ਭਾਸ਼ਾ ਵਿਗਿਆਨਿਕ ਪੁਨਰਸਿਰਜਣਾ

ਭਾਸ਼ਾ ਵਿਗਿਆਨਿਕ ਪੁਨਰਸਿਰਜਣਾ (ਅੰਗਰੇਜ਼ੀ: Linguistic reconstruction) ਕਿਸੇ ਇੱਕ ਜਾਂ ਜ਼ਿਆਦਾ ਭਾਸ਼ਾਵਾਂ ਦੀ ਗ਼ੈਰ-ਪ੍ਰਮਾਣਿਤ ਪੂਰਵਜ ਭਾਸ਼ਾ ਦੇ ਲੱਛਣਾਂ ਨੂੰ ਸਥਾਪਿਤ ਕਰਨ ਨੂੰ ਕਿਹਾ ਜਾਂਦਾ ਹੈ।

ਕਿਸਮਾਂ

ਸੋਧੋ

ਪੁਨਰਸਿਰਜਣਾ ਦੋ ਪ੍ਰਕਾਰ ਦੀ ਹੁੰਦੀ ਹੈ; ਅੰਦਰੂਨੀ ਪੁਨਰਸਿਰਜਣਾ ਅਤੇ ਤੁਲਨਾਤਮਕ ਪੁਨਰਸਿਰਜਣਾ।

ਅੰਦਰੂਨੀ ਪੁਨਰਸਿਰਜਣਾ

ਸੋਧੋ

ਅੰਦਰੂਨੀ ਪੁਨਰਸਿਰਜਣਾ ਕਿਸੇ ਇੱਕ ਭਾਸ਼ਾ ਦੇ ਲੱਛਣਾਂ ਦਾ ਅਧਿਐਨ ਕਰ ਕੇ ਉਸ ਤੋਂ ਪਹਿਲਾਂ ਦੀ ਭਾਸ਼ਾ ਬਾਰੇ ਲਗਾਏ ਅਨੁਮਾਨ ਨੂੰ ਕਿਹਾ ਜਾਂਦਾ ਹੈ। ਇਸ ਦਾ ਅਧਿਐਨ ਖੇਤਰ ਸਿਰਫ਼ ਇੱਕ ਭਾਸ਼ਾ ਹੀ ਹੁੰਦੀ ਹੈ।

ਤੁਲਨਾਤਮਿਕ ਪੁਨਰਸਿਰਜਣਾ

ਸੋਧੋ

ਤੁਲਨਾਤਮਕ ਪੁਨਰਸਿਰਜਣਾ ਨੂੰ ਸਿਰਫ਼ ਪੁਨਰਸਿਰਜਣਾ ਵੀ ਕਹਿ ਲਿਆ ਜਾਂਦਾ ਹੈ। ਇਹ ਤੁਲਨਾਤਮਕ ਤਰੀਕੇ ਨਾਲ ਇੱਕ ਹੀ ਭਾਸ਼ਾ ਪਰਿਵਾਰ ਦੀਆਂ ਦੋ ਜਾਂ ਵਧੇਰੇ ਭਾਸ਼ਾਵਾਂ ਦੀ ਪੂਰਵਜ ਭਾਸ਼ਾ ਬਾਰੇ ਲਗਾਏ ਜਾਂਦੇ ਅਨੁਮਾਨ ਨੂੰ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਪੁਨਰਸਿਰਜਤ ਭਾਸ਼ਾ ਨੂੰ ਪਰੋਟੋ-ਭਾਸ਼ਾ(ਕਿਸੇ ਭਾਸ਼ਾ ਪਰਿਵਾਰ ਦੀਆਂ ਸਾਰੀਆਂ ਭਾਸ਼ਾਵਾਂ ਦੀ ਸਾਂਝੀ ਪੂਰਵਜ ਭਾਸ਼ਾ) ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ ਪਰੋਟੋ-ਹਿੰਦ-ਯੂਰਪੀ, ਪਰੋਟੋ-ਦਰਾਵੜੀ ਆਦਿ।