ਭਰਮੌਰ ਦਾ ਜ਼ਿਕਰ ਪੁਰਾਣਾ ਚ ਬ੍ਰਹਮਪੁਰ ਦੇ ਨਾਂ ਨਾਲ ਹੈ। ਅੱਜ ਇਹ ਇੱਕ ਛੋਟਾ ਜਿਹਾ ਪਹਾੜੀ ਕਸਬਾ ਹੈ ਅਤੇ ਚੰਬੇ (ਹਿਮਾਚਲ ਪ੍ਰਦੇਸ਼) ਦਾ ਤਹਿਸੀਲ ਹੈੱਡ ਕੁਆਰਟਰ ਹੈ। ਇਹ ਚੰਬੇ ਤੋਂ ਕੋਈ 75 ਕਿਲੋ ਮੀਟਰ ਦੱਖਣ ਪੂਰਬ ਵੱਲ ਹੈ। ਭਰਮੌਰ ਆਪਣੀ ਕੁਦਰਤੀ ਸੁੰਦਰਤਾ ਲਈ ਅਤੇ ਆਪਣੇ ਪ੍ਰਾਚੀਨ ਮੰਦਿਰਾਂ ਲਈ ਜਾਣਿਆ ਜਾਂਦਾ ਹੈ। ਕੁਝ ਮੰਦਰ 10ਵੀਂ ਸਦੀ ਦੇ ਮੰਨੇ ਜਾਂਦੇ ਹਨ। ਭਰਮੌਰ ਦੇ ਆਲੇ-ਦੁਆਲੇ ਸਾਰਾ ਦੇਸ਼ ਭਗਵਾਨ ਸ਼ਿਵ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ, ਇਸ ਲਈ ਇਸ ਨੂੰ ਪ੍ਰਸਿੱਧ ਸ਼ਿਵ ਭੂਮੀ ਆਖਿਆ ਜਾਂਦਾ ਹੈ।