ਬ੍ਰਹਮੋਸ
ਬ੍ਰਹਮੋਸ (ਹਿੰਦੀ:ब्रह्मोस Russian:Брамос) ਇੱਕ ਆਵਾਜ ਤੋਂ ਵੀ ਤੇਜ ਚੱਲਣ ਵਾਲੀ ਕਰੂਜ ਮਿਜਾਈਲ ਹੈ। ਬ੍ਰਹਮੋਸ ਨੂੰ ਜ਼ਮੀਨ, ਪਣਡੁੱਬੀ, ਹਵਾ ਅਤੇ ਸਮੁੰਦਰੀ ਜਹਾਜ ਤੋ ਵੀ ਦਾਗਿਆ ਜਾ ਸਕਦਾ ਹੈ। ਇਹ ਭਾਰਤ ਦੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਅਤੇ ਰੂਸ ਦੀ ਐਨਪੀਓ ਮਾਸ਼ੀਨੋਸਤਰੋਏਯੇਨੀਆ ਦਾ ਸਾਂਝਾ ਉੱਦਮ ਹੈ। ਇਨ੍ਹਾਂ ਦੋਵਾਂ ਸੰਸਥਾਵਾ ਨੇ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਡ ਬਣਾਈ। ਬ੍ਰਹਮੋਸ ਦਾ ਨਾਮ ਦੋਵਾਂ ਦੇਸ਼ਾਂ ਦੇ ਦੋ ਵੱਡੇ ਦਰਿਆਵਾਂ ਦੇ ਨਾਮ ਭਾਰਤ ਦੇ ਬ੍ਰਹਮਪੁੱਤਰ ਅਤੇ ਰੂਸ ਦੇ ਮੋਸਕਾਵਾ ਤੋਂ ਰਖਿਆ ਗਿਆ। ਇਹ ਦੁਨੀਆ ਵਿੱਚ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ।[1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |