ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ 18 ਸਾਲ ਦੇ ਬੇਟੇ ਭਾਈ ਸ਼ਾਹਬਾਜ਼ ਸਿੰਘ ਨੂੰ ਲਾਹੌਰ ਵਿੱਚ ਨੂੰ ਸਮੇਂ ਦੀ ਹਕੂਮਤ ਨੇ 1745 ਈਸਵੀ ’ਚ ਚਰਖੜੀਆਂ ’ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਸੀ।[1][2]

ਭਾਈ ਸੁਬੇਗ ਸਿੰਘ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਜੰਬਰ ਦੇ ਰਾਏ ਭਾਗਾ ਦੇ ਘਰ ਪੈਦਾ ਹੋਇਆ ਸੀ। ਉਹ ਆਪਣੇ ਪਿੰਡ ਦਾ ਜ਼ਿਮੀਦਾਰ ਸੀ। ਉਸਨੇ ਜਵਾਨ ਉਮਰੇ ਹੀਅਰਬੀ ਅਤੇ ਫ਼ਾਰਸੀ ਸਿੱਖੀ ਅਤੇ ਬਾਅਦ ਵਿੱਚ ਇੱਕ ਸਰਕਾਰੀ ਠੇਕੇਦਾਰ ਵਜੋਂ ਮੁਗਲ ਅਧਿਕਾਰੀਆਂ ਤੱਕ ਪਹੁੰਚ ਕੀਤੀ। ਜਦੋਂ 1733 ਵਿਚ, ਮੁਗਲ ਅਥਾਰਟੀ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦੇ ਕਹਿਣ 'ਤੇ, ਸਿੱਖਾਂ 'ਤੇ ਲਾਗੂ ਰੋਕਾਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਗ੍ਰਾਂਟ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ, ਤਾਂ ਸੁਬੇਗ ਸਿੰਘ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਉਹ ਲਾਹੌਰ ਸਰਕਾਰ ਦੇ ਵਕੀਲ ਵਜੋਂ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਖਾਲਸੇ ਦੀ ਇਕੱਤਰਤਾ ਵਿੱਚ ਸ਼ਾਮਲ ਹੋਇਆ। ਇਸ ਤੋਂ ਬਾਅਦ ਵਕੀਲ ਦਾ ਖ਼ਿਤਾਬ ਉਸ ਦੇ ਨਾਮ ਦਾ ਸਥਾਈ ਜੁੜ ਗਿਆ। ਸਰਕਾਰ ਨਾਲ ਸੰਬੰਧਾਂ ਕਾਰਨ ਸੁਬੇਗ ਸਿੰਘ ਨੂੰ ਸਭਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਸ਼ਚਾਤਾਪ ਕਰਨਾ ਪਿਆ। ਉਸਨੇ ਮੁਗਲ ਗਵਰਨਰ ਦੀ ਤਰਫੋਂ ਇੱਕ ਜਾਗੀਰ ਅਤੇ ਨਵਾਬੀਦੀ ਪੇਸ਼ਕਸ਼ ਕੀਤੀ ਜਿਸਨੂੰ ਸਿੱਖਾਂ ਨੇ ਠੁਕਰਾ ਦਿੱਤਾ। ਪਰ ਸੁਬੇਗ ਸਿੰਘ ਨੇ ਬਹੁਤ ਮਿੰਨਤ ਕੀਤੀ ਅਤੇ ਆਖਰਕਾਰ ਉਨ੍ਹਾਂ ਨੂੰ ਪੇਸ਼ਕਸ਼ ਸਵੀਕਾਰ ਕਰਨ ਲਈ ਮਨਾਉਣ ਵਿੱਚ ਕਾਮਯਾਬ ਹੋ ਗਿਆ।[3][4]

ਜ਼ਕਰੀਆ ਖ਼ਾਨ ਦੇ ਰਾਜ ਦੇ ਅੰਤ ਵਿੱਚ, ਸੁਬੇਗ ਸਿੰਘ ਨੂੰ ਲਾਹੌਰ ਸ਼ਹਿਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ ਸੀ। ਸਿੱਖੀ ਵਿੱਚ ਉਸਦਾ ਦ੍ਰਿੜ ਵਿਸ਼ਵਾਸ਼ ਸੀ ਅਤੇ ਕਈ ਮੌਕਿਆਂ ‘ਤੇ ਇਸ ਨੇ ਸਿੱਖਾਂ ਦੇ ਸਿਰਾਂ ਦਾ ਪੂਰੀਆਂ ਰਸਮਾਂ ਨਾਲ ਸਸਕਾਰ ਕਰਵਾਇਆ ਸੀ ਅਤੇ ਉਨ੍ਹਾਂ ਦੇ ਸਮਾਰਕ ਬਣਵਾਏ ਸਨ। ਪਿਤਾ ਜ਼ਕਰੀਆ ਖ਼ਾਨ ਤੋਂ ਪਿੱਛੋਂ ਉਸਦਾ ਪੁੱਤਰ ਯਾਹੀਯਾ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਅਤੇ ਉਸਨੇ ਸੁਬੇਗ ਸਿੰਘ ਜਾਣ ਬੁੱਝ ਕੇ ਸੁਬੇਗ ਸਿੰਘ ਦੇ ਖਿਲਾਫ਼ ਸ਼ਿਕਾਇਤਾਂ ਸੁਣੀਆਂ। ਸੁਬੇਗ ਸਿੰਘ `ਤੇ ਆਖ਼ਿਰ ਵਿਚ ਇਸਲਾਮ ਅਤੇ ਰਾਜ ਵਿਰੁੱਧ ਕਾਰਵਾਈਆਂ ਦਾ ਦੋਸ਼ ਲਗਾਇਆ ਗਿਆ। ਇਸੇ ਤਰ੍ਹਾਂ ਇਸਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਉਨ੍ਹਾਂ ਨੂੰ ਆਪਣੀ ਜਿੰਦਗੀ ਬਚਾਉਣ ਬਦਲੇ ਇਸਲਾਮ ਕਬੂਲ ਕਰਨ ਲਈ ਜ਼ੋਰ ਲਾਇਆ ਗਿਆ, ਪਰੰਤੂ ਉਨ੍ਹਾਂ ਨੇ ਈਨ ਨਾ ਮੰਨੀ। ਦੋਵੇਂ ਪਿਉ-ਪੁੱਤਰਾਂ ਨੂੰ ਤਿੱਖੇ ਦੰਦਿਆਂ ਵਾਲੀਆਂ ਦੋ ਵੱਖ ਵੱਖ ਚਰਖੜੀਆਂ ’ਤੇ ਚਾੜ੍ਹ ਕੇ ਕਈ ਵਾਰ ਘੁਮਾਇਆ ਗਿਆ ਪਰ ਉਹ ਜ਼ਰਾ ਵੀ ਨਾ ਡੋਲੇ। ਇਸ ਤਰ੍ਹਾਂ 1745 ਈਸਵੀ ਨੂੰ ਲਾਹੌਰ ਵਿੱਚ ਪਿਉ-ਪੁੱਤਰ ਨੂੰ ਚਰਖੜੀਆਂ ’ਤੇ ਚਾੜ੍ਹ ਕੇ ਬੇ-ਰਹਿਮੀ ਨਾਲ ਸ਼ਹੀਦ ਕੀਤਾ ਗਿਆ।[5]

ਹਵਾਲੇ

ਸੋਧੋ
  1. "Bhai Subeg Singh and Bhai Shahbaz Singh". www.sikh-history.com. Archived from the original on 14 June 2016. Retrieved 11 June 2016.
  2. "Bhai Shahbaz Singh - MS-18". Archived from the original on 14 ਜੂਨ 2016. Retrieved 11 ਜੂਨ 2016.
  3. "Bhai Subeg Singh - SikhiWiki, free Sikh encyclopedia". www.sikhiwiki.org. Retrieved 2023-04-05.
  4. "ਸੁਬੇਗ ਸਿੰਘ - ਪੰਜਾਬੀ ਪੀਡੀਆ". punjabipedia.org. Retrieved 2023-04-05.
  5. Service, Tribune News. "ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ". Tribuneindia News Service. Retrieved 2023-04-05.