ਬ੍ਰਾਜ਼ੀਲੀਆ
(ਬ੍ਰਾਸੀਲੀਆ ਤੋਂ ਮੋੜਿਆ ਗਿਆ)
ਬ੍ਰਾਜ਼ੀਲੀਆ (ਪੁਰਤਗਾਲੀ ਉਚਾਰਨ: [bɾɐˈzilɪɐ]) ਬ੍ਰਾਜ਼ੀਲ ਦੀ ਸੰਘੀ ਰਾਜਧਾਨੀ ਅਤੇ ਸੰਘੀ ਜ਼ਿਲ੍ਹੇ ਦੀ ਸਰਕਾਰ ਦਾ ਟਿਕਾਣਾ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹ ਸ਼ਹਿਰ ਸੰਘੀ ਜ਼ਿਲ੍ਹੇ ਵਿੱਚ ਸਥਿਤ ਹੈ ਜੋ ਮੱਧ-ਪੱਛਮੀ ਖੇਤਰ ਵਿੱਚ ਪੈਂਦਾ ਹੈ। ਭੂਗੋਲਕ ਤੌਰ ਉੱਤੇ ਇਹ ਬ੍ਰਾਜ਼ੀਲੀ ਉੱਚ-ਭੋਂਆਂ ਉੱਤੇ ਸਥਿਤ ਹੈ। 2008 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 2,562,963 (ਮਹਾਂਨਗਰੀ ਇਲਾਕੇ ਵਿੱਚ 3,716,996) ਸੀ ਜਿਸ ਕਰ ਕੇ ਇਹ ਬ੍ਰਾਜ਼ੀਲ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਮਹਾਂਨਗਰੀ ਇਲਾਕੇ ਦੇ ਤੌਰ ਉੱਤੇ ਇਸ ਦਾ ਦਰਜਾ ਛੇਵਾਂ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਰਾਜਧਾਨੀ ਹੈ ਜੋ 20ਵੀਂ ਸਦੀ ਦੇ ਅਰੰਭ ਵਿੱਚ ਮੌਜੂਦ ਨਹੀਂ ਸੀ।
ਬ੍ਰਾਜ਼ੀਲੀਆ | |
---|---|
ਉੱਚਾਈ | 1,172 m (3,845 ft) |
ਸਮਾਂ ਖੇਤਰ | ਯੂਟੀਸੀ−3 |
• ਗਰਮੀਆਂ (ਡੀਐਸਟੀ) | ਯੂਟੀਸੀ−2 |