ਭਾਰਤੀ ਮਿਆਰੀ ਸਮਾਂ

ਸਮਾਂ ਜੋਨ, ਭਾਰਤ ਅਤੇ ਸ਼੍ਰੀ ਲੰਕਾ ਵਿੱਚ ਵਰਤਿਆ ਜਾਂਦਾ; ਯੂ.ਟੀ.ਸੀ +05:30
(ਭਾਰਤੀ ਮਿਆਰੀ ਵਕਤ ਤੋਂ ਮੋੜਿਆ ਗਿਆ)

ਭਾਰਤੀ ਮਿਆਰੀ ਵਕਤ ਜਾਂ IST (ਆਈ ਏਸ ਟੀ) ਭਾਰਤ ਅਤੇ ਸ੍ਰੀਲੰਕਾ ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+5:30) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।[1]

ਗੁਆਂਢੀ ਦੇਸ਼ਾਂ ਨਾਲ IST ਦਾ ਰਿਸ਼ਤਾ
ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਦੀ ਸਥਿਤੀ ਜਿਸ ਦੇ ਅਧਾਰ ’ਤੇ ਭਾਰਤ ਦਾ ਮਿਆਰੀ ਵਕਤ ਨਾਪਿਆ ਜਾਂਦਾ ਹੈ

ਭਾਰਤੀ ਮਿਆਰੀ ਵਕਤ 82.5° ਪੂਰਬੀ ਦੇਸ਼ਾਂਤਰ ’ਤੇ ਆਧਾਰਿਤ ਹੈ ਜੋ ਕਿ ਸੂਬਾ ਉੱਤਰ ਪ੍ਰਦੇਸ਼ ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿਤ ਇੱਕ ਕਲਾੱਕ ਟਾਵਰ (25°09′N 82°35′E / 25.15°N 82.58°E / 25.15; 82.58) ਤੋਂ ਨਾਪਿਆ/ਗਿਣਿਆ ਜਾਂਦਾ ਹੈ।[2]

Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ।

ਇਤਿਹਾਸ

ਸੋਧੋ

1947 ਵਿੱਚ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦੇ ਮਿਆਰੀ ਵਕਤ ਵਜੋਂ IST ਨੂੰ ਕਾਇਮ ਕੀਤਾ ਪਰ ਕਲਕੱਤਾ ਅਤੇ ਮੁੰਬਈ 1955 ਤੱਕ ਆਪਣਾ ਵੱਖਰਾ ਲੋਕਲ ਸਮਾਂ ਵਰਤਦੇ ਰਹੇ।

1962 ਦੀ ਹਿੰਦ-ਚੀਨ ਜੰਗ ਅਤੇ 1965 ਅਤੇ 1971 ਦੀਆਂ ਹਿੰਦ-ਪਾਕਿ ਜੰਗਾ ਵੇਲ਼ੇ ਡੇਲਾਈਟ ਸੇਵਿੰਗ ਟਾਈਮ ਦੀ ਸੰਖੇਪ ਵਰਤੋਂ ਕੀਤੀ ਗਈ ਸੀ।

ਹਵਾਲੇ

ਸੋਧੋ
  1. "Military & Civilian Time Designations". GMT. Archived from the original on 2016-09-14. Retrieved ਨਵੰਬਰ 16, 2012. {{cite web}}: External link in |publisher= (help); Unknown parameter |dead-url= ignored (|url-status= suggested) (help)
  2. "Two-timing India". ਅੰਗਰੇਜ਼ੀ ਖ਼ਬਰ. ਹਿੰਦੁਸਤਾਨ ਟਾਈਮਜ਼. ਸਤੰਬਰ 4, 2007. Archived from the original on 2013-05-09. Retrieved ਨਵੰਬਰ 16, 2012. {{cite web}}: Unknown parameter |dead-url= ignored (|url-status= suggested) (help)