ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ? (ਰੂਸੀ: Много ли человеку земли нужно?, Mnogo li cheloveku zemli nuzhno) ਤਾਲਸਤਾਏ ਦੀ 1886 ਵਿੱਚ ਲਿਖੀ ਕਹਾਣੀ ਹੈ। 'ਇਸ ਵਿੱਚ ਦੋ ਗੱਲਾਂ ਵੱਡੇ ਪਤੇ ਦੀਆਂ ਕਹੀਆਂ ਗਈਆਂ ਹਨ। ਪਹਿਲੀ ਇਹ ਕਿ ਆਦਮੀ ਦੀਆਂ ਇੱਛਾਵਾਂ, ਕਦੇ ਪੂਰੀਆਂ ਨਹੀਂ ਹੁੰਦੀਆਂ। ਜਿਵੇਂ-ਜਿਵੇਂ ਆਦਮੀ ਉਹਨਾਂ ਦਾ ਗੁਲਾਮ ਬਣਦਾ ਜਾਂਦਾ ਹੈ, ਉਹ ਹੋਰ ਵੱਧਦੀਆਂ ਜਾਂਦੀਆਂ ਹਨ। ਦੂਜੇ, ਆਦਮੀ ਆਪਾਧਾਪੀ ਕਰਦਾ ਹੈ, ਭਟਕਦਾ ਹੈ, ਪਰ ਅਖੀਰ ਵਿੱਚ ਉਸ ਦੇ ਨਾਲ ਕੁੱਝ ਵੀ ਨਹੀਂ ਜਾਂਦਾ।'[1] ਇਸ ਕਹਾਣੀ ਤੋਂ ਮਹਾਤਮਾ ਗਾਂਧੀ ਬਹੁਤ ਪ੍ਰਭਾਵਿਤ ਹੋਏ ਸਨ। ਉਹਨਾਂ ਨੇ ਇਸ ਦਾ ਗੁਜਰਾਤੀ ਵਿੱਚ ਅਨੁਵਾਦ ਕੀਤਾ ਸੀ।
"ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ?" |
---|
|
ਮਿਖੇਲ ਨੇਸਤੇਰੋਵ ਦੀ ਕ੍ਰਿਤ ਲਿਉ ਤਾਲਸਤਾਏ, 1906 |
ਮੂਲ ਸਿਰਲੇਖ | Много ли человеку земли нужно? |
---|
ਦੇਸ਼ | ਰੂਸ |
---|
ਭਾਸ਼ਾ | ਰੂਸੀ |
---|
ਵੰਨਗੀ | ਨਿੱਕੀ ਕਹਾਣੀ |
---|
ਪ੍ਰਕਾਸ਼ਨ ਮਿਤੀ | 1886 |
---|