ਭਾਈ ਵਸਤੀ ਰਾਮ [1]( 1708-1802) ਗੁਰੂ ਗੋਬਿੰਦ ਸਿੰਘ ਦੇ ਸਮੇਂ ਦੇ ਸਿੱਖ ਭਾਈ ਬਲਾਕਾ ਸਿੰਘ ਦਾ ਪੁੱਤਰ ਸੀ। ਬਚਪਨ ਤੋਂ ਹੀ ਉਸ ਨੂੰ ਦਵਾਈਆਂ ਤੇ ਹਿਕਮਤ ਦਾ ਮੁਤਾਲਿਆ ਕਰਨ ਦਾ ਸ਼ੌਕ ਸੀ। ਭਾਈ ਬਲਾਕਾ ਸਿੰਘ ਨੂੰ ਗੁਰੂ ਸਾਹਿਬ ਨੇ ਲਹੌਰ ਜਾ ਕੇ ਘਰ ਵਸਾਉਣ ਦਾ ਹੁਕਮ ਕੀਤਾ ਸੀ। ਭਾਈ ਵਸਤੀ ਰਾਮ ਦੀ ਸ਼ਫਾ ਦੀ ਜਾਣਕਾਰੀ ਬਾਰੇ ਪ੍ਰਸਿੱਧੀ ਛੇਤੀ ਹੀ ਫੈਲ ਗਈ। ਅਠਾਰਵੀਂ ਸਦੀ ਦੇ ਊੱਤਰਾਰਧ ਵਿੱਚ ਲਹੌਰ ਤੇ ਕਾਬਜ਼ ਭੰਗੀ ਸਰਦਾਰ ਬਸਤੀ ਰਾਮ ਤੌਂ ਅਕਸਰ ਦਵਾ-ਦਾਰੂ ਕਰਿਆ ਕਰਦੇ ਸਨ ਤੇ ਸਲਾਹ ਲਈ ਆਂਉਦੇ ਜਾਂਦੇ ਸਨ।1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਤੇ ਭੰਗੀ ਸਰਦਾਰਾਂ ਤੌਰ ਜਿੱਤ ਪ੍ਰਾਪਤ ਕਰ ਲਈ। ਮਹਾਰਾਜਾ ਵੀ ਭਾਈ ਵਸਤੀ ਰਾਮ ਦਾ ਵੱਡਾ ਕਦਰਦਾਨ ਸੀ । ਭਾਈ ਸਾਹਿਬ ਦੀਆਂ ਭਵਿੱਖ ਬਾਣੀਆਂ ਹਮੇਸ਼ਾ ਸੱਚ ਹੁੰਦੀਆਂ ਸਨ ਤੇ ਉਨ੍ਹਾਂ ਦੀਆਂ ਕੀਤੀਆਂ ਅਰਦਾਸਾਂ ਬਾਰੇ ਪ੍ਰਸਿੱਧ ਸੀ ਕਿ ਸਦਾ ਸਫਲ ਹੁੰਦੀਆਂ ਹਨ। ਇਹ ਮਸ਼ਹੂਰ ਸੀ ਕਿ ਉਨ੍ਹਾਂ ਦਾ ਬਟੂਆ ਕਦੀ ਖਾਲ਼ੀ ਨਹੀਂ ਹੁੰਦਾ ਸੀ।ਭਾਈ ਵਸਤੀ ਰਾਮ ਦਾ ਇਸ ਕਾਰਨ ਲਹੌਰ ਦਰਬਾਰ ਵਿੱਚ ਵੱਡਾ ਰਸੂਖ਼ ਸੀ।ਇਹ ਗੱਲ ਸੱਚ ਹੈ ਕਿ ਭਾਈ ਵਸਤੀ ਰਾਮ ਨੇ ਆਪਣੀ ਰਿਹਾਇਸ਼ ਲਹੌਰ ਸ਼ਹਿਰ ਤੋਂ ਬਾਹਰਵਾਰ ਸੰਮਨ ਬੁਰਜ ਕੋਲ ਇਸ ਲਈ ਉਸਾਰੀ ਸੀ ਤਾਕਿ ਉਨ੍ਹਾਂ ਦੀ ਦੈਵੀ ਸ਼ਕਤੀ ਨਾਲ ਲਹੌਰ ਸ਼ਹਿਰ ਰਾਵੀ ਦੇ ਪਾਣੀ ਦੀ ਮਾਰ ਤੋਂ ਬਚਿਆਂ ਰਹੇ।ਅੱਜ ਤੱਕ ਰਾਵੀ ਦਰਿਆ ਨੇ ਇਸ ਕਾਰਨ ਆਪਣਾ ਰੁਖ ਬਦਲ ਲਿਆ ਦਸਿਆਂ ਜਾਂਦਾ ਹੈ ਤੇ ਭਾਈ ਸਾਹਿਬ ਦੇ ਡੇਰੇ ਤੌਂ ਦੂਰ ਰਹਿੰਦਾ ਹੈ।[2]

ਉਨ੍ਹਾਂ ਦੇ ਦਾਹ ਅਸਥਾਨ ਤੇ ਚਿੱਟੇ ਸੰਗਮਰਮਰ ਦੀ ਸਮਾਧ ਬਣਾਈ ਗਈ ਜਿਸ ਤੇ ਮਹਾਰਾਜਾ ਰਣਜੀਤ ਸਿੰਘ ਅਕਸਰ ਆਇਆ ਕਰਦਾ ਸੀ ਤੇ ਕਹਿੰਦਾ ਸੀ ਭਸੀਣ ਦੀ ਲੜਾਈ ਜਿੱਤ ਕੇ ਲਹੌਰ ਹਾਸਲ ਕਰਨਾ ਭਾਈ ਵਸਤੀ ਰਾਮ ਦੀ ਅਰਦਾਸ ਦਾ ਫਲ ਸੀ।[1]

ਭਾਈ ਵਸਤੀ ਰਾਮ ਦੀ ਢਾਬ ਤੇ ਹੋਰ ਜਾਇਦਾਦਾਂ ਅੰਮ੍ਰਿਤਸਰ ਵਿੱਚ ਅੱਜ ਤੱਕ ਉਨ੍ਹਾਂ ਦੇ ਨਾਂ ਤੇ ਹਨ।[3]

ਹਵਾਲੇ ਸੋਧੋ

  1. 1.0 1.1 "VASTĪ RĀM BHĀĪ (1708-1802)". eos.learnpunjabi.org. Retrieved 2021-03-16.
  2. Griffin, Lepel H (1865). The history of Punjab Chiefs. Lahore: T C McCarthy chronicle press Lahore. p. 144.
  3. "ਢਾਬ ਵਸਤੀ ਰਾਮ - ਅੰਮ੍ਰਿਤਸਰ". wikimapia.org. Retrieved 2021-03-16.