ਬ੍ਰਾਜ਼ੀਲੀਆ (ਪੁਰਤਗਾਲੀ ਉਚਾਰਨ: [bɾɐˈzilɪɐ]) ਬ੍ਰਾਜ਼ੀਲ ਦੀ ਸੰਘੀ ਰਾਜਧਾਨੀ ਅਤੇ ਸੰਘੀ ਜ਼ਿਲ੍ਹੇ ਦੀ ਸਰਕਾਰ ਦਾ ਟਿਕਾਣਾ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹ ਸ਼ਹਿਰ ਸੰਘੀ ਜ਼ਿਲ੍ਹੇ ਵਿੱਚ ਸਥਿਤ ਹੈ ਜੋ ਮੱਧ-ਪੱਛਮੀ ਖੇਤਰ ਵਿੱਚ ਪੈਂਦਾ ਹੈ। ਭੂਗੋਲਕ ਤੌਰ ਉੱਤੇ ਇਹ ਬ੍ਰਾਜ਼ੀਲੀ ਉੱਚ-ਭੋਂਆਂ ਉੱਤੇ ਸਥਿਤ ਹੈ। 2008 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 2,562,963 (ਮਹਾਂਨਗਰੀ ਇਲਾਕੇ ਵਿੱਚ 3,716,996) ਸੀ ਜਿਸ ਕਰ ਕੇ ਇਹ ਬ੍ਰਾਜ਼ੀਲ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਮਹਾਂਨਗਰੀ ਇਲਾਕੇ ਦੇ ਤੌਰ ਉੱਤੇ ਇਸ ਦਾ ਦਰਜਾ ਛੇਵਾਂ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਰਾਜਧਾਨੀ ਹੈ ਜੋ 20ਵੀਂ ਸਦੀ ਦੇ ਅਰੰਭ ਵਿੱਚ ਮੌਜੂਦ ਨਹੀਂ ਸੀ।

ਬ੍ਰਾਜ਼ੀਲੀਆ
Brasília
ਸਿਖਰ ਖੱਬਿਓਂ: ਬ੍ਰਾਜ਼ੀਲ ਸੰਘੀ ਗਣਰਾਜ ਦੀ ਰਾਸ਼ਟਰੀ ਕਾਂਗਰਸ, ਹੁਸਸੇਲੀਨੋ ਕੁਬੀਤਸ਼ੇਕ ਪੁਲ, ਸਮਾਰਕੀ ਧੁਰਾ, ਆਲਵੋਦਾਰਾ ਰਾਜ-ਭਵਨ ਅਤੇ ਬ੍ਰਾਜ਼ੀਲੀਆ ਗਿਰਜਾ
ਉਪਨਾਮ: ਸੰਘੀ ਰਾਜਧਾਨੀ, BSB, Capital da Esperança
ਮਾਟੋ: "Venturis ventis"  (ਲਾਤੀਨੀ)
"ਆਉਂਦੀਆਂ ਹਵਾਵਾਂ ਨੂੰ"
ਸੰਘੀ ਜ਼ਿਲ੍ਹੇ ਵਿੱਚ ਬ੍ਰਾਜ਼ੀਲੀਆ ਦੀ ਸਥਿਤੀ
ਗੁਣਕ: 15°47′56″S 47°52′00″W / 15.79889°S 47.86667°W / -15.79889; -47.86667
ਦੇਸ਼  ਬ੍ਰਾਜ਼ੀਲ
ਖੇਤਰ ਮੱਧ-ਪੱਛਮੀ
ਰਾਜ Bandeira do Distrito Federal (Brasil).svg ਸੰਘੀ ਜ਼ਿਲ੍ਹਾ
ਸਥਾਪਤ 21 ਅਪਰੈਲ 1960
ਅਬਾਦੀ (2010)
 - ਸੰਘੀ ਰਾਜਧਾਨੀ 25,62,963 (ਬ੍ਰਾਜ਼ੀਲ ਵਿੱਚ ਚੌਥਾ)
 - ਮੁੱਖ-ਨਗਰ 37,16,996 (6ਵਾਂ)
ਵਾਸੀ ਸੂਚਕ ਬ੍ਰਾਜ਼ੀਲੀਆਈ
ਕੁੱਲ ਘਰੇਲੂ ਉਪਜ
 - ਸਾਲ 2006 ਅੰਦਾਜ਼ਾ
 - ਕੁੱਲ R$ 110,630,000,000 (ਬ੍ਰਾਜ਼ੀਲ ਵਿੱਚ ਅੱਠਵਾਂ)
 - ਪ੍ਰਤੀ ਵਿਅਕਤੀ R$ 45,600 (ਪਹਿਲਾ)
ਮਨੁੱਖੀ ਵਿਕਾਸ ਸੂਚਕ
 - ਸ਼੍ਰੇਣੀ 0.911 – ਬਹੁਤ ਉੱਚਾ (ਪਹਿਲਾ)
ਡਾਕ ਕੋਡ +55 61
ਵੈੱਬਸਾਈਟ www.brasilia.df.gov.br
ਕਿਸਮ:ਸੱਭਿਆਚਾਰਕ
ਮਾਪ-ਦੰਡ:i, iv
ਅਹੁਦਾ:1987 (11ਵਾਂ ਅਜਲਾਸ)
ਹਵਾਲਾ #:445
ਰਾਜ ਪਾਰਟੀ:ਬ੍ਰਾਜ਼ੀਲ
ਖੇਤਰ:ਲਾਤੀਨੀ ਅਮਰੀਕਾ ਅਤੇ ਕੈਰੀਬਿਅਨ

ਹਵਾਲੇਸੋਧੋ