya Akademi. Retrieved 11 September 2016.
- ↑ "I will continue my writing: Brajendra Kumar Brahma". Assam Times (in ਅੰਗਰੇਜ਼ੀ). Retrieved 20 August 2018.
- ↑ Tribune India. "More of a poet than a typical politician". Archived from the original on 21 ਅਗਸਤ 2018. Retrieved 21 August 2018.