ਭਾਵ ਲੋਕ
ਲੇਖਕਭੁਪਿੰਦਰ ਸਿੰਘ ਖਹਿਰਾ
ਪ੍ਰਕਾਸ਼ਨ1999
ਪ੍ਰਕਾਸ਼ਕਜਗਦੀੳ ਪੰਜਾਬੀ ਪਿ੍ੰਟਰ
ਸਫ਼ੇ197

ਭਾਵਲੋਕ

ਸੋਧੋ

ਜਾਣ ਪਛਾਣ

ਸੋਧੋ

ਭਾਵ ਲੋਕ ਪੁਸਤਕ ਭੁਪਿੰਦਰ ਸਿੰਘ ਖਹਿਰਾ ਦੁਆਰਾ ਰਚਿਤ ਕੀਤੀ ਗਈ ਹੈ।ਇਹ ਪੁਸਤਕ ਸਾਹਿਤ ਕਲਾ ਅਤੇ ਵਿਗਿਆਨ ਤ੍ਰਿਮੂਰਤੀ ਡਾ.ਐੱਮ.ਐੱਸ.ਰੰਧਾਵਾ ਨੂੰ ਸਮਰਪਿਤ ਕੀਤੀ ਗਈ ਹੈ।ਜਗਦੀਓ ਪੰਜਾਬੀ ਪ੍ਰਿੰਟਰ. ਖੰਭਾਂ ਰੋਡ.ਸਮਰਾਲਾ (ਲੁਧਿਆਣਾ) ਦੁਆਰਾ ਛਾਪੀ ਗਈ ਹੈ।ਇਸ ਵਿੱਚ ਕੁੱਲ 197 ਪੰਨੇ ਹਨ।

ਭੂਮਿਕਾ

ਸੋਧੋ

ਪੁਸਤਕ `ਭਾਵ ਲੋਕ' ਪੰਜਾਬੀ ਸਭਿਆਚਾਰ ਬਾਰੇ ਲਿਖੀਆਂ ਗਈਆਂ ਪੁਸਤਕਾਂ ਵਿਚੋਂ ਨਵੇਕਲੀ ਥਾਂ ਰੱਖਦੀ ਹੈ। ਇਸ ਪੁਸਤਕ ਵਿੱਚ ਪਹਿਲੀ ਵਾਰ ਸਭਿਆਚਾਰਕ ਖੋਜ ਦੀ ਵਿਧੀ ਦੇ ਮਸਲੇ ਨੂੰ ਛੂਹਿਆ ਗਿਆ ਹੈ।ਕਿਸੇ ਵੀ ਸਮਾਜ ਦਾ ਮੁੱਖ ਪੇਸ਼ਾ ਉਸ ਦੇ ਸਭਿਆਚਾਰ ਨੂੰ ਤਰਾਸ਼ਣ ਵਿੱਚ ਮਹੱਤਵ ਪੂਰਣ ਹਿੱਸਾ ਪਾਉਂਦਾ ਹੈ।`ਭਾਵ ਲੋਕ ' ਖੋਜਕਾਰ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ।ਸਭਿਆਚਾਰ ਦੀ ਖੋਜ ਵਿੱਚ ਇੱਕ ਨਵੀਂ ਪ੍ਰੰਪਰਾ ਦੀ ਸੂਰੁਆਤ ਹੈ।ਇਸ ਪੁਸਤਕ ਨਾਲ ਪੰਜਾਬੀ ਸਭਿਆਚਾਰ ਦੀ ਖੋਜ ਗਤੀਸ਼ੀਲ ਹੋਈ ਹੈ।

ਢੰਗ ਦੀ ਸਮੱਸਿਆ

ਸੋਧੋ

"ਇਸ ਵਿੱਚ ਮਨੁੱਖ ਦੀਆਂ ਮੁੱਢਲੀਆਂ ਇੱਛਾਵਾਂ ਵਿੱਚੋਂ ਇੱਕ ਇੱਛਾ ਬੋਧ ਵਿਕਾਸ ਦੀ ਵਿਧੀ ਨੂੰ ਜਾਨਣ ਦੀ ਹੈ।ਜਿਸ ਵਿੱਚ ਢੰਗ ਨੂੰ ਜਾਨਣ ਵਰਤਾਰਾ ਉਤਾਵਲਾ ਹੈ।ਇਸ ਵਿੱਚ ਇੱਕ ਗੁੰਝਲ ਹੈ।ਜਿਸ ਵਿੱਚ ਸਾਰੇ ਰਸਮੋ ਰਿਵਾਜ ਹਨ।ਇਸ ਬਾਰੇ ਜਾਨਣਾ ਸਾਰੇ ਵਰਤਾਰੇ ਬਾਰੇ ਜਾਨਣਾ ਹੈ।ਇਸ ਲਈ ਵਿਦਵਾਨਾਂ ਨੇ `ਫਰਜ਼ ਕਰੋ' ਅਤੇ `ਅੱਗੇ ਵਧੋ' ਦੀ ਰੀਤ ਸਥਾਪਿਤ ਕਰੀ।"[1]

ਜੁਗਤਵਾਦ

ਸੋਧੋ

ਜੁਗਤਵਾਦ ਆਉਣ ਨਾਲ ਭਾਸ਼ਾਵਾਂ ਅਤੇ ਸਭਿਆਚਾਰ ਦੀ ਨਵੀਂ ਜੁਗਤ ਸਾਹਮਣੇ ਆਈ ਹੈ।ਇਸ ਦੇ ਪ੍ਰਮੁੱਖ `ਲੇਵੀ ਸਤਰੋਸ' ਨੇ ਕਿਹਾ ਕਿ ਇਹ ਮਾਨਸਿਕ ਵਿਕਾਸ ਦੇ ਨੀਵੇਂ ਉੱਚੇ ਪੜਾਅ ਹਨ।ਜਿਸਦੀ ਵਿਧਾ ਵਿੱਚ ਕੋਈ ਅੰਤਰ ਨਹੀਂ ਹੈ।ਅਜੋਕੀ ਜੁਗਤਬੰਧੀ ਜਿਵੇਂ ਦਰੱਖਤਾਂ ਦੀ ਕਿਸਾਨ ਦੁਆਰਾ ਆਪਣਾ ਢੰਗ ਤੇ ਪੌਦੇ ਦਾ ਵਿਆਕਤੀ ਦੁਆਰਾ ਆਪਣਾ ਢੰਗ ਹੈ ।

ਵਾਸ਼ਨਾਵਾਦ

ਸੋਧੋ

ਫਰਾਇਡ ਵਾਸਨਾ ਨੂੰ ਸਰਵ ਵਿਆਪਕ ਦੇਖਦਾ ਕਹਿੰਦਾ ਮਾਨਸਿਕ ਤਹਿ ਹੇਠ ਦਬੀ ਵਾਸਨਾਂ ਕਈਆਂ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਜਿਵੇਂ:ਕਲਾ, ਮਿਥਿਹਾਸਕ, ਧਰਮ ਆਦਿ।

ਮਾਰਕਸਵਾਦ

ਸੋਧੋ

ਕਾਰਲ ਮਾਰਕਸ ਮਾਰਕਸਵਾਦ ਨੂੰ ਸਥਾਈ ਸੁਭਾਅ ਨਹੀਂ ਦੱਸਦਾ।ਮਾਰਕਸਵਾਦ ਮਨੁੱਖ ਦੇ ਸੁਭਾਅ ਨੂੰ ਕੁਦਰਤੀ ਪ੍ਰੀਵਰਤਨ ਕਰਨ ਦੀ ਉਪਜ ਮੰਨਦਾ ਹੈ।`ਮੈਂ ', `ਉਹ'ਮਨੁੱਖ ਅਤੇ ਉਸਦੀ ਉਪਜ ਸਰਗਰਮੀ ਦੀ ਪੈਦਾਵਾਰ ਹਨ। ਮਾਰਕਸ ਦਾ ਪੈਦਾਵਾਰ ਤੋਂ ਭਾਵ ਦਿਮਾਗੀ ਜਾਂ ਪਦਾਰਥਕ ਉਪਰੋਕਤ ਲੱਛਣਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਸਭਿਆਚਾਰ ਅਧਿਐਨ ਕਰਨ ਯੋਗ ਹੈ।ਇਤਿਹਾਸਕ ਭੌਤਿਕਵਾਦ ਅਤੇ ਦਵੰਆਤਮਿਕ ਭਾਵ ਵਿਚਾਰ ਢੰਗ ਦੀ ਸਮੱਸਿਆ ਨੂੰ ਹੱਲ ਕਰਨ ਦੇ ਬਿਲਕੁਲ ਯੋਗ ਨਹੀਂ ਹਨ।ਵਿਧੀ ਤੇ ਵਿਆਖਿਆ 'ਚ ਲੇਖਕ ਕਹਿੰਦਾ ਹੈ।ਕਿ ਸੂਝ ਅਨੁਭਵ ਵਿੱਚੋਂ ਉਦੋਂ ਹੁੰਦੀ ਹੈ।ਜਿਵੇਂ:ਚੇਤਨਾ ਗਿਆਨ ਇੰਦਰੀਆਂ ਰਾਹੀਂ ਬਾਹਰੋ ਪ੍ਰਵੇਸ਼ ਕਰਦੀ ਹੈ।ਅਸੀਂ ਪਦਾਰਥ ਨੂੰ ਛੋਂਹਦੇ, ਚੱਖਦੇ, ਸੁਣਦੇ ਵੇਖਦੇ ਹਾਂ ਇਸ ਲਈ ਉਸ ਬਾਰੇ ਚੌਂਕੰਨੇ ਹਾਂ,ਇਸ਼ਾਰਾ ਕਰਦੇ ਉਸਦੀ ਵੀ ਵਿਸ਼ੇਸ਼ਤਾ ਨਹੀਂ ਦੱਸਦੇ।ਇਸਦੀ ਵਿਆਖਿਆ ਤੇ ਅਧਾਰਤ ਕਿ ਸਿਰਫ਼ ਕਹਿਣਾ ਸੁਨਣਾ ਹੀ ਤੁਅੱਲਕ ਨਹੀਂ ਰੱਖਦੀ ਹੁੰਗਾਰਾ ਵੀ ਸ਼ਾਮਿਲ ਹੋਣਾ ਚਾਹੀਦਾ ਹੈ।ਇਸਨੂੰ ਮਾਨਤਾ ਵੀ ਮਿਲਣੀ ਚਾਹੀਦੀ ਹੈ।ਭਾਵ ਸੰਗੀਤਕ ਧੁਰਾ ਜਿਸਨੂੰ ਬਹੁਤ ਵਿਸ਼ਾਲ ਬਣਾ ਲਿਆ ਪ੍ਰੰਤੂ ਇਸਦੀ ਘੋਖ ਦਵੰਦਾਤਮਿਕ ਤਰੀਕੇ ਨਾਲ ਕਹਾਂਗੇ ਭਾਵ ਸੰਗੀਤ ਦੀ ਵਿਧੀ ਕੀ ਹੈ? ਜੋ ਕਿ ਵੈਰ/ਵਿਰੋਧ ਰੂਪ ਹੈ ਦੇ ਨਜ਼ਰੀਏ ਨਾਲ ਵੇਖਦੀ ਹੈ।ਇਹਨਾਂ ਦੀ ਸਹਿਹੋਂਦ ਅੰਤਰਦਰ ਪ੍ਰਤੱਖ ਤੇ ਵਿਰੋਧ 'ਚ ਅਪ੍ਰਤੱਖ ਹੁੰਦੀ ਹੈ।ਭਾਵ ਅਨੁਭਵ ਅੰਦਰੂਨੀ ਵਿਰੋਧ ਰੂਪ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ।ਭਾਵ-ਸੰਗੀਠਨ ਧੁਰਾ ਆਮ ਤੌਰ ਤੇ ਵਿਰੋਧ ਦਵੰਦ ਦੇ ਦੋਵੇਂ ਲੱਛਣ ਹਨ ਜਿਵੇਂ ਚਿੱਟਾ v/sਕਾਲਾ, ਵੱਡਾ v/sਛੋਟਾ ਆਦਿ ਸੋਚਣਾ ਤੇ ਜਾਚਣਾ ਭਾਵ ਮਹਿਸੂਸਣਾ।ਇਹ ਭਾਵ ਸੰਗੀਤ ਦੇ ਸੂਖ਼ਮ ਘੇਰੇ ਅੰਦਰ ਆਉਂਦੇ ਹਨ।ਸੋਚਣ ਤੇ ਜਾਚਣਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਨੁਭਵਾਂ ਤੋਂ ਸ਼ੁਰੂੁ ਹੁੰਦੀ ਜਿਸ 'ਚ ਨੂੰ ਵੰਡਿਆ ਜਾਂਦਾ ਪਾਰਦਰਸ਼ਕ, ਅਰਧ ਪਾਰਦਰਸ਼ਕ, ਅਰਧ ਅਪਾਰਸ਼ਕ ਤੇ ਅਪਾਰਦਰਸ਼ਕ ਹਨ।ਮਾਨਸਿਕ ਸੰਜਮ ਜਿਸ ਵਿੱਚ ਮਨੁੱਖੀ ਮਨ ਦੀਆਂ ਆਸਾਂ ਉਮੀਦਾਂ ਦਾ ਸੋਮਾ ਮੰਨਿਆ ਹੈ।ਮਨੁੱਖੀ ਮਨ ਦੀਆਂ ਖਾਹਿਸ਼ਾਂ ਜਗਾਉਦਾ, ਮਨ ਅੰਦਰ ਇਛਾਵਾਂ ਨੂੰ ਜਨਮ ਦਿੰਦਾ ਹੈ।ਲੋੜਾਂ ਤੇ ਮਨੁੱਖੀ ਇੱਛਾਵਾਂ ਵਿਚਾਲੇ ਵਿਰੋਧ ਹੈ।ਮਨੁੱਖੀ ਕਿਰਤ ਦਾ ਘੇਰਾ ਜਿਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।ਭੌਤਿਕ ਚੌਗਿਰਦਾ, ਚੇਤਨਾ, ਅਚੇਤਨਾ,ਸਮਾਜਿਕ ਚੌਗਿਰਦਾ।

ਅੱਗੜਟੱਪਾ-ਪਿੱਛਲਟੱਪਾ

ਸੋਧੋ

ਇਹਨਾਂ ਤੋਂ ਭਾਵ ਮਨੁੱਖ ਦੁਆਰਾ ਅਨੁਕੂਲ ਹੋਏ ਤੱਤ, ਗੁਣ ਪ੍ਰਵਿਰਤੀਆਂ ਨੂੰ ਅੱਗੜਟੱਪਾ ਕਿਹਾ ਜਾਂਦਾ ਹੈ ਜੋ ਸਭਿਅਤਾ ਅਗਾਂਹ ਤੋਰਦਾ ਹੈ।ਇਹਨਾਂ ਦਾ ਪਰਤ ਜਾਣਾ ਪਿੱਛਲਟੱਪਾ ਕਿਹਾ ਜਾਂਦਾ ਹੈ।ਅੱਗੜਟੱਪਾ ਸਮਾਜਕ ਤੇ ਪਿੱਛਲਟੱਪਾ ਵਿਅਕਤੀਗਤ ਹੈ।ਦਿਮਾਗੀ ਗੱਠਾਂ ਦੀ ਸਥਿਤਜ ਊਰਜਾ ਜਿਆਦਾ ਹੋਵੇਗੀ ਤਾਂ ਗਤਿਜ ਊਰਜਾ ਘੱਟ।ਸਮ ਦਿਸ਼ਾਵੀ ਤੇ ਥਮ ਦਿਸ਼ਾਵੀ ਦਿਮਾਗੀ ਗੱਠਾਂ ਵਿੱਚ ਸਮਾਨ ਪ੍ਰਸਥੀਤੀਆਂ ਵਿੱਚ ਉਪਰੰਤ ਹੁੰਦੀਆਂ ਹਨ ਸੋਮੇ ਵੱਖ -ਵੱਖ ਹੋਣ ਪਰ ਰਿਸ਼ਤਾ ਤੇ ਗਿਆਨ ਸਾਂਝਾ ਹੋਵੇ।

ਲੰਮਾ ਦਾਅ ਤੇ ਲੰਡਾ ਦਾਅ

ਸੋਧੋ

ਲੰਮੇ ਦਾਅ ਉਹਨਾਂ ਪ੍ਰਸਥਿਤੀਆਂ ਨੂੰ ਪ੍ਰਗਟਾਉਦਾ ਹੈ।ਇਸ 'ਚ ਦਿਮਾਗੀ ਗੱਠ ਉਸਰਦੀ ਹੈ, ਲੰਡਾ ਦਾਅ ਉਹ ਹੈ ਜੋ ਪ੍ਰਸਥਿਤੀਆਂ ਨੂੰ ਪ੍ਰਗਟਾਉਦਾਂ ਜਿਸ ਵਿੱਚ ਦਿਮਾਗੀ ਗੱਠ ਵਿਚਰਦੀ ਹੈ।

ਦਿਮਾਗੀ ਗੱਠਾਂ ਦੇ ਲੱਛਣ

ਸੋਧੋ

ਮਨੁੱਖ ਦਾ ਆਪਣੇ ਚੌਗਿਰਦੇ ਦੀ ਲਾਹੇਵੰਦ ਚੋਣ ਕਰਨਾ, ਉਸਦੇ ਜਮਾਤੀ ਕਿਰਦਾਰ ਨੂੰ ਪ੍ਰਗਟਾਉਦਾਂ।

ਤੋਤਾ ਮੈਨਾ

ਸੋਧੋ

ਮਨੁੱਖ ਦੀਆਂ ਦਿਮਾਗੀ ਗੱਠਾਂ ਸੁਚੇਤ ਦਿਮਾਗ ਦੀ ਪੈਦਾਵਾਰ ਹੁੰਦੀਆਂ ਹਨ।ਕਿਉਂਕਿ ਸੱਭਿਅਕ ਮਨੁੱਖ ਸੁਚੇਤ ਹੈ।ਪ੍ਰੰਤੂ ਅਚੇਤ ਮਨ ਦੀਆਂ ਗੱਠਾਂ ਵੀ ਘੱਟ ਨਹੀਂ।ਅਚੇਤਨਾ ਦੀ ਸਾਰਥਿਕਤਾ ਦਾ ਨਿਕਾਸ ਹੋ ਸਕਦਾ ਜੋ ਕਿ ਖੁਦਮੁਖਤਿਆਰ ਹਨ।

  • ਪ੍ਰਛਾਵਾਂ:ਸਮਾਜ ਵਿੱਚ ਸਭ ਦੋ ਹਾਲਤ ਬਰਾਬਰ ਨਹੀਂ ਹੁੰਦੀ।ਜਿਵੇਂ:ਗਰੀਬ ਦੀ ਅਮੀਰ ਨਾਲ ਮੇਲ ਨਹੀਂ ਖਾਂਦੀ।ਜਿਵੇਂ:ਇਕ ਪਿੰਡ ਦਾ ਕਿਸਾਨ ਉਸੇ ਪਿੰਡ ਦੇ ਮਜ਼ਹਬੀ ਤੋਂ ਵੱਖ ਕਲਪਦਾ ਹੈ।ਗਰੀਬ ਦੀ ਅਮੀਰ ਬਨਣ ਦੀ ਤਮੰਨਾ ਅਤੇ ਅਮੀਰ ਦੇ ਗਰੀਬ ਹੋਣ ਦਾ ਡਰ ਅਚੇਤ ਮਨ ਦਾ ਸਰਮਾਇਆ ਰਹਿੰਦਾ ਹੈ।ਪ੍ਰਛਾਵੇਂ ਚੋਂ ਲੱਛਣ ਉਲਟ ਰੂਪ ਵਿੱਚ ਰੂਪਮਾਨ ਹੁੰਦੇ ਹਨ।
  • ਪ੍ਰਸੋਨਾ:ਪ੍ਰਸੋਨਾ ਉਹ ਕਿਰਿਆ ਹੈ ਜਿਸ ਰਾਹੀਂ ਮਨੁੱਖ ਆਪਣੇ ਸਮਾਜਿਕ, ਸਭਿਆਚਾਰਕ ਅਤੇ ਭੌਤਿਕ ਚੌਗਿਰਦੇ ਨਾਲ ਨਜਿੱਠਦਾ ਹੈ।
  • ਅਨੀਮਾ:ਇਸ ਦਾ ਖੇਤਰ ਅੰਦਰਮੁਖੀ ਹੈ।ਇਹ ਅੰਦਰਮੁਖੀ ਰੂਪਾਂਤਰਾਂ ਨਾਲ ਨਜਿੱਠਦਾ ਹੈ।ਹਰ ਮਨੁੱਖ ਦੇ ਵਿਰੋਧੀ ਲਿੰਗਾਂ ਦੀ ਉਪਜ ਹੈ।ਭਾਵ ਹਰ ਮਨੁੱਖ ਦੇ ਵਡੇਰੇ ਔਰਤ ਤੇ ਮਰਦ ਹਨ।ਔਰਤ ਮਰਦ ਦੀ ਆਪਸੀ ਜਿਨਸੀ ਸਾਂਝ ਨੂੰ ਪੇਸ਼ ਕੀਤਾ ਹੈ।ਔਰਤ ਦੁਆਰਾ ਖੇਤੀ ਪੈਦਾ ਕਰਨਾ ਮਰਦ ਦਾ ਸ਼ਿਕਾਰ ਛੱਡ ਕੇ ਖੇਤੀ ਕਰਨਾ।ਮਰਦ ਪ੍ਰਧਾਨ ਸਮਾਜ ਬਣਾਉਣ ਵਿੱਚ ਬਹੁਤ ਸਹਿਯੋਗੀ ਹੈ।ਪਹਿਲਾਂ ਔਰਤ ਪ੍ਰਧਾਨ ਸਮਾਜ ਸੀ।ਪਰ ਹੁਣ ਔਰਤਾਂ ਤੋਂ ਉਹਨਾਂ ਦੇ ਹੱਕ ਖੋਹ ਲਏ।ਔਰਤ ਮਰਦ ਦੇ ਮੇਲ ਲਈ ਸਮਾਜਿਕ ਪ੍ਰਵਾਨਗੀ।ਜਗੀਰੂ ਸਮਾਜ ਦੀ ਸਰਮਾਏਦਾਰੀ ਵੀ ਸ਼ਾਮਿਲ ਹੈ।

ਨੇਕੀ ਤੇ ਬਦੀ ਦਾ ਸੰਕਲਪ

ਸੋਧੋ

ਉਸ ਸਮੇਂ ਜੋੜਾ ਵਿਆਹ ਹੁੰਦੇ ਸੀ ਔਰਤ ਤੇ ਮਰਦ ਦੇ ਵਿਆਹੁਤਾ ਜੀਵਨ ਦਿਖਾਉਣ ਲਈ।ਪਰ ਪਹਿਲਾਂ ਬਹੁ ਵਿਆਹੁਤਾ ਵਿੱਚ ਇਕੋ ਮਰਦ ਕਈ ਔਰਤਾਂ ਨਾਲ ਜਾਂ ਇਕੋ ਔਰਤ ਕਈ ਮਰਦਾਂ ਨਾਲ ਵਿਆਹ ਕਰਾਉਦੇਂ ਸੀ।ਪੰਜੇ ਪਾਂਡਵਾਂ ਦੀ ਇਕੋ ਪਤਨੀ ਸੀ।ਔਰਤ ਮਰਦ ਦੇ ਆਪਸ ਵਿੱਚ ਵਿੱਥ ਪੈਣ ਨਾਲ ਵਿਆਹ ਦਾ ਰੌਲਾ ਪੈਣ ਲੱਗਾ ਕਿ ਕੌਣ ਕਿਸ ਨੂੰ ਵਿਆਹ ਕੇ ਲੈ ਕੇ ਆਵੇਗਾ।ਸਾਰੇ ਤਾਣੇ ਬਾਣੇ ਦਾ ਉਤਰ ਦਿੰਦੇ ਹੋਏ ਔਰਤ ਅੰਦਰ ਭਾਵਨਾਵਾਂ ਪੈਦਾ ਹੋਈਆਂ ਤੇ ਔਰਤ ਨੂੰ ਬਦੀ ਦੇ ਸੰਕਲਪ ਨਾਲ ਜੋੜਿਆ ਗਿਆ।

ਰੀਤਾਂ

ਸੋਧੋ

ਸਾਂਝੀ ਮਿੱਟੀ ਦੀ ਬਣੀ, ਇਸ ਨੂੰ ਰੰਗ ਕੀਤਾ ਜਾਂਦਾ, ਹੱਥ, ਪੈਰ,ਮੂੰਹ, ਸਭ ਬਣਾ ਕੇ ਰੰਗ ਕੀਤਾ ਜਾਂਦਾ, ਫਿਰ ਇਸਨੂੰ ਗੋਹੇ ਨਾਲ ਕੰਧ ਲਾਇਆ ਜਾਂਦਾ, ਇਸਨੂੰ ਗਹਿਣੇਆਂ ਸ਼ਿੰਗਾਰਿਆ ਜਾਂਦਾ।ਨੌ ਨਰਾਤੇੇ ਪੂਜਨ ਤੋ ਬਾਅਦ ਦਸਵੇਂ ਦਿਨ ਦੁਸਹਿਰੇ ਨੂੰ ਇਸਨੂੰ ਨਦੀ ਜਾਂ ਨਹਿਰ ਵਿੱਚ ਤੇਰਿਆ ਜਾਂਦਾ।ਸਾਂਝੀ ਖੇਤੀ ਦੀ ਉਪਜ ਦੀ ਪੈਦਾਵਾਰ ਵਿੱਚ ਵਾਧੇ ਦਾ ਪ੍ਤੀਕ ਮੰਨੀ ਜਾਂਦੀ ਹੈ।

ਦੁਸਹਿਰਾ ਤੇ ਸਾਂਝੀ

ਸੋਧੋ

ਰਾਮ ਨੇ ਰਾਵਣ ਨੂੰ ਹਰਾ ਕੇ ਸੀਤਾ ਨੂੰ ਜਿਸ ਦਿਨ ਪਾਇਆ ਸੀ ਉਸ ਦਿਨ ਦੁਸਹਿਰਾ ਮਨਾਇਆ ਸੀ।ਜਿਸ ਵਿੱਚ ਬਦੀ ਦੀ ਹਾਰ ਅਤੇ ਸੱਚਾਈ ਦੀ ਜਿੱਤ ਹੋਈ ਸੀ।ਲੋਕਾਂ ਨੇ ਸੀਤਾ ਮਾਤਾ ਦੀ ਸਾਂਝੀ ਦੇ ਰੂਪ ਵਿੱਚ ਪੂਜਾ ਕੀਤੀ ਸੀ।ਇਸ ਲਈ ਇਹ ਦੋਵੇਂ ਤਿਉਹਾਰ ਆਪਸ ਵਿੱਚ ਜੁੜੇ ਹਨ।

ਲੋਹੜੀ

ਸੋਧੋ

ਦੁੱਲਾ ਭੱਟੀ ਦੀ ਮਿਥਿਹਾਸ ਕਹਾਣੀ ਅਤੇ ਪਾਥੀਆਂ ਦੀ ਅੱਗ ਬਾਲ ਕੇ ਸਰਦੀ ਦੂਰ ਕਰਨ ਦੇ ਸੰਕਲਪ ਨੂੰ ਪੇਸ਼ ਕਰਦਾ ਤਿਉਹਾਰ ਹੈ।ਮੁੰਡੇ ਦੇ ਜਨਮ ਜਾਂ ਵਿਆਹ ਤੇ ਇਹ ਤਿਉਹਾਰ ਬਹੁਤ ਵਧੀਆ ਮਨਾਇਆ ਜਾਂਦਾ ਹੈ।ਇਸ ਦਿਨ ਬੱਚੇ, ਕੁੜੀਆਂ ਲੋਹੜੀ ਮੰਗਣ ਜਾਂਦੇ, ਗਿੱਧਾ ਪਾਉਂਦੇ।ਤਿਲ, ਮੂੰਗਫਲੀ, ਗੁੜ ਆਦਿ ਲੋਹੜੀ ਮੰਗਣ ਵਾਲਿਆਂ ਨੂੰ ਪਾਇਆ ਜਾਂਦਾ।

ਗਭਰਧਨ ਪੂਜਾ

ਸੋਧੋ

ਨੌਰਾਤਿਆਂ ਤੋਂ ਬਾਅਦ ਦਸਵੇਂ ਦਿਨ ਦੁਸਹਿਰਾ ਤੇ ਇਹ ਪੂਜਾ ਕੀਤੀ ਜਾਂਦੀ।ਉਪਜ ਦੀ ਰਾਖੀ ਅਤੇ ਖੁਸ਼ੀ ਲਈ ਇਹ ਪੂਜਾ ਕੀਤੀ ਜਾਂਦੀ ਹੈ।

ਟੂਣਾਂ

ਸੋਧੋ

ਡੰਗਰਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਟੂਣੇ ਕੀਤੇ ਜਾਂਦੇ।ਟੂਣੇ ਦੇ ਦਿਨ ਪਿੰਡ ਦੀ ਨਾਕਾਬੰਦੀ ਕੀਤੀ ਜਾਂਦੀ।ਜਿੰਨੀ ਸ਼ਖਤ ਨਾਕਾਬੰਦੀ ਉਨ੍ਹਾਂ ਹੀ ਟੂਣਾ ਸ਼ਫਲ ਮੰਨਿਆ ਜਾਂਦਾ।ਇਸ ਦੇ ਅੰਸ਼:ਛਿੱਟੇ ਦੇਣਾ, ਪਿੰਡ ਕੀਲਣਾ, ਚੁੱਲ੍ਹੇ ਅੱਗ ਨਾ ਪਾਉਣਾ ਆਦਿ।

ਗੁੱਡੀ ਫੂਕਣਾ

ਸੋਧੋ

ਮੀਂਹ ਨਾ ਪੈਣ ਤੇ ਗੁੱਡੀ ਫੂਕੀ ਜਾਂਦੀ।ਕੁੜੀਆਂ ਦੁਆਰਾ ਇਹ ਰੀਤ ਕੀਤੀ ਜਾਂਦੀ।ਪਿੰਡ ਚੋਂ ਆਟਾ, ਮਿੱਠਾ ਇਕੱਠੇ ਕਰ ਉਨ੍ਹਾਂ ਦੀਆਂ ਮਿੱਠੀਆਂ ਰੋਟੀਆਂ ਬਣਾਇਆਂ ਜਾਦੀਆਂ।ਫਿਰ ਕੁੜੀਆਂ ਸਿਆਪਾ ਕਰਦੀਆਂ ਪਿੰਡ ਤੋਂ ਬਾਹਰ ਜਾ ਕੇ ਗੁੱਡੀ ਫੂਕਦੀਆਂ।ਇਕ ਕੁੜੀ ਦਾ ਮੂੰਹ ਕਾਲਾ ਕਰਕੇ ਨਾਲ ਲਿਜਾਇਆ ਜਾਂਦਾ ਜੋ ਸੋਗ ਦਾ ਚਿੰਨ੍ਹ ਹੈ ਅਤੇ ਰੋਟੀਆਂ ਜੀਵਨ ਦਾ ਚਿੰਨ੍ਹ ਹੈ।ਖੂਹ ਵਿੱਚ ਰੋਟੀਆਂ ਸੁੱਟਣਾ ਜੀਵਨ ਖੂਹ 'ਚ ਜਾਣ ਦਾ ਸੰਕਲਪ ਪੇਸ਼ ਕਰਦੇ ਹਨ।ਇੰਦਰ ਨੂੰ ਖੁਸ਼ ਕਰਨ ਲਈ ਜੱਗ ਕੀਤਾ ਜਾਂਦਾ ਹੈ।ਮੀਂਹ ਨਾ ਪੈਣ ਤੇ ਇੰਦਰ ਨੂੰ ਧਿਆਇਆ ਜਾਂਦਾ ਹੈ।ਉਹ ਆਪਣੀਆਂ ਫੌਜਾਂ ਭੇਜ ਕੇ ਸੋਕੇ ਦਾ ਨਾਸ਼ ਕਰਦਾ ਹੈ।

ਰਿਸ਼ਤਿਆਂ ਦੇ ਇਰਦ ਗਿਰਦ

ਸੋਧੋ

ਮਾਰਕਸ ਅਨੁਸਾਰ ਪਹਿਲਾਂ ਔਰਤ ਮਰਦ ਲਿੰਗੀ ਸੰਬੰਧ ਅਜ਼ਾਦੀ ਸੀ।ਔਰਤ ਤੇ ਪਰਿਵਾਰ ਦੇ ਹਰ ਮੈਂਬਰ ਦਾ ਹੱਕ ਹੁੰਦਾ ਸੀ।ਔਰਤ ਹਰ ਮਰਦ ਤੇ ਬਕਾਇਆ ਹੱਕ ਰੱਖਦੀ ਸੀ।ਇਸ 'ਚ ਹੀ ਪਰਿਵਾਰ ਦੀ ਇਜ਼ਤ ਸਮਝੀ ਜਾਂਦੀ ਸੀ।ਪਹਿਲੇ ਪੜਾਅ 'ਚ ਵਿਆਹ ਗਰੁੱਪ ਅਨੁਸਾਰ ਨਿਰਧਾਰਿਤ ਜਾਂਦੇ ਸੀ।ਪਰਿਵਾਰ 'ਚ ਸਾਰੇ ਦਾਦੇ ਦਾਦੀਆਂ ਸਾਂਝੇ ਪਤੀ ਪਤਨੀ ਹੁੰਦੇ ਸੀ।ਭੈਣ ਭਾਈ ਵੀ ਸੁਰੂ 'ਚ ਪਤੀ ਪਤਨੀ ਹੁੰਦੇ ਸੀ।ਦੂਜੇ ਪੜਾਅ 'ਚ ਵਿਆਹ ਆਪਸ ਵਿੱਚ ਹੋਣ ਦੀ ਬਜਾਇ ਸਕੇ ਸੰਬੰਧੀਆਂ ਨਾਲ ਹੋਣ ਲੱਗ ਪਏ।ਆਪਸ ਵਿੱਚ ਪਤੀ ਪਤਨੀ ਬਣਦੇ ਪਰ ਸਕੇ ਭੈਣ ਭਰਾ ਨੂੰ ਛੱਡਿਆ ਜਾਂਦਾ।ਭਰਾ ਨੂੰ ਇਹ ਭਾਈ ਨਹੀਂ ਪਠਲੂਆ ਕਹਿੰਦੇ ਸੀ।ਭਾਵ ਦਿਲ ਦਾ ਭਾਈਵਾਲ।ਆਸਟਰੇਲੀਆ ਦੇ ਕਬੀਲੇ ਦੋ ਜਮਾਤਾਂ ਕਰੋਕੀ ਤੇ ਕੁਮਿਤੀ 'ਚ ਵੰਡੇ ਹੋਏ ਸੀ।ਇਸ ਸਮੇਂ ਔਰਤ ਜਮਾਂਦਰੂ ਤੋਂ ਹੀ ਪਤਨੀ ਸੀ।ਕੌੜਮੇ 'ਚ ਕੌੜਮੇ ਦਾ ਵਿਆਹ ਹੁੰਦਾ ਸੀ।ਮਾਂ, ਪਿਓ, ਨਾਨੇ ਸਮੇਤ ਸਭ ਦੀ ਪਤਨੀ ਸਾਂਝੀ ਹੁੰਦੀ ਸੀ।ਉਮਰ,ਖ਼ੂਨ ਦਾ ਕੋਈ,ਰਿਸ਼ਤਾ ਨਹੀਂ ਸੀ।ਸੱਸ, ਭੂਆ, ਮਾਮੀ ਲਈ ਇਕੋ ਸ਼ਬਦ'ਅਟੇ'ਵਰਤਿਆ ਜਾਂਦਾ ਸੀ।ਸਹੁਰੇ, ਫੁੱਫੜ, ਮਾਮਾ ਲਈ ਇਕੋ ਸ਼ਬਦ ਮਾਮਾਕਰ ਵਰਤਿਆ ਜਾਂਦਾ ਸੀ।ਇਸ ਤਰ੍ਹਾਂ ਖੂਨ ਵਿਆਹ ਵਿਚਕਾਰ ਕੋਈ ਠੋਸ ਲਕੀਰ ਨਹੀਂ ਸੀ।ਜਿਸ ਤਰ੍ਹਾਂ ਪੰਜਾਬੀ ਸਭਿਆਚਾਰ ਵਿੱਚ ਹੈ।ਤੀਜੇ ਪੜਾਅ ਵਿੱਚ ਪਰਿਵਰਤਨ ਆਇਆ।ਪਰਿਵਾਰਕ ਵਿਆਹ ਕਿਸੇ ਹੱਦ ਤੱਕ ਹੀ ਸੰਭਵ ਹੈ।ਔਰਤ ਮਰਦ ਕਿਸੇ ਕੁਝ ਸਮੇਂ ਲਈ ਹੀ ਇਕੱਠੇ ਰਹਿਣਗੇ।ਜੋੜੀ ਬਨਣਾ ਘੱਟ ਹੀ ਸੀਮਤ ਹੈ।ਪ੍ਰੰਤੂ ਦੋਸਤ ਜੁੜਨਾ ਪਤਨੀ ਬਨਣਾ ਗ਼ੁੰਜਾਇਸ ਹੈ।ਇਸ ਨਾਲ ਪੱਕੀਆਂ ਜੋੜੀਆਂ ਦੀ ਪਿਰਤ ਪਈ।ਇੱਥੇ ਆ ਕਿ ਇਹ ਚੱਕਰ ਪੂਰਾ ਹੋ ਗਿਆ ਇਸ 'ਚ ਹੋਰ ਬਦਲਾਅ ਨਹੀਂ।ਹੁਣ ਇੱਕ ਦੂਜੇ ਤੇ ਸਰਦਾਰੀ ਦੀ ਭਾਵਨਾ ਹੈ।ਜੋ ਆਰਥਿਕ ਜਾਂਚ ਨਲ ਜੁੜੀ ਹੈ।ਕੁੱਲੀ, ਗੁੱਲੀ, ਜੁੱਲੀ ਦਾ ਯੋਗਦਾਨ ਪਾਉਂਦੀ ਹੈ।

ਵਿਆਹ ਦੀਆਂ ਰਸਮਾਂ ਪ੍ਰਤੀਬਿੰਬ

ਸੋਧੋ

ਨਿਉਂਦੇ ਭਾਜੀ:ਵਿਆਹ ਦੀਆਂ ਦੋ ਰਸਮਾਂ ਅਜਿਹੀਆਂ ਹਨ।ਜਿਨ੍ਹਾਂ 'ਚ ਸਾਰਾ ਕੌੜਮਾ ਸ਼ਰੀਕ ਹੁੰਦਾ ਹੈ।ਸਾਰੇ ਸਕੇ ਸੰਬੰਧੀ ਨਿਉਂਦਾ ਪਾਉਂਦੇ ਹਨ।ਬ੍ਰਾਹਮਣ ਬਹੀ ਤੇ ਉਤਾਰਾ ਕਰਦਾ ਹੈ।ਇਸ ਦੇ ਉਲਟ ਵਿਆਹ ਵਾਲੇ ਭਾਜੀ ਵੰਡਦੇ ਹਨ।ਜਿਨ੍ਹਾਂ ਕੋਈ ਵੱਧ ਨਿਉਂਦਾ ਪਾਉਦਾਂ ਓਨੀ ਹੀ ਜਿਆਦਾ ਭਾਜੀ ਦਿੱਤੀ ਜਾਂਦੀ ਹੈ।ਪ੍ਰੰਤੂ ਸਭ ਤੋਂ ਜਿਆਦਾ ਭਾਜੀ ਨਾਨਕਿਆਂ ਨੂੰ ਦਿੱਤੀ ਜਾਂਦੀ ਹੈ।ਛੰਦ ਪਰਾਗਾ ਛਟੀਆਂ ਖੇਡਣਾ:ਲਾੜੇ ਨੂੰ ਅੰਦਰ ਬੁਲਾ ਕੇ ਸਾਲੀਆਂ ਮਖੌਲ ਕਰਦੀਆਂ।ਇਸ ਸਮੇਂ ਰੌਚਿਕ ਵੰਨਗੀ ਛੰਦ ਸੁਨਾਉਣ ਦੀ ਹੁੰਦੀ ਹੈ।ਵਿਆਹ ਤੋਂ ਦੂਜੇ ਦਿਨ ਛਟੀਆਂ ਖੇਡੀਆਂ ਜਾਦੀਆਂ ਹਨ।ਇਸ ਰਸਮ 'ਚ ਦੋਵੇਂ ਧਿਰਾਂ ਦੀ ਸਥਿਤੀ ਸਮਾਨ ਹੁੰਦੀ ਹੈ ਅਤੇ ਇੱਕ ਦੂਜੇ ਉਤੇ ਸਮਾਨ ਅਧਿਕਾਰ ਹੋਣ ਦਾ ਅਸਲ ਰੂਪ ਦੱਸਦੀ ਹੈ।ਲਾੜੀ ਤੇ ਲਾੜੇ ਦੁਆਰਾ ਸੱਤ-ਸੱਤ ਛਟੀਆਂ ਲਾਇਆਂ ਜਾਦੀਆਂ ਹਨ।

ਪਰਿਵਾਰਕ ਰਿਸ਼ਤੇ

ਸੋਧੋ

ਪੰਜਾਬ ਦੀ ਪਰਿਵਾਰਕ ਇਕਾਈ ਤਿੰਨ ਪ੍ਰਮੁੱਖ ਰੂਪ 'ਚ ਰਿਸ਼ਤੇ ਹਨ।*ਖੂਨ ਨਾਲ ਸੰਬੰਧਿਤ *ਜਨਮ ਨਾਲ ਸੰਬੰਧਿਤ*ਵਿਆਹ ਨਾਲ ਸੰਬੰਧਿਤ।

ਝਨਾਂ ਦੇ ਕੰਡੇ

ਸੋਧੋ

ਇਸ ਵਿੱਚ ਹੀਰ ਰਾਂਝੇ ਦੀ ਪ੍ਰੇਮ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ।ਝਨਾਂ ਚੂਚਕ ਅਤੇ ਕਾਜ਼ੀ ਨੂੰ ਜੋੜਦੀ ਹੈ।ਜੋ ਇਹਨਾਂ ਦੇ ਪਿਆਰ ਵਿਚਕਾਰ ਵੱਡੀ ਰੁਕਾਵਟ ਸੀ। ਇਸ ਕਾਰਨ ਉਹ ਆਪਣੇ ਪਿਆਰ ਨੂੰ ਪੂਰ ਨਾ ਚਾੜ੍ਹ ਸਕੇ।ਭਾਵ ਜਦੋਂ ਕੁਦਰਤੀ ਸ਼ਕਤੀਆਂ,ਮਨੁੱਖੀ ਸ਼ਕਤੀਆਂ ਤੇ ਹਾਵੀ ਹੋਣ ਤਾਂ ਸਮਾਜ 'ਚ ਪ੍ਰਵਿਰਤੀ ਤੇ ਵਿਅਕਤੀ ਦਾ ਆਪਸੀ ਮੇਲ ਦੀਆਂ ਸ਼ਰਤਾਂ ਸ਼ਖਤ ਹੁੰਦੀਆਂ ਹਨ।ਸਮਾਜ ਵਿੱਚ ਸੱਚਾ ਕੁਦਰਤੀ ਪਿਆਰ ਸੰਭਵ ਨਹੀਂ।

ਕਿਰਤਿ ਕਰਮ ਕੇ ਵਿਛੋੜੇ

ਸੋਧੋ

ਇਸ ਵਿੱਚ ਮਨੁੱਖ ਦੇ ਹੱਡ ਭੰਨਵੀਂ ਕਮਾਈ ਕਰਨ ਦੇ ਨਾਲ -ਨਾਲ ਸਮਾਜਿਕ ਰਿਸ਼ਤਿਆਂ ਵਿੱਚ ਵਿਚਰਨ ਵਾਲਾ ਪੇਸ਼ ਕੀਤਾ ਹੈ।ਭਾਵ ਜੋ ਨੇਕ ਕਰਮ ਕਰਦਾ ਜੋ ਸਵਰਗ ਲੋਕ, ਮਾਤ ਲੋਕ, ਨੂੰ 'ਭਾਵ ਲੋਕ ਦੇ ਮਾਧਿਅਮ ਰਾਹੀਂ ਅਸਰਗਤ ਕਰਦਾ ਹੈ।

  1. "ਭਾਵਲੋਕ" "ਡਾ.ਭੁਪਿੰਦਰ ਸਿੰਘ ਖਹਿਰਾ" ਪੰਨਾ 1