ਭਾਰਤ-ਪਾਕਿਸਤਾਨ ਜੰਗ (1947-1948)
ਭਾਰਤ ਪਾਕਿਸਤਾਨ ਯੁੱਧ 1947–1948 ਅਗਸਤ 1947 ਵਿੱਚ ਜਿਹੜਾ ਪਾਕਿਸਤਾਨ ਬਣਿਆ, ਉਸ ਦੀ ਭੂਗੋਲਿਕ ਰਚਨਾ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਵਿਕੋਲਿਤਰੀ ਸੀ। ਇੱਕ ਦੇਸ਼ ਦੋ ਇਲਾਕਾਈ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਦੋਹਵੇਂ ਇੱਕ ਦੂਜੇ ਤੋਂ ਇੱਕ ਹਜ਼ਾਰ ਮੀਲ ਦੀ ਦੂਰੀ ’ਤੇ ਸਨ। ਇਹ ਦੂਰੀ ਭੂਗੋਲਿਕ ਹੀ ਨਹੀਂ, ਨਸਲੀ, ਸੱਭਿਆਚਾਰਕ, ਆਰਥਕ ਤੇ ਭਾਸ਼ਾਈ ਵੀ ਸੀ। ਪੂਰਬੀ ਪਾਕਿਸਤਾਨ, ਪੱਛਮੀਂ ਪਾਕਿਸਤਾਨ ਵੱਲੋਂ ‘ਆਰਥਿਕ ਸ਼ੋਸ਼ਣ’ ਦਾ ਸ਼ਿਕਾਰ ਹੋ ਰਿਹਾ ਸੀ। ਪੂਰਬੀ ਪਾਕਿਸਤਾਨ ਦੀ ਕਪਾਹ ਦੇ ਬਰਾਮਦ ਵਿੱਚੋਂ ਹੁੰਦੀ ਕਮਾਈ ਵਿਦੇਸ਼ੀ ਪੂੰਜੀ ਨੂੰ ਪੱਛਮੀਂ ਪਾਕਿਸਤਾਨ ‘ਹੜੱਪ’ ਕਰ ਲੈਂਦਾ ਸੀ। ਪਾਕਿਸਤਾਨੀ ਫ਼ੌਜ ਮੁੱਖ ਤੌਰ ’ਤੇ ਪੰਜਾਬ ਨਾਲ ਹੀ ਸਬੰਧਤ ਸੀ। ਪਾਕਿਸਤਾਨ ਬਣ ਤਾਂ ਗਿਆ ਪਰ ਪੱਛਮ-ਪੂਰਬ ਦਾ ਰੇੜਕਾ ਇਸ ਨੂੰ ਕਮਜ਼ੋਰ ਕਰਦਾ ਗਿਆ[1]
ਪਿਛੋਕੜ
ਸੋਧੋਵੰਡ ਪਿਛਲੇ ਅਸਲ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋਏ। ਅੰਗਰੇਜ਼ਾਂ ਦੀ ‘ਵੰਡੋ ਤੇ ਨਿਕਲੋ’ ਦੀ ਨੀਤੀ, ਨਹਿਰੂ-ਜਿਨਾਹ ਦੀ ਸੱਤਾ ਲਈ ਬੇਸਬਰੀ, ਦੋ ਕੌਮਾਂ ਦਾ ਸਿਧਾਂਤ ਅਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਵਿਆਖਿਆਵਾਂ ਦੇ ਆਧਾਰ ’ਤੇ ਇਸ ਤ੍ਰਾਸਦੀ ਦਾ ਭੇਤ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲਾਰਡ ਮਾਊਂਟਬੈਟਨ ਨੇ ਸੱਤਾ-ਬਦਲੀ ਦੀ ਤਰੀਕ ਇੱਕ ਸਾਲ ਅਗੇਤੀ ਕਿਉਂ ਮਿੱਥੀ, ਇਸ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ। ਵੱਖਰੇ ਦੇਸ਼ ਦੀ ਮੰਗ 1940 ਵਿੱਚ ਰੱਖੀ ਜਾਵੇ ਤੇ ਸੱਤ ਸਾਲ ਬਾਅਦ ਇਹ ਹਕੀਕਤ ਬਣ ਜਾਵੇ, ਅਜਿਹਾ ਇਤਹਾਸ ਵਿੱਚ ਘੱਟ-ਵੱਧ ਹੀ ਵਾਪਰਦਾ ਹੈ। ਬਰਤਾਨੀਆ ਵਿੱਚ ਫਰੋਲੀਆਂ ਕੁਝ ਗੁਪਤ ਫਾਈਲਾਂ ਮੁਤਾਬਕ ਭਾਰਤ-ਪਾਕਿ ਵੰਡ ਦੀ ਅਸਲ ਸਕੀਮ ਤਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ 1945 ਵਿੱਚ ਬਣਾ ਦਿੱਤੀ ਸੀ। ਉਹ ਮਹਿਸੂਸ ਕਰਦਾ ਸੀ ਕਿ ਬਿਨਾਂ ਵੰਡਿਆਂ ਭਾਰਤ ਨੂੰ ਆਜ਼ਾਦ ਕਰ ਦੇਣ ਦਾ ਮਤਲਬ ਇਹ ਖਿੱਤਾ ਰੂਸੀ ਆਗੂ ਸਟਾਲਿਨ ਅੱਗੇ ਪਲੇਟ ਵਿੱਚ ਰੱਖ ਕੇ ਪਰੋਸਣਾ ਹੋਵੇਗਾ। ਬਰਤਾਨੀਆ ਨੂੰ ਰੂਸ ਦਾ ਡਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਸੀ। ਇਸ ਸਾਰੇ ਵਰਤਾਰੇ ਨੂੰ ‘ਗ੍ਰੇਟ ਗੇਮ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਰਤਾਨੀਆ, ਕਰਾਚੀ ਦੀ ਬੰਦਰਗਾਹ ਉਪਰ ਰੂਸੀ ਪ੍ਰਭਾਵ ਨੂੰ ਰੋਕਣਾ ਚਾਹੁੰਦਾ ਸੀ। ਉਹ ਪਾਕਿਸਤਾਨ ਦਾ ਨਿਰਮਾਣ ਕਰ ਕੇ ਇਸ ਨੂੰ ਬਰਤਾਨਵੀ-ਅਮਰੀਕੀ ਨਵ-ਬਸਤੀ ਬਣਾ ਦੇਣਾ ਚਾਹੁੰਦਾ ਸੀ। ਵੰਡ ਸਬੰਧੀ ਮਾਊਂਟਬੈਟਨ, ਨਹਿਰੂ, ਜਿਨਾਹ, ਮਾਸਟਰ ਤਾਰਾ ਸਿੰਘ ਆਦਿ ਭੱਜ-ਨੱਠ ਕਰ ਰਹੇ ਸਨ ਤੇ ਖ਼ੁਦ ਨੂੰ ‘ਕਰਤਾ’ ਸਮਝ ਰਹੇ ਸਨ ਪਰ ਇਸ ਤ੍ਰਾਸਦੀ ਦੀ ਪਟਕਥਾ ਤਾਂ ਵਿੰਸਟਨ ਚਰਚਿਲ ਦੋ ਸਾਲ ਪਹਿਲਾਂ ਹੀ ਲਿਖ ਗਿਆ ਸੀ। ਪਾਕਿਸਤਾਨ ਬਣਾਉਣ ਵੇਲੇ ਸਥਾਨਕ ਲੀਡਰਸ਼ਿਪ ਇਸ ਸਵਾਲ ਤੋਂ ਵੀ ਅਣਜਾਣ ਸੀ ਕਿ ਮੁਸਲਿਮ ਬਹੁਗਿਣਤੀ ਰਾਜਾਂ ਨੂੰ ਇਕੱਠਾ ਕਰ ਕੇ ਬਣਾਇਆ ਇਹ ਖਿੱਤਾ ਆਉਣ ਵਾਲੇ ਸਮੇਂ ਵਿੱਚ ਇਲਾਕਾਈ ਸੁਰੱਖਿਆ ਪੱਖੋਂ ਕੀ ਭੂਮਿਕਾ ਨਿਭਾਵੇਗਾ?
ਹਵਾਲੇ
ਸੋਧੋ- ↑ Pakistan Covert Operations Archived 12 September 2014 at the Wayback Machine.