ਬੰਗਲਾਦੇਸ਼ ਦਾ ਪ੍ਰਸ਼ਾਸ਼ਕੀ ਭੂਗੋਲ
ਬੰਗਲਾਦੇਸ਼ ਦੀ ਵੰਡ ਮੁੱਖ ਤੌਰ 'ਤੇ ਅੱਠ ਭਾਗਾਂ ਵਿੱਚ (ਬਿਭਾਗ) ਅਤੇ 64 ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਜ਼ਿਲ੍ਹਿਆਂ ਦੀ ਭੂਮਿਕਾ ਕੁਝ ਹੱਦ ਤੱਕ ਹੀ ਹੈ। ਸਥਾਨਕ ਸਰਕਾਰ ਕਰਕੇ ਦੇਸ਼ ਦੀ ਵੰਡ ਉੱਪਜ਼ਿਲ੍ਹੇ, ਥਾਨਾ ਅਤੇ ਸੰਘੀ ਸਭਾਵਾਂ ਵਿੱਚ ਕੀਤੀ ਗਈ ਹੈ।
ਬੰਗਲਾਦੇਸ਼ ਦਾ ਮੰਡਲ বাংলাদেশের প্রশাসনিক অঞ্চল | |||||||||||||||
---|---|---|---|---|---|---|---|---|---|---|---|---|---|---|---|
ਜਗ੍ਹਾ | ਬੰਗਲਾਦੇਸ਼ | ||||||||||||||
ਸਬ-ਡਿਵੀਜ਼ਨ |
|
ਕੇਂਦਰ ਸਰਕਾਰ | |||||||||||||||||||||
8 ਡਿਵੀਜ਼ਨ | |||||||||||||||||||||
64 ਜ਼ਿਲ੍ਹੇ | |||||||||||||||||||||
490 ਉੱਪ ਜ਼ਿਲ੍ਹੇ | 11 ਸ਼ਹਿਰੀ ਨਿਗਮ (ਮਹਾਨਗਰ) | ||||||||||||||||||||
4,553 ਯੂਨੀਅਨ ਸਭਾ (ਪੇਂਡੂ ਖੇਤਰ) | 323 ਮਿਊਂਸੀਪਲਟੀ (Suburb) | ||||||||||||||||||||
ਵੰਡ (ਡਿਵੀਜ਼ਨਾਂ)
ਸੋਧੋਬੰਗਲਾਦੇਸ਼ ਨੂੰ ਅੱਠ ਵੱਡੇ ਪ੍ਰਸ਼ਾਸ਼ਕੀ ਭਾਗਾਂ (Bengali: বিভাগ Bibhag) ਵਿੱਚ ਵੰਡਿਆ ਗਿਆ ਹੈ। ਹਰ ਡਿਵੀਜ਼ਨ ਦਾ ਨਾਮ ਉੱਥੋਂ ਦੇ ਕਿਸੇ ਵੱਡੇ ਸ਼ਹਿਰ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਉਸ ਸ਼ਹਿਰ ਨੂੰ ਹੀ ਡਿਵੀਜ਼ਨ ਦੀ ਰਾਜਧਾਨੀ ਮੰਨਿਆ ਗਿਆ ਹੈ:
- ਬਰਿਸ਼ਾਲ ਡਿਵੀਜ਼ਨ (বরিশাল Barishal)
- ਚਿਤਾਗੌਂਗ ਡਿਵੀਜ਼ਨ (চট্টগ্রাম Chittagong)
- ਢਾਕਾ ਡਿਵੀਜ਼ਨ (ঢাকা Dhaka)
- ਮੈਮਨਸਿੰਘ ਡਿਵੀਜ਼ਨ (ময়মনসিংহ Mymensingh)
- ਖੁਲਨਾ ਡਿਵੀਜ਼ਨ (খুলনা Khulna)
- ਰਾਜਸ਼ਾਹੀ ਡਿਵੀਜ਼ਨ (রাজশাহী Rajshahi)
- ਰੰਗਪੁਰ ਡਿਵੀਜ਼ਨ (রংপুর Rangpur)
- ਸਿਲ੍ਹਟ ਡਿਵੀਜ਼ਨ (সিলেট Sylhet)
ਖੇਤਰ
ਸੋਧੋਸਧਾਰਨ ਤੌਰ 'ਤੇ ਬੰਗਲਾਦੇਸ਼ ਨੂੰ 21 ਖੇਤਰਾਂ ਵਿੱਚ ਵੰਡਿਆ ਗਿਆ ਹੈ, ਇਹ ਖੇਤਰ ਜ਼ਿਲ੍ਹਿਆਂ ਅਤੇ ਡਿਵੀਜ਼ਨਾਂ ਵਿੱਚ ਕੜੀ ਦਾ ਕੰਮ ਕਰਦੇ ਹਨ ਤਾਂ ਕਿ ਪ੍ਰਸ਼ਾਸ਼ਨ ਵਧੀਆ ਢੰਗ ਨਾਲ ਕੰਮ ਕਰ ਸਕੇ:
- ਬਾਂਦਰਬਨ ਖੇਤਰ
- ਬਾਰੀਸਲ ਖੇਤਰ
- ਬੋਗਰਾ ਖੇਤਰ
- ਚਿਤਾਗੌਂਗ ਖੇਤਰ
- ਚਿਤਾਗੌਂਗ ਪਹਾੜੀ ਰਸਤੇ
- ਕੋਮੀਲਾ ਖੇਤਰ
- ਢਾਕਾ ਖੇਤਰ
- ਦਿੰਜਾਪੁਰ ਖੇਤਰ
- ਫ਼ਾਰੀਦਪੁਰ ਖੇਤਰ
- ਜਮਾਲਪੁਰ ਖੇਤਰ
- ਜੈਸੋਰ ਖੇਤਰ
- ਖ਼ੁਲਨਾ ਖੇਤਰ
- ਕੁਸ਼ੀਤਾ ਖੇਤਰ
- ਮੈਮਨਸਿੰਗ ਖੇਤਰ
- ਨੋਆਖਲੀ ਖੇਤਰ
- ਪਬਨਾ ਖੇਤਰ
- ਪਤੁਆਖਲੀ ਖੇਤਰ
- ਰਾਜਸ਼ਾਹੀ ਖੇਤਰ
- ਰੰਗਪੁਰ ਖੇਤਰ
- ਸੈਲਹੇਤ ਖੇਤਰ
- ਤੰਗੇਲ ਖੇਤਰ
ਸਥਾਨਕ ਪੱਧਰ
ਸੋਧੋਸ਼ਹਿਰੀ ਨਿਗਮ
ਸੋਧੋਜਿਹਨਾਂ ਸ਼ਹਿਰਾਂ ਵਿੱਚ ਨਿਗਮ ਦੀ ਵਿਵਸਥਾ ਕੀਤੀ ਗਈ ਹੈ, ਉੱਥੇ ਮੇਅਰ ਬਣਨ ਲਈ ਚੋਣਾਂ ਲੜੀਆਂ ਜਾਂਦੀਆਂ ਹਨ। ਜਿਵੇਂ ਕਿ ਦੱਖਣੀ ਢਾਕਾ, ਉੱਤਰੀ ਢਾਕਾ, ਚਿਤਾਗੌਂਗ, ਖ਼ੁਲਨਾ, ਸਲਹੇਤ, ਰਾਜਸ਼ਾਹੀ, ਬਾਰੀਸਲ, ਰੰਗਪੁਰ, ਕੋਮੀਲਾ ਅਤੇ ਗਾਜ਼ੀਪੁਰ ਵਿੱਚ ਇਹ ਚੋਣਾਂ ਲੜੀਆਂ ਜਾਂਦੀਆਂ ਹਨ। ਸ਼ਹਿਰੀ ਨਿਗਮ ਨੂੰ ਅੱਗੇ ਵਾਰਡਾਂ ਵਿੱਚ ਵੰਡ ਲਿਆ ਜਾਂਦਾ ਹੈ ਅਤੇ ਵਾਰਡ ਅੱਗੇ ਲੋਕਾ ਵੱਲੋਂ ਮੁਹੱਲਿਆਂ ਵਿੱਚ ਵੰਡ ਲਏ ਜਾਂਦੇ ਹਨ। ਸਿੱਧੀਆਂ ਹਰ ਵਾਰਡ ਵਿੱਚ ਲੜੀਆਂ ਜਾਂਦੀਆਂ ਹਨ। ਸ਼ਹਿਰੀ ਮੇਅਰ ਦੀ ਚੋਣ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ।
ਨਗਰ ਨਿਗਮ
ਸੋਧੋਵੱਡੇ ਮਹਾਨਗਰਾਂ ਵਿੱਚ ਨਗਰ ਨਿਗਮ ਦੀ ਵਿਵਸਥਾ ਕੀਤੀ ਜਾਂਦੀ ਹੈ, ਇਸਨੂੰ ਪੌਰਸਭਾ ਵੀ ਕਿਹਾ ਜਾਂਦਾ ਹੈ। ਪੌਰਸਭਾ ਨੂੰ ਅੱਗੇ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਵਾਰਡ ਅੱਗਿਓਂ ਮੁਹੱਲੇ ਜਾਂ ਮੌਜੇ ਵਜੋਂ ਵੰਡੇ ਹੁੰਦੇ ਹਨ। ਸਿੱਧੀਆਂ ਚੋਣਾਂ ਹਰ ਵਾਰਡ ਲਈ ਲੜੀਆਂ ਜਾਂਦੀਆਂ ਹਨ, ਇੱਕ ਚੇਅਰਪਰਸਨ ਚੁਣਿਆ ਜਾਂਦਾ ਹੈ ਅਤੇ ਕੁਝ ਹੋਰ ਮੈਂਬਰ ਚੁਣੇ ਜਾਂਦੇ ਹਨ ਨਗਰ ਨਿਗਮ ਦੇ ਇਹ ਸਾਰੇ ਮੈਂਬਰ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ।
ਯੂਨੀਅਨ ਸਭਾ
ਸੋਧੋਯੂਨੀਅਨ ਸਭਾਵਾਂ ਜਿਹਨਾਂ ਨੂੰ ਕਿ ਸੰਘੀ ਪ੍ਰੀਸ਼ਦ ਜਾਂ ਇਕੱਲਾ 'ਸੰਘ' ਵੀ ਕਿਹਾ ਜਾਂਦਾ ਹੈ, ਇਹ ਸਭ ਤੋ ਛੋਟੀ ਪੇਂਡੂ ਪ੍ਰਸ਼ਾਸ਼ਨ ਇਕਾਈ ਹੈ ਅਤੇ ਇਸਦਾ ਪ੍ਰਬੰਧ ਉੱਥੋਂ ਦੀ ਸਥਾਨਕ ਸਰਕਾਰ ਵੱਲੋਂ ਕੀਤਾ ਜਾਂਦਾ ਹੈ।[2] ਹਰ ਸੰਘ ਨੌਂ ਵਾਰਡਾ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਸ ਸਮੇਂ ਬੰਗਲਾਦੇਸ਼ ਵਿੱਚ 4,553 ਸੰਘ ਹਨ। ਯੂਨੀਅਨ ਸਭਾ ਦਾ ਪ੍ਰਬੰਧ ਚੇਅਰਮੈਨ ਅਤੇ ਇਸਦੇ ਹੋਰ 12 ਮੈਂਬਰਾਂ ਵੱਲੋ ਚਲਾਇਆ ਜਾਂਦਾ ਹੈ। ਇਸਦੇ ਵਿੱਚੋ ਤਿੰਨ ਸਥਾਨ ਔਰਤਾਂ ਲਈ ਰਾਖਵੇਂ ਪੱਖੇ ਜਾਂਦੇ ਹਨ। ਯੂਨੀਅਨ ਪ੍ਰੀਸ਼ਦ ਦੀ ਸਥਾਪਨਾ ਸਥਾਨਕ ਸਰਕਾਰ (ਯੂਨੀਅਨ ਪ੍ਰੀਸ਼ਦ) ਐਕਟ, 2009 ਤਹਿਤ ਕੀਤੀ ਜਾਂਦੀ ਹੈ।[3] ਯੂਨੀਅਨ ਪ੍ਰੀਸ਼ਦ ਦੇ ਪ੍ਰਬੰਧ ਦੀ ਜਿੰਮੇਵਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਮੁੱਖ ਤੌਰ 'ਤੇ ਯੂਨੀਅਨ ਪ੍ਰੀਸ਼ਦ ਦੀ ਜਿੰਮੇਵਾਰੀ ਉਸ ਖੇਤਰ ਦੇ ਖੇਤੀਬਾੜੀ, ਉਦਯੋਗਿਕ ਅਤੇ ਸਮਾਜਿਕ ਵਿਕਾਸ ਦੀ ਹੁੰਦੀ ਹੈ।
ਜ਼ਿਲ੍ਹੇ
ਸੋਧੋਬੰਗਲਾਦੇਸ਼ ਦੇ ਹਲਕਿਆਂ ਨੂੰ 64 ਭਾਗਾਂ ਵਿੱਚ ਵੰਡਿਆ ਗਿਆ ਹੈ।[4] ਇਨ੍ਹਾਂ ਨੂੰ ਜ਼ਿਲ੍ਹੇ ਕਿਹਾ ਜਾਂਦਾ ਹੈ (ਬੰਗਾਲੀ: [জেলা jela] Error: {{Lang}}: text has italic markup (help))। ਹਰੇਕ ਜ਼ਿਲ੍ਹੇ ਨੂੰ ਚਲਾਉਣ ਦੀ ਜਾਂ ਉਸਦੀ ਦੇਖਭਾਲ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਇਸ ਅਧਿਕਾਰੀ ਨੂੰ 'ਡੀਸੀ' ਵੀ ਕਿਹਾ ਜਾਂਦਾ ਹੈ। ਇਸ ਅਧਿਕਾਰੀ ਦੀ ਚੋਣ ਬੀਸੀਐੱਸ ਪ੍ਰਸ਼ਾਸ਼ਕੀ ਕੈਡਰ ਵਿੱਚੋਂ ਡਿਪਟੀ ਸਕੱਤਰ ਦੇ ਅਹੁਦੇ ਤੋੰ ਸਰਕਾਰ ਦੁਆਰਾ ਕੀਤੀ ਜਾਂਦੀ ਹੈ।
ਉੱਪ ਜ਼ਿਲ੍ਹੇ
ਸੋਧੋਬੰਗਲਾਦੇਸ਼ ਦੇ ਜਿਲ੍ਹਿਆਂ ਨੂੰ ਅੱਗੇ 'ਉੱਪ ਜ਼ਿਲ੍ਹਿਆਂ' ਵਿੱਚ ਵੰਡਿਆ ਗਿਆ ਹੈ। ਉੱਪ ਜ਼ਿਲ੍ਹੇ ਪੱਛਮੀ ਦੇਸ਼ਾਂ ਦੇ ਵਿੱਚ ਹੀ ਬਣੇ ਹੋਏ ਮਿਲਦੇ ਹਨ (ਬੰਗਾਲੀ: উপজেলা। ਇਸ ਸਮੇਂ ਬੰਗਲਾਦੇਸ਼ ਵਿੱਚ 490 ਉੱਪ ਜ਼ਿਲ੍ਹੇ ਹਨ। 1982 ਵਿੱਚ ਸਰਕਾਰ ਦੁਆਰਾ ਇੱਕ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਕਈ ਥਾਨਿਆਂ ਨੂੰ ਉੱਪ ਜ਼ਿਲ੍ਹਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।[5]
ਹਵਾਲੇ
ਸੋਧੋ- ↑ http://www.bangladesh.gov.bd/?q=en
- ↑ Khan, Dr. Mohammad Mohabbat. "Functioning of Local Government (Union Parishad): Legal and Practical Constraints" (PDF). Democracywatch. Archived from the original on 17 ਅਪ੍ਰੈਲ 2018. Retrieved 24 March 2012.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Local Government (Union Parishads) Act, 2009 (in Bangla)". Bangladesh Code. Ministry of Law, Government of Bangladesh.
- ↑ http://www.bangladesh.gov.bd/index.php?option=com_content&task=view&id=225&Itemid=272
- ↑ Siddiqui, Kamal (2012). "Local Government". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.