ਭਵਾਨੀ ਮੰਡੀ ਰੇਲਵੇ ਸਟੇਸ਼ਨ

ਭਵਾਨੀ ਮੰਡੀ ਰੇਲਵੇ ਸਟੇਸ਼ਨ ਭਾਰਤ ਦੇ ਰਾਜਸਥਾਨ ਰਾਜ ਦੇ ਝਾਲਾਵਾਡ਼ ਜ਼ਿਲ੍ਹੇ ਦੇ ਇੱਕ ਸਰਹੱਦੀ ਸ਼ਹਿਰ ਭਵਾਨੀ ਮੰਡੀ ਕਸਬੇ ਦੀ ਸੇਵਾ ਕਰਨ ਵਾਲਾ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ BWM ਹੈ। ਇਹ ਭਾਰਤੀ ਰੇਲਵੇ ਦੇ ਪੱਛਮੀ ਮੱਧ ਰੇਲਵੇ ਜ਼ੋਨ ਦੇ ਕੋਟਾ ਰੇਲਵੇ ਡਿਵੀਜ਼ਨ ਅੰਦਰ ਆਉਂਦਾ ਹੈ। ਭਵਾਨੀ ਮੰਡੀ ਰੇਲਵੇ ਸਟੇਸ਼ਨ ਦੀ ਇੱਕ ਗੱਲ ਬਹੁਤ ਰੌਚਕ ਹੈ, ਇਹ ਰੇਲਵੇ ਸਟੇਸ਼ਨ ਦੋ ਰਾਜ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੰਡਿਆ ਗਿਆ ਹੈ। ਪਲੇਟਫਾਰਮ ਦਾ ਉੱਤਰੀ ਹਿੱਸਾ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਹੈ ਅਤੇ ਦੱਖਣੀ ਹਿੱਸਾ ਰਾਜਸਥਾਨ ਦੇ ਝਾਲਾਵਾਡ਼ ਜ਼ਿਲ੍ਹੇ ਵਿੱਚ ਹੈ।[1][2][3][4]

ਭਵਾਨੀ ਮੰਡੀ
Indian Railways station
ਆਮ ਜਾਣਕਾਰੀ
ਪਤਾਭਵਾਨੀ ਮੰਡੀ, ਝਾਲਾਵਾੜ ਜ਼ਿਲ੍ਹਾ, ਰਾਜਸਥਾਨ
India
ਗੁਣਕ24°25′09″N 75°49′49″E / 24.419287°N 75.830242°E / 24.419287; 75.830242
ਉਚਾਈ383 metres (1,257 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤWest Central Railway
ਲਾਈਨਾਂNew Delhi–Mumbai main line
ਪਲੇਟਫਾਰਮ3
ਟ੍ਰੈਕ3
ਉਸਾਰੀ
ਬਣਤਰ ਦੀ ਕਿਸਮStandard (on-ground station)
ਪਾਰਕਿੰਗਹਾਂ
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡBWM
ਇਤਿਹਾਸ
ਬਿਜਲੀਕਰਨYes
ਸਥਾਨ
Bhawani Mandi railway station is located in ਭਾਰਤ
Bhawani Mandi railway station
Bhawani Mandi railway station
ਭਾਰਤ ਵਿੱਚ ਸਥਿਤੀ
Bhawani Mandi railway station is located in ਰਾਜਸਥਾਨ
Bhawani Mandi railway station
Bhawani Mandi railway station
Bhawani Mandi railway station (ਰਾਜਸਥਾਨ)

ਇਹ ਸਮੁੰਦਰ ਤਲ ਤੋਂ 383 ਮੀਟਰ ਦੀ ਉਚਾਈ ਉੱਤੇ ਸਥਿਤ ਹੈ ਅਤੇ ਇਸ ਦੇ ਦੋ ਪਲੇਟਫਾਰਮ ਹਨ। 2016 ਤੱਕ, ਮੌਜੂਦਾ ਡਬਲ ਬ੍ਰੌਡ-ਗੇਜ ਰੇਲਵੇ ਲਾਈਨ ਦਾ ਬਿਜਲੀਕਰਨ ਕੀਤਾ ਗਿਆ ਹੈ ਅਤੇ ਇਸ ਸਟੇਸ਼ਨ 'ਤੇ 50 ਰੇਲ ਗੱਡੀਆਂ ਰੁਕਦੀਆਂ ਹਨ। ਕੋਟਾ ਹਵਾਈ ਅੱਡਾ, 87 ਕਿਲੋਮੀਟਰ ਦੀ ਦੂਰੀ 'ਤੇ ਹੈ।[5]

ਹਵਾਲੇ

ਸੋਧੋ
  1. "Which are some of the most interesting railway stations in India?". Retrieved 27 January 2016.
  2. "आधी ट्रेन राजस्थान में तो आधी मध्यप्रदेश में!" (in ਹਿੰਦੀ). Archived from the original on 3 ਫ਼ਰਵਰੀ 2016. Retrieved 27 January 2016.
  3. "A railway station in Two States # Bhawani mandi". YouTube. Retrieved 27 January 2016.
  4. "BWM:Passenger Amenities Details As on : 31/03/2018, Division : Kota". Raildrishti.
  5. "Departures from BWM/Bhawani Mandi (2 PFs)". Retrieved 27 January 2016.

ਫਰਮਾ:Railway stations in Rajasthan