ਭਗੜਾਨਾ ਪਿੰਡ ਫਤਿਹਗੜ ਸਾਹਿਬ ਤੋਂ 20 ਕਿਲੋਮੀਟਰ ਦੂਰ ਪੂਰਬ ਵੱਲ ਵਸਿਆ ਹੋਇਆ ਹੈ। ਇਹ ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਚੁੰਨੀ ਤੋਂ ਰਾਜਪੁਰਾ ਜਾਣ ਵਾਲੀ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 3500 ਅਤੇ ਵੋਟਰਾਂ ਦੀ ਗਿਣਤੀ 1800 ਹੈ।

ਪਿੰਡ ਦਾ ਇਤਿਹਾਸ

ਸੋਧੋ

ਇਸ ਪਿੰਡ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਯਾਤਰਾ ’ਤੇ ਸਨ ਤਾਂ ਇਸ ਪਿੰਡ ਦੀ ਜੂਹ ਵਿੱਚ ਆਰਾਮ ਕਰਨ ਲਈ ਕੁਝ ਸਮਾਂ ਰੁਕੇ ਸਨ। ਉਹਨਾਂ ਦੀ ਯਾਦ ਵਿੱਚ ਬਾਬਾ ਅਮਰੀਕ ਸਿੰਘ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਜੀ ਦੀ ਇਮਾਰਤ ਤਿਆਰ ਕਰਵਾਈ ਸੀ। ਇਸ ਪਿੰਡ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਯਾਤਰਾ ’ਤੇ ਸਨ ਤਾਂ ਇਸ ਪਿੰਡ ਦੀ ਜੂਹ ਵਿੱਚ ਆਰਾਮ ਕਰਨ ਲਈ ਕੁਝ ਸਮਾਂ ਰੁਕੇ ਸਨ। ਉਹਨਾਂ ਦੀ ਯਾਦ ਵਿੱਚ ਬਾਬਾ ਅਮਰੀਕ ਸਿੰਘ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਜੀ ਦੀ ਇਮਾਰਤ ਤਿਆਰ ਕਰਵਾਈ ਸੀ।

ਪਿੰਡ ਬਾਰੇ ਜਾਣਕਾਰੀ

ਸੋਧੋ

ਗੁਰਦੁਆਰੇ ਦੇੇ ਸਾਹਮਣੇ ਸੁੰਦਰ ਪਾਰਕ ਹੈ। ਗੁਰਦੁਆਰੇ ਦਾ ਪ੍ਰਬੰਧ ਲੋਕਲ ਕਮੇਟੀ ਵੱਲੋਂ ਸੰਭਾਲਿਆ ਜਾਂਦਾ ਹੈ। ਇਸ ਕਮੇਟੀ ਦੇ ਪ੍ਰਧਾਨ ਸਰਦਾਰਾ ਸਿੰਘ ਹਨ। ਇਸ ਪਿੰਡ ਦੇ 2 ਸਿੰਘਾਂ ਬਾਬਾ ਮਦਨ ਸਿੰਘ ਅਤੇ ਬਾਬਾ ਕੋਠਾ ਸਿੰਘ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪਾਈ ਸੀ। ਦੋਹਾਂ ਸ਼ਹੀਦਾਂ ਦੀ ਯਾਦ ਵਿੱਚ ਦੋ ਹੋਰ ਗੁਰਦੁਆਰੇ ਬਣੇ ਹੋਏ ਹਨ ਜਿਹਨਾਂ ਦੀ ਸੇਵਾ ਸੰਭਾਲ ਭਾਈ ਜੀਤ ਸਿੰਘ ਜੀ ਕਰਦੇ ਹਨ। ਪਿੰਡ ਵਿੱਚ ਇੱਕ ਹੋਰ ਗੁਰਦੁਆਰਾ ਰਵਿਦਾਸ ਸਾਹਿਬ ਹੈ ਜਿੱਥੇ ਹਰ ਪੂਰਨਮਾਸ਼ੀ ਨੂੰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਚਮਕੌਰ ਸਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਾਨਦਾਰ ਗੇਟ ਵੀ ਬਣਿਆ ਹੋਇਆ ਹੈ। ਪਿੰਡ ਵਿੱਚ ਇੱਕ ਸ਼ਿਵ ਮੰਦਰ, ਲਾਲਾਂ ਵਾਲੇ ਪੀਰ ਦਾ ਸਥਾਨ, ਮਾਤਾ ਰਾਣੀ ਦਾ ਸਥਾਨ ਤੇ ਗੁੱਗਾ ਮਾੜੀ ਵੀ ਹੈ।