ਭਾਈ ਬੀਬਾ ਸਿੰਘ ਗੁਰਦੁਆਰਾ
ਗੁਰਦੁਆਰਾ ਭਾਈ ਬੀਬਾ ਸਿੰਘ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਵਿੱਚ ਕਰੀਮ ਪੁਰੇ ਮਹੱਲੇ ਵਿੱਚ ਸਥਿਤ ਹੈ।[1] ਭਾਈ ਬੀਬਾ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਪ੍ਰਚਾਰ ਲਈ ਪੇਸ਼ਾਵਰ ਭੇਜਿਆ ਸੀ। ਉਸਦੇ ਨਾਮ ਤੇ ਇਸਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਕਰਵਾਈ ਗਈ ਸੀ। ਭਾਰਤ ਦੀ 1947 ਵਿੱਚ ਹੋਈ ਵੰਡ ਤੋਂ ਬਾਅਦ ਇਹ 70 ਸਾਲ ਬੰਦ ਰਿਹਾ। ਦੇਸ਼ ਵਿਚਲੀ ਘੱਟ ਗਿਣਤੀ ਸਿੱਖ ਕੌਮ ਦੀ ਜ਼ੋਰਦਾਰ ਮੰਗ ਦੇ ਮੱਦੇਨਜ਼ਰ ਪਾਕਿਸਤਾਨ ਦੇ ਅਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਨੇ ਮੁਰੰਮਤ ਕਰਵਾਉਣ ਤੋਂ ਬਾਅਦ ਮਾਰਚ 2016 ਵਿੱਚ ਇਸ ਨੂੰ ਮੁੜ ਖੋਲ੍ਹ ਦਿੱਤਾ ਹੈ।