ਭਟੇਅਲੀ, ਜਾਂ ਭੱਟਿਆਲੀ, ਉੱਤਰੀ ਭਾਰਤ ਦੀ ਇੱਕ ਪੱਛਮੀ ਪਹਾੜੀ ਭਾਸ਼ਾ ਹੈ। ਇਹ ਮੁੱਖ ਤੌਰ 'ਤੇ ਚੰਬਾ, ਡਲਹੌਜ਼ੀ ਦੇ ਭੱਟੀਆਂ ਡਿਵੀਜ਼ਨ ਦੇ ਨਾਲ-ਨਾਲ ਕਾਂਗੜਾ ਦੇ ਨੂਰਪੁਰ ਡਿਵੀਜ਼ਨ ਅਤੇ ਪਠਾਨਕੋਟ ਦੇ ਪਹਾੜੀ ਇਲਾਕਿਆ ਵਿੱਚ ਵੀ ਬੋਲੀ ਜਾਂਦੀ ਹੈ। 2011 ਦੀ ਭਾਰਤੀ ਜਨਗਣਨਾ ਨੇ 23,970 ਬੋਲਣ ਵਾਲਿਆਂ ਦੀ ਗਿਣਤੀ ਕੀਤੀ,[1] ਜਿਨ੍ਹਾਂ ਵਿੱਚੋਂ 15,107 ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਪਾਏ ਗਏ।[2]

ਭਟੇਅਲੀ
ਭੱਟਿਆਲੀ
ਦੇਵਨਾਗਰੀ ਵਿੱਚ ਭਟਿਆਲੀ ਲਿਖਿਆ ਹੋਇਆ
ਜੱਦੀ ਬੁਲਾਰੇਭਾਰਤ
ਇਲਾਕਾਹਿਮਾਚਲ ਪ੍ਰਦੇਸ਼
Native speakers
24,000 (2011 census)[1]
Takri, Devanagari
ਭਾਸ਼ਾ ਦਾ ਕੋਡ
ਆਈ.ਐਸ.ਓ 639-3bht

ਭਟੇਲੀ ਨੂੰ ਕਈ ਵਾਰ ਡੋਗਰੀ[3] [4] ਜਾਂ ਪੰਜਾਬੀ ਦੀ ਉਪਭਾਸ਼ਾ ਵਜੋਂ ਗਿਣਿਆ ਜਾਂਦਾ ਹੈ।[5] ਇਹ 2011 ਦੀ ਮਰਦਮਸ਼ੁਮਾਰੀ - ਭਾਰਤ ਵਿੱਚ ਪੰਜਾਬੀ ਦੇ ਅਧੀਨ ਸੂਚੀਬੱਧ ਹੈ।[6]

ਇਹ ਇਤਿਹਾਸਕ ਤੌਰ 'ਤੇ ਟਾਕਰੀ ਲਿਪੀ ਦੀ ਵਰਤੋਂ ਨਾਲ ਲਿਖਿਆ ਗਿਆ ਸੀ।

ਹਵਾਲੇ ਸੋਧੋ

  1. 1.0 1.1 "Cenus 2011" (PDF). Retrieved 26 March 2023.
  2. "2011 Census District level statistics". Retrieved 26 March 2023.
  3. Verbeke, Saartje (2017-11-27). Argument structure in Kashmiri: Form and Function of Pronominal Suffixation (in ਅੰਗਰੇਜ਼ੀ). BRILL. ISBN 978-90-04-34678-9.
  4. Tiwari, Dr Siyaram. Bhartiya Bhashaon Ki Pahchan (in ਹਿੰਦੀ). Vani Prakashan. ISBN 978-93-5229-677-4.
  5. ਰਾਲਫ਼ ਲਿੱਲੀ ਟਰਨਰ (1985), A Comparative Dictionary of the Indo-Aryan Languages (in ਅੰਗਰੇਜ਼ੀ), ਵਿਕੀਡਾਟਾ Q115652507
  6. "India - LANGUAGE (PAPER 1 OF 2018)-CENSUS OF INDIA 2011". censusindia.gov.in. Retrieved 26 March 2023.

ਫਰਮਾ:Indo-Aryan languages