ਭਸੌੜ ਸਿੰਘ ਸਭਾ ਦੀ ਸਥਾਪਨਾ, ਅੰਮ੍ਰਿਤਸਰ ਵਿੱਚ ਪਹਿਲੀ ਸਿੰਘ ਸਭਾ ਹੋਂਦ ਵਿੱਚ ਆਉਣ ਦੇ ਵੀਹ ਸਾਲ ਬਾਅਦ, ਸੰਨ 1893 ਵਿੱਚ ਪਟਿਆਲਾ ਰਿਆਸਤ ਦੇ ਪਿੰਡ ਭਸੌੜ ਹੋਈ ਸੀ। ਭਾਈ ਬਸਾਵਾ ਸਿੰਘ ਵਿਰਕਤ ਨੂੰ ਇਸ ਦਾ ਪਹਿਲਾ ਪ੍ਰਧਾਨ ਅਤੇ ਪਟਿਆਲਾ ਰਿਆਸਤ ਦੇ, ਸਿੰਚਾਈ ਵਿਭਾਗ ਵਿੱਚ ਸਬ-ਓਵਰਸੀਅਰ ਬਾਬੂ ਤੇਜਾ ਸਿੰਘ ਨੂੰ ਸਕੱਤਰ ਥਾਪਿਆ ਗਿਆ। ਬਸਾਵਾ ਸਿੰਘ ਆਪਣੀ ਪਵਿੱਤਰਤਾ ਲਈ ਪ੍ਰਸਿੱਧ ਸੀ ਅਤੇ ਬਾਬੂ ਤੇਜਾ ਸਿੰਘ ਤਕੜਾ ਸਿੱਖ ਚਿੰਤਕ ਅਤੇ ਪਰੰਪਰਾਵਾਦ ਦਾ ਵਿਰੋਧੀ ਸੀ।

ਭਸੌੜ ਸਿੰਘ ਸਭਾ ਦਾ ਪਹਿਲਾ ਦੀਵਾਨ 1894 ਵਿੱਚ ਹੋਇਆ ਜਿਸ ਵਿੱਚ 13 ਜੱਟਾਂ, ਛੇ ਝੀਉਰਾ, ਦੋ ਨਾਈਆਂ, ਇੱਕ ਖਤ੍ਰੀ ਅਤੇ ਇੱਕ ਮੁਸਲਮਾਨ ਨੂੰ ਅੰਮ੍ਰਿਤ ਛਕਾਇਆ ਗਿਆ।[1]

ਹਵਾਲੇ ਸੋਧੋ