ਇਮਾਰਤ
ਇਮਾਰਤ ਮਨੁੱਖ ਵੱਲੋਂ ਬਣਾਇਆ ਇੱਕ ਢਾਂਚਾ ਹੁੰਦੀ ਹੈ ਜੋ ਛੱਤ ਅਤੇ ਕੰਧਾਂ ਸਮੇਤ ਇੱਕੋ ਥਾਂ ਉੱਤੇ ਲਗਭਗ ਸਥਾਈ ਤੌਰ ਉੱਤੇ ਖੜ੍ਹੀ ਰਹੇ।[1] ਇਹ ਨਾਂ ਦੀਆਂ ਅਕਾਰਾਂ, ਖ਼ਾਕਿਆਂ ਅਤੇ ਸ਼ੈਲੀਆਂ ਦੇ ਅਧਾਰ ਉੱਤੇ ਕਈ ਕਿਸਮਾਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਇਤਿਹਾਸ ਵਿੱਚ ਕਈ ਤਰ੍ਹਾਂ ਲਈ ਜਾਂਦੀ ਰਹੀ ਹੈ।
ਇਮਾਰਤਾਂ ਦੀਆਂ ਕਿਸਮਾਂ
ਸੋਧੋਵਾਤਾਵਰਣ ਪੱਖੀ ਇਮਾਰਤਾਂ
ਸੋਧੋਵਾਤਾਵਰਨ ਪੱਖੀ ਇਮਾਰਤ ਤੋਂ ਭਾਵ ਕਿਸੇ ਵੀ ਉਸ ਇਮਾਰਤ ਤੋਂ ਹੈ ਜਿਸਦੀ ਵਿਲੱਖਣ ਬਣਾਵਟ, ਉਸਾਰੀ ਅਤੇ ਕੰਮਕਾਜ ਨਾਲ ਵਾਤਾਵਰਨ ਉੱਤੇ ਘੱਟ ਤੋਂ ਘੱਟ ਬੁਰਾ ਪ੍ਰਭਾਵ ਪੈਂਦਾ ਹੋਵੇ ਅਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੋਵੇ। ਜੇਕਰ ਕਿਸੇ ਇਮਾਰਤ ਵਿੱਚ ਕੁਝ ਖ਼ਾਸ ਗੁਣ ਹੋਣ ਤਾਂ ਹੀ ਉਸਨੂੰ ਵਾਤਾਵਰਨ ਪੱਖੀ ਇਮਾਰਤ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦਾ ਸਭ ਤੋਂ ਅਹਿਮ ਗੁਣ ਊਰਜਾ, ਪਾਣੀ ਅਤੇ ਕੁਦਰਤੀ ਸੋਮਿਆਂ ਦੀ ਯੋਗ ਵਰਤੋਂ ਤੋਂ ਹੈ। ਇਨ੍ਹਾਂ ਇਮਾਰਤਾਂ ਵਿੱਚ ਨਵਿਆਉਣਯੋਗ ਊਰਜਾ ਜਿਵੇਂ ਸੌਰ ਊਰਜਾ ਆਦਿ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਇਮਾਰਤਾਂ ਤੋਂ ਘੱਟ ਤੋਂ ਘੱਟ ਫੋਕਟ ਪਦਾਰਥ ਬਾਹਰ ਨਿਕਲਦੇ ਹਨ। ਅਜਿਹੇ ਫੋਕਟ ਪਦਾਰਥਾਂ ਦੀ ਮੁੜ ਵਰਤੋਂ ਅਤੇ ਨਵੀਨੀਕਰਨ ਕੀਤਾ ਜਾ ਸਕਦਾ ਹੈ ਜਿਸ ਨਾਲ ਵਾਤਾਵਰਨ ’ਤੇ ਨਾਂਹ ਪੱਖੀ ਅਸਰ ਘੱਟ ਹੁੰਦਾ ਹੈ।[2]
ਹਵਾਲੇ
ਸੋਧੋ- ↑ Max J. Egenhofer and David Michael Mark (2002), Geographic information science: second international conference, GIScience 2002, Boulder, CO, USA, September 25-28, 2002: proceedings, Springer, p. 110
- ↑ "ਕੀ ਹਨ ਵਾਤਾਵਰਨ ਪੱਖੀ ਇਮਾਰਤਾਂ?". Tribune Punjabi. 2018-08-03. Retrieved 2018-08-04.
{{cite news}}
: Cite has empty unknown parameter:|dead-url=
(help)[permanent dead link]