ਬ੍ਰਹਿੰਮਡੀ ਅਨੇਕਵਾਦ

ਬ੍ਰਹਿੰਮਡੀ ਅਨੇਕਵਾਦ, ਜਾਂ ਦੁਨੀਆਵਾਂ ਦਾ ਅਨੇਕਵਾਦ, ਇਸ ਦਾਰਸ਼ਨਿਕ ਵਿਸ਼ਵਾਸ ਦਾ ਵਰਣਨ ਕਰਦਾ ਹੈ ਕਿ ਧਰਤੀ ਤੋਂ ਬਿਨ੍ਹਾਂ ਵੀ ਹੋਰ ਬਹੁਤ ਸਾਰੇ ਸੰਸਾਰ ਹਨ (ਜਿਨ੍ਹਾਂ ਵਿੱਚ ਗ੍ਰਹਿ, ਬੌਣੇ ਗ੍ਰਹਿ ਜਾਂ ਕੁਦਰਤੀ ਉਪਗ੍ਰਹਿ ਸ਼ਾਮਲ ਹਨ), ਜਿਨ੍ਹਾਂ ਉੱਪਰ ਅਲੌਕਿਕ ਜੀਵਨ (ਆਪਣੇ ਤਰ੍ਹਾਂ ਦਾ ਅਤੇ ਧਰਤੀ ਤੋਂ ਅਲੱਗ, ਉਨ੍ਹਾਂ ਦੇ ਗ੍ਰਹਿਆਂ ਦੇ ਵਾਤਾਵਰਨ ਦੇ ਅਨੁਸਾਰ) ਹੈ।

ਸੰਸਾਰਿਕ ਅਨੇਕਵਾਦ ਬਾਰੇ ਚਰਚਾ ਅਨੈਕਜ਼ੀਮੈਂਡਰ (610 - 546 ਈ.ਪੂ.) ਤੋਂ ਮੈਟਾਫ਼ਿਜ਼ਿਕਸ ਦੇ ਪ੍ਰਮਾਣ ਦੇ ਤੌਰ ਤੇ ਸ਼ੁਰੂ ਹੋਈ ਸੀ,[1] ਪ੍ਰਾਚੀਨ ਸਮਿਆਂ ਤੋਂ ਆਧੁਨਿਕ ਸਮੇਂ ਤੱਕ ਇੱਕ ਕੌਪਰਨਿਕਸ ਚੱਕਰ ਦੇ ਵਿਰੋਧ ਕਰਦਾ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਧਰਤੀ ਹੀ ਅਜਿਹਾ ਵਚਿੱਤਰ ਗ੍ਰਹਿ ਹੈ ਜਿਸ ਉੱਪਰ ਜੀਵਨ ਹੈ।

ਹਵਾਲੇ ਸੋਧੋ

  1. Simplicius, Commentary on Aristotle's Physics, 1121, 5–9