ਭਾਰਤੀ ਦਿਆਲ (ਜਨਮ ਦਸੰਬਰ 1961, ਉੱਤਰੀ ਬਿਹਾਰ ਦੇ ਦਰਭੰਗਾ ਜ਼ਿਲੇ ਵਿੱਚ ਸਮਸਤੀਪੁਰ ਵਿਖੇ[1]) ਇੱਕ ਭਾਰਤੀ ਕਲਾਕਾਰ ਹੈ। ਜਿਸਦੀ ਵਿਸ਼ੇਸ਼ ਮੁਹਾਰਤ ਮੱਧੂਬਨੀ ਕਲਾ ਵਿੱਚ ਹੈ।

ਭਾਰਤੀ ਦਿਆਲ

ਜੀਵਨੀ ਸੋਧੋ

ਦਿਆਲ ਦਾ ਜਨਮ ਉੱਤਰੀ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਮਧੂਬਨੀ ਚਿੱਤਰਕਾਰੀ ਲਈ ਮਸ਼ਹੂਰ ਮਿਥਿਲਾ ਖੇਤਰ ਹੋਇਆ ਸੀ। ਉਸਨੇ ਵਿਗਿਆਨ ਵਿੱਚ ਸ਼ੁਰੂਆਤੀ ਉੱਚ ਸਿੱਖਿਆ ਲਈ ਮਾਸਟਰ ਆਫ਼ ਸਾਇੰਸ ਡਿਗਰੀ (ਐਮਐਸਸੀ) ਪ੍ਰਾਪਤ ਕੀਤੀ।[1]

ਕੰਮ ਸੋਧੋ

ਭਾਰਤੀ ਦਿਆਲ ਦੱਸ ਰਹੀ ਹੈ ਕਿ ਮਧੂਬਨੀ ਚਿੱਤਰ ਕਿਵੇਂ ਬਣਾਏ ਜਾਂਦੇ ਹਨ।

ਛੋਟੀ ਉਮਰ ਤੋਂ ਹੀ ਉਹ ਆਪਣੀ ਮਾਂ ਅਤੇ ਦਾਦੀ ਤੋਂ ਮਧੂਬਨੀ ਚਿੱਤਰਕਾਰੀ ਸਿੱਖੀ।[1] ਉਹ 1984 ਤੋਂ ਆਪਣੀ ਪੇਸ਼ੇਵਰ ਸਰਗਰਮੀ ਦੇ ਰੂਪ ਵਿੱਚ ਪੇਸ਼ਾ ਕਰਦੀ ਰਹੀ। ਵਿਗਿਆਨ ਵਿੱਚ ਆਪਣੀ ਰਸਮੀ ਸਿੱਖਿਆ ਦੇ ਬਾਅਦ ਉਸ ਨੇ ਮਿਥਿਲਾ ਵਿੱਚ ਰਵਾਇਤੀ ਕਲਾ ਵਿੱਚ ਨਵੀਨਤਾ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਨਵੀਂ ਦਿੱਲੀ ਵਿੱਚ ਉਸ ਨੇ ਆਰਟ ਸਟੂਡੀਓ ਕਾਇਮ ਕੀਤਾ। ਉਸਨੇ ਆਪਣੇ ਇਲਾਕੇ ਦੀਆਂ ਮਹਿਲਾ ਕਲਾਕਾਰਾਂ ਦੀ ਮਦਦ ਕਰਨ ਲਈ ਜ਼ਿੰਮੇਵਾਰੀ ਲਈ ਅਤੇ ਉਹਨਾਂ ਦੇ ਕੰਮ ਨੂੰ ਸੁਧਾਰਨ ਦੀ ਅਗਵਾਈ ਕੀਤੀ।[1]

ਦਿਆਲ ਨੇ ਆਧੁਨਿਕ ਮੀਡੀਆ ਜਿਵੇਂ ਕਿ ਅਕ੍ਰੇਲਿਕ (ਤੇਜ਼ਾਬੀ) ਅਤੇ ਕੈਨਵਸ ਦੀ ਵਰਤੋਂ ਕਰਕੇ ਰਵਾਇਤੀ ਮਧੂਬਨੀ ਕਲਾ ਨੂੰ ਸਮਕਾਲੀ ਰੂਪ ਦਿੱਤਾ ਹੈ। ਉਸ ਨੇ ਕੁਦਰਤੀ, ਸਬਜ਼ੀ-ਆਧਾਰਿਤ ਰੰਗਾਂ ਦੇ ਨਾਲ ਚਿੱਤਰ ਬਣਾਏ। ਉਸ ਨੇ ਆਪਣੇ ਚਿੱਤਰਾਂ ਵਿੱਚ ਕ੍ਰਿਸ਼ਨਾ ਅਤੇ ਰਾਧਾ ਦੇ ਚਰਿੱਤਰਾਂ ਰਾਹੀਂ ਅਦਿੱਖ "ਪਿਆਰ, ਖਿੱਚ ਅਤੇ ਸ਼ਾਂਤੀ" ਨੂੰ ਬਿਆਨਿਆ ਹੈ।[1]

ਪ੍ਰਦਰਸ਼ਨੀਆਂ ਸੋਧੋ

ਦਿਆਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੌਰ ਤੇ ਆਪਣੇ ਕੰਮ ਦੀਆਂ ਕਈ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਸੀ। 1995 ਵਿੱਚ ਫ੍ਰੈਂਚ ਟੈਲੀਵਿਜ਼ਨ ਤੇ ਮਧੂਬਨੀ ਕਲਾ ਦਾ ਸ਼ੋਅ ਦਿਖਾਇਆ ਗਿਆ ਸੀ।[1] ਜੂਨ 2015 ਅਤੇ ਜੂਨ 2016 ਦੇ ਵਿਚਕਾਰ ਕੈਨਵਸ ਅਤੇ ਅਕ੍ਰੇਲਿਕ (ਤੇਜ਼ਾਬੀ) ਨਾਲ ਬਣਾਏ ਚਿੱਤਰਾਂ ਨੂੰ ਮਿਊਜ਼ੀਅਮ ਆਫ਼ ਸੈਕਰਡ ਆਰਟ ਦੁਆਰਾ ਆਯੋਜਿਤ ਕੀਤਾ ਗਿਆ ਸੀ।[2]

ਦਿਆਲ ਦੇ ਸੱਤ ਮਧੂਬਨੀ ਚਿੱਤਰ, ਜੋ ਸਮਕਾਲੀ ਆਧੁਨਿਕ ਵਿਸ਼ਿਆਂ ਦੇ ਨਾਲ ਰਵਾਇਤੀ ਕਲਾ ਦਾ ਸੁਮੇਲ ਹਨ ਜੋ ਕਿ ਦ ਨਿਊ ਬਿਹਾਰ ਕਿਤਾਬ ਵਿੱਚ ਸ਼ਾਮਲ ਹੈ। ਪੁਸਤਕ ਦੇ ਕਵਰ ਉੱਪਰ ਇੱਕ ਲੜਕੀ ਦਾ ਚਿੱਤਰ ਜੋ "ਔਰਤਾਂ ਦੇ ਸ਼ਕਤੀਕਰਨ ਅਤੇ ਸਿੱਖਿਆ" ਨੂੰ ਦਰਸਾਉਂਦਾ ਹੈ ਅਤੇ ਇੱਕ ਮੱਛੀ ਹੈ ਜੋ "ਸਤਰੰਗੀ ਖੇਤੀਬਾੜੀ" ਦੇ ਵਿਚਾਰ ਨੂੰ ਪ੍ਰਗਟ ਕਰਦੀ ਹੈ ਜਾਂ ਖੇਤੀਬਾੜੀ ਦੇ ਸੰਜੋਗ ਨੂੰ ਦਰਸਾਉਂਦੀ ਹੈ। ਕਿਤਾਬ ਦੇ ਲੇਖਕ ਐਨ.ਕੇ. ਸਿੰਘ ਅਤੇ ਨਿਕੋਲਸ ਸਟਰਨ ਨੇ ਕਿਹਾ ਹੈ ਕਿ "ਸਮਕਾਲੀ ਵਿਸ਼ੇ 'ਤੇ ਭਾਰਤੀ ਦੀ ਰਵਾਇਤੀ ਸ਼ੈਲੀ ਦੀ ਵਰਤੋਂ ਮਧੂਬਨੀ ਕਲਾ ਨੂੰ ਪੁਨਰ ਸੁਰਜੀਤ ਕਰਨ ਵਿੱਚ ਯੋਗਦਾਨ ਪਾ ਸਕਦੀ ਹੈ।[3]

ਅਵਾਰਡ ਸੋਧੋ

  • AIFACS
  • ਮਿਲੇਨਿਅਮ ਪੁਰਸਕਾਰ
  • ਰਾਸ਼ਟਰੀ ਮੈਰਿਟ ਪੁਰਸਕਾਰ
  • 2006: ਦਸਤਕਾਰੀ ਵਿੱਚ ਉੱਤਮਤਾ ਲਈ ਭਾਰਤ ਦਾ ਰਾਸ਼ਟਰੀ ਪੁਰਸਕਾਰ[1]

ਪ੍ਰਕਾਸ਼ਨ ਸੋਧੋ

  • Madhubani Art. Niyogi Books. 2016. ISBN 9385285084.
ਕਵਰ ਆਰਟ

ਹਵਾਲੇ ਸੋਧੋ

  1. 1.0 1.1 1.2 1.3 1.4 1.5 1.6 "Artists: Bharti Dayal (b. 1961)". Museum of Sacred Art. Archived from the original on 6 ਮਾਰਚ 2016. Retrieved 2 March 2016. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗਲਤੀ:Invalid <ref> tag; name "Belgium" defined multiple times with different content
  2. Gurvich, Martin. "Exhibitions:Madhubani Art (Indian Art Series) – Bharti Dayal [June 2015 – June 2016]". Archived from the original on 6 ਮਾਰਚ 2016. Retrieved 2 March 2016. {{cite web}}: Unknown parameter |dead-url= ignored (|url-status= suggested) (help)
  3. Singh & Stern 2013, p. 6.

ਪੁਸਤਕ ਸੂਚੀ ਸੋਧੋ

ਬਾਹਰੀ ਲਿੰਕ ਸੋਧੋ