ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ

ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਬ੍ਰਹਿਮੰਡ ਵਿੱਚ ਹਰੇਕ ਵਸਤੂ ਹਰ ਦੂਸਰੀ ਵਸਤੂ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦੀ ਹੈ ਜਿਹੜਾ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦਾ ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਇਹ ਬਲ ਸਦਾ ਹੀ ਉਹਨਾਂ ਦੋਵਾਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲਗਦਾ ਹੈ। ਮੰਨ ਲਉ, M ਅਤੇ m ਪੁੰਜ ਵਾਲੀਆਂ ਦੋ ਵਸਤੂਆਂ ਇੱਕ ਦੂਸਰੇ ਤੋਂ r ਦੂਰੀ ਤੇ ਹਨ। ਮੰਨ ਲਉ ਦੋਨਾਂ ਵਸਤੂਆਂ ਵਿਚਕਾਰ ਆਕਰਸ਼ਣ ਬਲ F ਹੈ।

ਗੁਰੂਤਾਕਰਸ਼ਣ ਦੇ ਸਰਵ-ਵਿਆਪੀ ਨਿਯਮ ਅਨੁਸਾਰ ਦੋਨਾਂ ਵਸਤੂਆਂ ਵਿਚਕਾਰ ਲੱਗਣ ਵਾਲਾ ਬਲ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧਾ ਅਨੁਪਤੀ ਹੈ। ਅਰਥਾਰ
×

ਅਤੇ ਦੋਨਾਂ ਵਸਤੂਆਂ ਦੇ ਵਿਚਕਾਰ ਲੱਗਣ ਵਾਲ ਬਲ ਉਹਨਾਂ ਦੇ ਕੇਂਦਰਾਂ ਵਿਚਕਾਰਲੀ ਦੂਰੀ ਦੇ ਵਰਗ ਦੇ ਉਲਟ-ਅਨੁਪਾਤੀ ਹੈ। ਅਰਥਾਤ

ਦੋਨੋ ਨੂੰ ਮਿਲਾ ਕੇ
,

where:

Diagram of two masses attracting one another

ਇੱਥੇ G ਸਰਵ-ਵਿਆਪੀ ਗੁਰੂਤਾਕਰਸ਼ਣ ਸਥਿਰ ਅੰਕ ਹੈ। ਜਿਸ ਦਾ ਮਾਨ 6.674×10−11 N m2 kg−2 ਹੈ।

ਧਰਤੀ ਦੁਆਰਾ ਚੰਨ ਤੇ ਲੱਗਿਆ ਬਲ ਕਿਨਾ ਹੈ?

ਧਰਤੀ ਦਾ ਪੁੰਜ m1=6×1024 kg

ਚੰਨ ਦਾ ਪੁੰਜ m2 =7.4×1022 kg

ਧਰਤੀ ਤੇ ਚੰਨ ਦੀ ਦੂਰੀ r =3.84×105 km

=3.84×108 ਮੀਟਰ
G =6.674×10−11 N m2 kg−2

ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਦੇ ਅਨੁਸਾਰ  

ਸਮੀਕਰਣ ਵਿੱਚ ਮੁੱਲ ਭਰਨ ਤੇ ਜੋ ਪ੍ਰਾਪਤ ਹੁੰੰਦਾ ਹੈ ਉਹ ਹੈ:

ਧਰਤੀ ਦੁਆਰਾ ਚੰਨ ਤੇ ਲੱਗਿਆ ਬਲ F=2.01×1020 N

ਹਵਾਲੇ

ਸੋਧੋ