ਭਾਗੀ ਬਾਂਦਰ

(ਭਾਗੀ ਵਾਂਦਰ ਤੋਂ ਮੋੜਿਆ ਗਿਆ)

ਭਾਗੀ ਬਾਂਦਰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1] 2001 ਵਿੱਚ ਭਾਗੀ ਬਾਂਦਰ ਦੀ ਅਬਾਦੀ 6578 ਸੀ। ਇਸ ਦਾ ਖੇਤਰਫ਼ਲ 25.28 ਕਿ. ਮੀ. ਵਰਗ ਹੈ।

ਭਾਗੀ ਬਾਂਦਰ
ਸਮਾਂ ਖੇਤਰਯੂਟੀਸੀ+5:30

ਇਹ ਬਠਿੰਡਾ ਸਰਦੂਲਗੜ ਸੜਕ ਉੱਤੇ ਅਤੇ ਤਲਵੰਡੀ ਸਾਬੋ ਤੋਂ 30 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ।

ਨਾਮਕਰਨ

ਸੋਧੋ

ਇਸ ਪਿੰਡ ਦਾ ਇਤਿਹਾਸ ਲਗਭਗ ਚਾਰ ਸੌ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਦੋ ਅਲੱਗ ਅਲੱਗ ਪਿੰਡਾਂ 'ਭਾਗੀ ਤੇ ਬਾਂਦਰ' ਨੂੰ ਮਿਲਾ ਕੇ ਇੱਕ ਪਿੰਡ ਬਣਾਇਆ ਗਿਆ ਹੈ।

ਇਹ ਮੰਨਿਆ ਜਾਂਦਾ ਹੈ ਕਿ ਭਾਗੀ ਪਿੰਡ ਦਾ ਮੁੱਢ ਸਿੱਧੂਆਂ ਦੀ 'ਭਾਗੀ' ਨਾਂ ਦੀ ਔਰਤ ਨੇ ਬੰਨ੍ਹਿਆ। ਦੂਜੇ ਪਾਸੇ ਬਾਂਦਰ ਪਿੰਡ, ਹਨੁਮਾਨ ਕੋਟ ਦੇ ਇੱਕ ਰਾਜਪੂਤ ਰਜਵਾੜੇ ਦੇ ਪੁੱਤਰ 'ਬਾਂਦਰ' ਨੇ ਵਸਾਇਆ।

ਇਤਿਹਾਸਿਕਤਾ

ਸੋਧੋ

ਲਗਭਗ 1706 ਵਿੱਚ ਗੁਰੂ ਗੋਬਿੰਦ ਸਿੰਘ ਮੁਕਤਸਰ ਦੀ ਲੜਾਈ ਪਿਛੋਂ ਦਮਦਮਾ ਸਾਹਿਬ ਜਾਂਦੇ ਹੋਏ ਕੁਝ ਸਮਾਂ ਇੱਥੇ ਰੁਕੇ ਸਨ। ਜਿਸ ਜੰਡ ਨਾਲ ਗੁਰੂ ਗੋਬਿੰਦ ਸਿੰਘ ਨੇ ਆਪਣਾ ਘੋੜਾ ਬੰਨ੍ਹਿਆ ਸੀ। ਉਹ ਜੰਡ ਅੱਜ ਵੀ ਮੋਜੂਦ ਹੈ ਅਤੇ ਇਸ ਸਥਾਨ ਤੇ ਇਤਿਹਾਸਕ ਗੁਰੂਦੁਆਰਾ ਸਥਾਪਿਤ ਹੈ।[2]

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ (2014). ਪੰਜਾਬ ਦੇ ਪਿੰਡਾਂ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 461. ISBN 978-81-302-0271-6.

30°01′31″N 75°04′19″E / 30.025166°N 75.071962°E / 30.025166; 75.071962