ਭਾਰਤ ਦਾ ਗਵਰਨਰ-ਜਰਨਲ
ਭਾਰਤ ਦਾ ਗਵਰਨਰ-ਜਨਰਲ (ਜਾਂ 1858 - 1947 ਤੱਕ ਵਾਇਸਰਾਏ ਅਤੇ ਗਵਰਨਰ-ਜਨਰਲ) ਭਾਰਤ ਵਿੱਚ ਬਰਤਾਨਵੀ ਰਾਜ ਦਾ ਪ੍ਰਧਾਨ, ਅਤੇ ਭਾਰਤੀ ਆਜ਼ਾਦੀ ਉੱਪਰੰਤ ਭਾਰਤ ਵਿੱਚ, ਬਰਤਾਨਵੀ ਸ਼ਾਸਕ ਦਾ ਪ੍ਰਤਿਨਿਧੀ ਹੁੰਦਾ ਸੀ। ਇਹ ਦਫ਼ਤਰ 1773 ਵਿੱਚ ਬਣਾਇਆ ਗਿਆ ਸੀ, ਜਿਸ ਨੂੰ ਫੋਰਟ ਵਿਲੀਅਮ ਦੀ ਪ੍ਰੈਜੀਡੈਂਸੀ ਦੇ ਗਵਰਨਰ-ਜਨਰਲ ਦੇ ਅਧੀਨ ਰੱਖਿਆ ਗਿਆ ਸੀ। ਇਸ ਦਫ਼ਤਰ ਦਾ ਫੋਰਟ ਵਿਲੀਅਮ ਉੱਤੇ ਸਿੱਧਾ ਕੰਟਰੋਲ ਸੀ, ਅਤੇ ਹੋਰ ਬਰਤਾਨਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਦੀ ਵੀ ਨਿਗਰਾਨੀ ਕਰਦਾ ਸੀ। ਸਮੁੱਚੇ ਬਰਤਾਨਵੀ ਭਾਰਤ ਉੱਤੇ ਪੂਰਨ ਅਧਿਕਾਰ 1833 ਵਿੱਚ ਦਿੱਤੇ ਗਏ, ਅਤੇ ਉਦੋਂ ਤੋਂ ਇਹ ਭਾਰਤ ਦਾ ਗਵਰਨਰ-ਜਨਰਲ ਬਣ ਗਿਆ।
ਗਵਰਨਰ-ਜਰਨਲ of ਭਾਰਤ | |
---|---|
Former political post | |
ਪਹਿਲਾ ਅਹੁਦੇਦਾਰ | ਵਾਰਨ ਹੇਸਟਿੰਗਜ |
ਅੰਤਿਮ ਅਹੁਦੇਦਾਰ | ਸੀ. ਰਾਜਗੋਪਾਲਾਚਾਰੀ |
ਸ਼ੈਲੀ | ਮਹਾਮਹਿਮ |
ਸਰਕਾਰੀ ਰਹਾਇਸ਼ | ਵਾਇਸਰਾਏ ਭਵਨ |
ਨਿਯੁਕਤੀਕਾਰ |
|
ਅਹੁਦਾ ਸਥਾਪਤ | 20 ਅਕਤੂਬਰ 1774 |
ਅਹੁਦਾ ਸਮਾਪਤ | 26 ਜਨਵਰੀ 1950 |