ਭਾਈ ਪਰਾਗਾ
ਭਾਈ ਪਰਾਗਾ ਜੀ ਦਾ ਜਨਮ ਭਾਈ ਗੌਤਮ ਦਾਸ ਜੀ ਦੇ ਘਰ ਹੋਇਆ, ਜੋ ਕਿ ਮੋਹਿਆਲ ਛਿੱਬਰ ਬ੍ਰਾਹਮਣ ਸਮਾਜ ਨਾਲ ਸਬੰਧਤ ਸਨ ਪਰ ਜਦ ਭਾਈ ਗੌਤਮ ਦਾਸ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤਾਂ ਆਪ ਜੀ ਗੁਰੂ ਨਾਨਕ ਸਾਹਿਬ ਜੇ ਦੇ ਮੁਰੀਦ ਬਣੇ ਅਤੇ ਫੇਰ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਮੰਜੀ ਵੀ ਬਖਸ਼ੀ । ਭਾਈ ਗੌਤਮ ਦਾਸ ਜੀ ਨੇ ਪੋਠੋਹਾਰ ਦੇ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕਰਨ ਦੇ ਨਾਲ - ਨਾਲ ਪਹਿਲੇ ਛੇ ਗੁਰੂ ਸਾਹਿਬਾਨਾ ਦੀ ਸੇਵਾ ਵੀ ਕੀਤੀ , ਜਿਸ ਕਾਰਨ ਆਪ ਜੀ ਦੇ ਨਾਂ ਤੇ ਪਾਕਿਸਤਾਨ ਦੇ ਕਰਿਆਲਾ ਪਿੰਡ ਵਿੱਖੇ ਇੱਕ ਯਾਦਗਾਰ ਵੀ ਸ਼ਸ਼ੋਬੀਤ ਸੀ , ਜੋ ਕਿ ਬਾਅਦ ਵਿੱਚ ਭਾਈ ਪਰਾਗਾ ਦੀ ਧਰਮਸ਼ਾਲਾ ਦੇ ਨਾਂ ਨਾਲ ਪ੍ਰਸਿੱਧ ਹੋਈ । ਪਿਤਾ ਭਾਈ ਗੌਤਮ ਦਾਸ ਤੋਂ ਬਾਅਦ ਭਾਈ ਪਰਾਗਾ ਜੀ ਖ਼ੁਦ ਵੀ ਸਿੱਖ ਗੁਰੂ ਸਾਹਿਬਾਨਾ ਦੇ ਮੁਰੀਦ ਬਣੇ ਅਤੇ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫੌਜ ਤਿਆਰ ਕੀਤੀ ਤਾਂ ਆਪ ਜੀ ਵੀ ਆਪਣੇ ਕਈ ਸਾਥੀਆ ਸਮੇਤ ਗੁਰੂ ਹਰਿਗੋਬਿਦ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਲ ਹੁੰਦੇ ਹਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਪਰਾਗਾ ਜੀ ਨੂੰ ਆਪਣੀ ਫੌਜ ਦੇ ਪੰਜ ਮੁੱਖ ਜਰਨੈਲ਼ਾਂ ਵਿੱਚੋਂ ਇੱਕ ਜਰਨੈਲ ਬਣਾਇਆ । ਜਦੋਂ 27 ਸਤੰਬਰ 1621 ਨੂੰ ਭਗਵਾਨਦਾਸ ਘਿਰੜ ਅਤੇ ਕਰਮਚੰਦ ਨੇ ਸ੍ਰੀ ਹਰਿਗੋਬਿੰਦਪੁਰੇ ਦੀ ਜੰਗ ਦੋਰਾਨ ਰੁਹੇਲਾ 'ਤੇ ਹਮਲਾ ਕੀਤਾ ਤਾਂ ਭਾਈ ਪਰਾਗਾ ਨੇ ਵੀ ਬਹਾਦੁਰੀ ਵਿਖਾਉਂਦੇ ਹੋਏ ਅੱਗੇ ਹੋ ਕੇ ਜਾਲਮਾ ਦਾ ਮੁਕਾਬਲਾ ਕੀਤਾ । ਅੰਤ ਵਿੱਚ ਹਮਲਾਵਰ ਅਪਣੇ ਕਈ ਸਾਥੀਆਂ ਦੇ ਮਰਨ ਅਤੇ ਭਾਰੀ ਹਾਰ ਹੁੰਦਿਅ ਵੇਖ ਮੈਦਾਨ - ਏ - ਜੰਗ ਤੋਂ ਭੱਜ ਗਏ। ਕੁੱਝ ਸਰੋਤਾਂ ਮੁਤਾਬਕ ਜਦੋ 6 ਦਿਨਾਂ ਬਾਅਦ 3 ਅਕਤੂਬਰ 1621 ਨੂੰ ਚੰਦੂ ਅਤੇ ਮੁਗਲਾਂ ਦੀ ਮਿਲੀ-ਜੁਲੀ ਫੌਜ ਨੇ ਫਿਰ ਹਮਲਾ ਕਰ ਦਿੱਤਾ ਅਤੇ ਭਾਈ ਪਰਾਗਾ ਜੀ ਨੇ ਇੱਕ ਵਾਰ ਫੇਰ ਦੁਸ਼ਮਨ ਫੌਜਾ ਦਾ ਡੱਟਕੇ ਮੁਕਾਬਲਾ ਕੀਤਾ ਅਤੇ ਇਸੇ ਦੋਰਾਨ ਉਥੇ ਹੀ ਜੰਗ ਵਿੱਚ ਸ਼ਹੀਦ ਹੋ ਗਏ [1] ਲੇਕਿਨ ਕੁੱਝ ਸਰੋਤਾਂ ਮੁਤਾਬਕ ਭਾਈ ਪਰਾਗਾ ਜੀ ਜੰਗ ਵਿੱਚ ਜਖਮੀ ਹੋ ਗਏ ਅਤੇ ਆਪਣੇ ਪਿੰਡ ਕਰਿਆਲ਼ਾਂ ਚਲੈ ਗਏ ਅਤੇ ਉਥੇ ਹੀ ਇਲਾਜ ਦੌਰਾਨ ਸ਼ਹੀਦ ਹੋ ਗਏ । [2]
ਪਰਿਵਾਰ
ਸੋਧੋਲੱਖੀ ਦਾਸ ਜੀ ਭਾਈ ਪਰਾਗਾ ਜੀ ਦੇ ਪੁਤੱਰ ਸਨ ਜਿਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਤਾ :
- ਭਾਈ ਦਰਗਾਹ ਮੱਲ ਜੀ
ਭਾਈ ਦਰਗਾਹ ਮੱਲ ਜੀ ਨੇ ਵੀ ਲੰਬਾ ਸਮਾਂ ਗੁਰੂ ਘਰ ਦੀ ਸੇਵਾ ਕੀਤੀ , ਜਿਸ ਦੌਰਾਨ ਆਪ ਜੀ ਸੱਤਵੇਂ , ਅੱਠਵੇਂ ਅਤੇ ਨੋਵੇਂ ਪਾਤਸ਼ਾਹ ਜੀ ਦੇ ਦੀਵਾਨ ਰਹੇ ਅਤੇ ਭਾਈ ਦਰਗਾਹ ਮੱਲ ਜੀ ਦੇ ਦੌ ਪੁੱਤਰ : ਭਾਈ ਧਰਮ ਚੰਦ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਖਜਾਨਚੀ ਰਹੇ ਅਤੇ ਭਾਈ ਗੁਰਬਖ਼ਸ਼ ਸਿੰਘ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਰਹੇ । ਇਸੇ ਤਰ੍ਹਾਂ ਅੱਜ ਤੱਕ ਇਹ ਪਰਿਵਾਰ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਅੱਜ ਇਨ੍ਹਾਂ ਦੇ ਪਰਿਵਾਰ ਕੋਲ ਗੁਰੂ ਸਾਹਿਬਾਨਾ ਦੀ ਅਨਮੋਲ ਨਿਸ਼ਾਨੀਆਂ ਅਤੇ ਹੁਕਮਨਾਮੇ ਸ਼ਸ਼ੋਬਿਤ ਹਨ । [3]
- ਭਾਈ ਲੱਖੀ ਦਾਸ ਜੀ
ਮੱਨੁਖੀ ਹੱਕਾਂ ਦੀ ਰਾਖੀ ਕਰਨ ਖਾਤਰ ਗੁਰੂ ਤੇਗ ਬਹਾਦਰ ਜੀ ਦੇ ਨਾਲ ਚਾਂਦਨੀ ਚੌਂਕ ਵਿੱਖੇ ਸ਼ਹੀਦੀ ਦੇਣ ਵਾਲੇ 3 ਸਿੱਖਾ ਵਿੱਚੋਂ 2 ਸਿੱਖ ਭਾਈ ਮਤੀ ਦਾਸ ਜੀ ( ਜਿਨ੍ਹਾਂ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ )ਅਤੇ ਭਾਈ ਸਤੀ ਦਾਸ ਜੀ ( ਜਿਨ੍ਹਾਂ ਨੂੰ ਰੂੰ ਨਾਲ ਸਾੜ ਕੇ ਸ਼ਹੀਦ ਕੀਤਾ ਗਿਆ) ਭਾਈ ਲੱਖੀ ਦਾਸ ਜੀ ਦੇ ਪੁੱਤਰ ਸਨ ।