ਬੰਬਰ ਬੈਨੀ

ਹਿੰਦੂ ਦੇਵੀ

ਬੰਬਰ ਬੈਨੀ ਦੇਵੀ (ਦੇਵੀ ਮਾਂ) ਇੱਕ ਅਵਤਾਰ ਹੈ ਜਿਸ ਨੂੰ ਵਧੇਰੇ ਕਰਕੇ ਅੰਬਾ ਦੇ ਨੇੜੇ ਮੰਨਿਆ ਜਾਂਦਾ ਹੈ।[1] ਉਸ ਦੇ ਨਾਂ ਦਾ ਮਤਲਬ "ਸ਼ੇਰ 'ਤੇ ਸਵਾਰ ਸ਼ਕਤੀ ਦੀ ਜੋਰਾਵਰ ਦੇਵੀ" ਹੈ," ਅਤੇ ਉਹ ਲੌਂਦੀ ਦੇ ਨਗਰ ਵਿਖੇ ਇੱਕ ਪਹਾੜੀ 'ਤੇ ਵੱਸਦੀ ਹੈ।

ਤਸਵੀਰ:Sri Devi Bambar Beni.jpg
Shri Devi Bambar Beni
Panoramic view of the yagna sthala

ਸ੍ਰੀ ਬੰਬਰ ਬੈਨੀ ਦਾ ਹਿੰਦੂ ਮੰਦਰ ਲੌਂਦੀ ਦੇ ਨਗਰ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਪਹਾੜੀ ਦੀ ਉੱਚਾਈ 'ਤੇ ਸਥਿਤ ਹੈ। ਲੌਂਦੀ ਭਾਰਤ ਵਿਚ, ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ 'ਚ ਸਥਿਤ ਹੈ। ਪਹਾੜੀ 'ਤੇ ਲਗਭਗ 450 ਕਦਮ ਤੁਰ ਕੇ ਸ਼ਰਧਾਲੂ ਮੰਦਰ ਤੱਕ ਪਹੁੰਚਦੇ ਹਨ। ਹਜ਼ਾਰਾਂ ਸ਼ਰਧਾਲੂਆਂ ਦਾ ਹਜੂਮ ਹਰ ਸਾਲ ਇਸ ਮੰਦਰ ਦੇ ਦਰਸ਼ਨ ਕਰਨ ਪਹੁੰਚਦਾ ਹੈ। ਅੰਦਾਜਨ ਹੈ ਕਿ ਇਸ ਥਾਂ ਨੂੰ 17ਵੀਂ-18ਵੀਂ ਸਦੀ ਤੋਂ ਪੁਜਿਆ ਜਾਂਦਾ ਹੈ। ਮੰਦਰ ਦੇ ਸਾਹਮਣੇ ਇੱਕ ਸੁੰਦਰ ਤਲਾਅ ਮੌਜੂਦ ਹੈ ਜੋ ਪਹਾੜੀ ਤੋਂ ਨੀਚੇ ਦਿਖਾਈ ਦਿੰਦਾ ਹੈ। ਇਹ ਬੁੰਦੇਲਖੰਡ ਦਾ ਇੱਕ ਮਹੱਤਵਪੂਰਨ ਸਥਾਨ ਹੈ।

ਆਵਾਜਾਈ

ਸੋਧੋ

ਇੱਥੇ ਪਹੁੰਚਣ ਲੈ ਸਭ ਤੋਂ ਨਜ਼ਦੀਕੀ ਹਵਾਈ ਅੱਡੇ ਖਜੁਰਾਹੋ ਹੈ। ਮਹੋਬਾ ਅਤੇ ਹਰਪਾਲਪੁਰ ਇਸ ਦੇ ਨੇੜੇ ਦੇ ਰੇਲਵੇ ਸਟੇਸ਼ਨ ਹਨ ਜੋ ਕੁਝ ਵੱਡੇ ਨਗਰਾਂ ਅਤੇ ਸਹਿਰਾਂ ਨੂੰ ਜੋੜਦੇ ਹਨ।

ਆਈਕਨੋਗ੍ਰਾਫੀ

ਸੋਧੋ

ਬੰਬਰ ਬੈਨੀ ਇੱਕ ਨਿਕੜੀ ਦੇਵੀ ਦੇ ਤੌਰ 'ਤੇ ਇੱਕ ਵੱਡੀ ਚਟਾਨ ਦੇ ਵਿਰਲ ਵਿੱਚ ਉੱਕਰੀ ਹੋਈ ਹੈ। ਉਸ ਨੇ ਸੁੰਦਰ ਕਪੜੇ ਪਹਿਨਦੇ ਹੁੰਦੇ ਹਨ, ਖਾਸ ਤੌਰ 'ਤੇ ਸਾੜੀ ਅਤੇ ਰਵਾਇਤੀ ਗਹਿਣੇ ਪਹਿਨੇ ਹੁੰਦੇ ਹਨ। ਉਸ ਦੀ ਅਸਲੀ ਤਸਵੀਰ ਲੈਣੀ ਭੂਤ ਮੁਸ਼ਕਿਲ ਹੈ ਕਿਉਂਕਿ ਉਸ ਨੂੰ ਇੱਕ ਚੱਟਾਨ ਦੇ ਅੰਦਰ ਸਿਰਜਿਆ ਗਿਆ ਹੈ।

ਹਵਾਲੇ

ਸੋਧੋ
  1. Lala Ramcharan Lal. Ram Ram Bhaj Lev Neeraj Prakashan, Chhatarpur p. 58-59

ਇਹ ਵੀ ਪੜ੍ਹੋ

ਸੋਧੋ
  • Lala Ramcharan Lal(1880–1942),February 2000.Ram Ram Bhaj Lev (Bundeli Lok Bhajan), Published by- Brij Bhushan Khare, Neeraj Prakashan, Chhatarpur.
  • David Kinsley',Hindu Goddesses: Vision of the Divine Feminine in the Hindu Religious Traditions, (ISBN 81-208-0379-5)