ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ।

ਪ੍ਰਾਚੀਨ ਕਾਲ ਵਿੱਚ ਭਾਸ਼ਾਵਿਗਿਆਨਿਕ ਪੜ੍ਹਾਈ ਮੂਲ ਤੌਰ ਭਾਸ਼ਾ ਦੀ ਸ਼ੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਸੀ। ਸਭ ਤੋਂ ਪਹਿਲਾਂ ਚੌਥੀ ਸਦੀ ਈਸਾ ਪੂਰਵ ਵਿੱਚ ਪਾਣਿਨੀ ਨੇ ਸੰਸਕ੍ਰਿਤ ਦੀ ਵਿਆਕਰਣ ਲਿਖੀ।ਪ੍ਰਾਚੀਨ ਯੂਨਾਨ ਵਿੱਚ ਤਰਕ ਅਤੇ ਸੁਭਾਸ਼ਣ ਕਲਾ ਦੇ ਵਿਕਾਸ ਨਾਲ ਹੈਲਨਿਜ਼ਮ ਦੇ ਕਲ ਵਿੱਚ ਵਿਆਕਰਣ ਦੀ ਰਵਾਇਤ ਵਿਕਸਿਤ ਹੋਈ। ਚੌਥੀ ਸਦੀ ਈਪੂ ਦੇ ਅਰੰਭ ਵਿਚ, ਚੀਨ ਨੇ ਵੀ ਆਪਣੀ ਵਿਆਕਰਣਿਕ ਪਰੰਪਰਾ ਵਿਕਸਤ ਕੀਤੀ ਅਤੇ ਅਰਬੀ ਵਿਆਕਰਣ ਅਤੇ ਇਬਰਾਨੀ ਵਿਆਕਰਨ ਦੀਆਂ ਪਰੰਪਰਾਵਾਂ ਮੱਧ ਕਲ ਦੇ ਦੌਰਾਨ ਵਿਕਸਤ ਕੀਤੀਆਂ ਗਈਆਂ, ਇਨ੍ਹਾਂ ਦਾ ਇੱਕ ਧਾਰਮਿਕ ਪ੍ਰਸੰਗ ਵੀ ਹੈ। 

ਆਧੁਨਿਕ ਭਾਸ਼ਾ ਵਿਗਿਆਨ 18ਵੀਂ ਸਦੀ ਵਿੱਚ ਵਿਕਸਿਤ ਹੋਣਾ ਸ਼ੁਰੂ ਹੋਇਆ, ਜੋ 19ਵੀਂ ਸਦੀ ਵਿੱਚ "ਭਾਸ਼ਾ ਵਿਗਿਆਨ ਦੇ ਸੁਨਹਿਰੀ ਜੁੱਗ" ਤਕ ਪਹੁੰਚ ਗਿਆ। ਕੰਮ ਪੂਰੀ ਤਰ੍ਹਾਂ ਇੰਡੋ-ਯੂਰੋਪੀਅਨ ਅਧਿਐਨਾਂ ਦੇ ਆਲੇ ਦੁਆਲੇ ਘੁੰਮ ਰਿਹਾ ਸੀ ਅਤੇ ਪ੍ਰੋਟੋ-ਇੰਡੋ-ਯੂਰਪੀਅਨ ਭਾਸ਼ਾਵਾਂ ਦੇ ਬਹੁਤ ਵਿਸ਼ਾਲ ਅਤੇ ਨਿਰੰਤਰ ਪੁਨਰ-ਨਿਰਮਾਣ ਤੱਕ ਚਲਿਆ ਜਾਂਦਾ ਹੈ। 20 ਵੀਂ ਸਦੀ ਦੇ ਪਹਿਲੇ ਅੱਧ ਵਿੱਚ ਯੂਰਪ ਵਿੱਚ ਫੇਰਡੀਨਾਂਦ ਡੀ ਸੌਊਸੂਰ ਦੇ ਕੰਮ ਅਤੇ ਸੰਯੁਕਤ ਰਾਜ ਵਿੱਚ ਐਡਵਰਡ ਸਪਰ ਅਤੇ ਲਿਓਨਾਰਡ ਬਲੂਮਫੀਲਡ ਦੇ ਕੰਮ ਦੇ ਆਧਾਰ ਤੇ ਸੰਰਚਨਾਵਾਦੀ ਸਕੂਲ ਦਾ ਬੋਲਬਾਲਾ ਸੀ। 1960ਵਿਆਂ ਦੇ ਦਹਾਕੇ ਵਿੱਚ ਭਾਸ਼ਾ ਵਿਗਿਆਨ ਵਿੱਚ ਕਈ ਨਵੇਂ ਖੇਤਰਾਂ ਦਾ ਵਾਧਾ ਹੋਇਆ, ਜਿਵੇਂ ਕਿ ਨੋਆਮ ਚੋਮਸਕੀ ਦੀ ਜੈਨਰੇਟਿਵ ਵਿਆਕਰਣ, ਵਿਲੀਅਮ ਲਬੋਵ ਦਾ ਸਮਾਜੀ- ਭਾਸ਼ਾ ਵਿਗਿਆਨ, ਮਾਈਕਲ ਹਾਲੀਡੇ ਦਾ ਸਿਸਟਮੀ ਭਾਸ਼ਾ ਵਿਗਿਆਨ ਅਤੇ ਆਧੁਨਿਕ ਮਨੋ- ਭਾਸ਼ਾ ਵਿਗਿਆਨ। 

20ਵੀਂ ਸਦੀ ਦੀ ਸ਼ੁਰੂਆਤ ਵਿੱਚ, ਡੀ ਸੌਸਿਓਰ ਨੇ ਆਪਣੇ ਸੰਰਚਨਾਤਮਿਕ ਭਾਸ਼ਾ ਵਿਗਿਆਨ ਦੇ ਸੂਤਰਪਾਤ ਵਿੱਚ ਲਾਂਗ ਅਤੇ ਪੈਰੋਲ ਦੇ ਸੰਕਲਪਾਂ ਦੇ ਵਿੱਚ ਵਖਰੇਵਨ ਕੀਤਾ। ਉਸ ਦੇ ਅਨੁਸਾਰ, ਪੈਰੋਲ ਸਪੀਚ ਦਾ ਵਿਸ਼ੇਸ਼ ਉਚਾਰ ਹੈ, ਜਦੋਂ ਕਿ ਲਾਂਗ ਇੱਕ ਅਮੂਰਤ ਵਰਤਾਰੇ ਦਾ ਲਖਾਇਕ ਹੈ ਜਿਸ ਵਿੱਚ ਸਿਧਾਂਤਕ ਤੌਰ 'ਤੇ ਸਿਧਾਂਤ ਅਤੇ ਨਿਯਮਾਂ ਦੀ ਪਰਿਭਾਸ਼ਾ ਕੀਤੀ ਜਾਂਦੀ ਹੈ ਜੋ ਕਿਸੇ ਭਾਸ਼ਾ ਨੂੰ ਨਿਯੰਤ੍ਰਿਤ ਕਰਦੇ ਹਨ। [1] ਇਹ ਅੰਤਰ ਨੋਆਮ ਚਮੋਸਕੀ ਦੀ ਸਮਰੱਥਾ ਅਤੇ ਕਾਰਗੁਜ਼ਾਰੀ ਦੇ ਵਿਚਕਾਰ ਫ਼ਰਕ ਨਾਲ ਮਿਲਦਾ ਹੈ ਜਿਸ ਵਿੱਚ ਸਮਰੱਥਾ ਕਿਸੇ ਵਿਅਕਤੀ ਦੀ ਭਾਸ਼ਾ ਦੀ ਆਦਰਸ਼ ਗਿਆਨ ਹੁੰਦਾ ਹੈ, ਜਦੋਂ ਕਿ ਕਾਰਗੁਜ਼ਾਰੀ ਉਹ ਵਿਸ਼ੇਸ਼ ਢੰਗ ਹੁੰਦੀ ਹੈ ਜਿਸ ਵਿੱਚ ਇਸ ਸਮਰੱਥਾ ਨੂੰ ਵਰਤਿਆ ਜਾਂਦਾ ਹੈ।[2]

ਪੁਰਾਤਨ ਕਾਲ  ਸੋਧੋ

ਸੱਭਿਆਚਾਰਾਂ ਦੇ ਪਾਰ, ਭਾਸ਼ਾ ਵਿਗਿਆਨ ਦੇ ਮੁਢਲੇ ਇਤਿਹਾਸ ਨੂੰ ਖਾਸ ਤੌਰ 'ਤੇ ਕਰਮਕਾਂਡੀ ਪਾਠਾਂ ਜਾਂ ਆਰਗੂਮੈਂਟਾਂ ਵਿੱਚ ਲਈ ਪ੍ਰਵਚਨਾਂ ਨੂੰ ਸਪਸ਼ਟ ਕਰਨ ਦੀ ਜ਼ਰੂਰਤ ਨਾਲ ਜੁੜਿਆ ਹੋਇਆ ਹੈ। ਇਸ ਨਾਲ ਅਕਸਰ ਧੁਨੀ-ਅਰਥ ਵਾਲੇ ਮੈਪਿੰਗਾਂ ਦੀਆਂ ਘੋਖਾਂ ਹੋਈਆਂ, ਅਤੇ ਇਹਨਾਂ ਚਿੰਨ੍ਹਾਂ ਦੇ ਰਵਾਇਤੀ ਬਨਾਮ ਕੁਦਰਤੀ ਮੂਲ ਦੇ ਬਾਰੇ ਬਹਿਸਾਂ ਚੱਲੀਆਂ। ਅਖੀਰ ਇਸ ਦਾ ਨਤੀਜਾ ਉਹਨਾਂ ਪ੍ਰਕਿਰਿਆਵਾਂ ਵਿੱਚ ਨਿਕਲਿਆ ਜਿਸ ਨਾਲ ਇਕਾਈਆਂ ਤੋਂ ਮਿਲ ਕੇ ਵੱਡੀਆਂ ਸੰਰਚਨਾਵਾਂ ਬਣਤਦੀਆਂ ਹਨ। 

ਬਾਬਲੋਨੀਆ ਸੋਧੋ

ਸਭ ਤੋਂ ਪਹਿਲਾਂ ਭਾਸ਼ਾਈ ਟੈਕਸਟ - ਮਿੱਟੀ ਦੇ ਫੱਟਿਆਂ ਉੱਤੇ ਕੂਨੀਏਫੌਰਮ ਨਾਲ ਲਿਖੇ - ਅੱਜ ਤੋਂ ਲਗਭਗ ਚਾਰ ਹਜ਼ਾਰ ਸਾਲ ਪਹਿਲਾਂ ਦੇ ਮਿਲਦੇ ਹਨ।[3] Iਬੀ ਸੀ ਦੇ ਦੂਜੇ ਸਹੰਸਰਕਲ ਦੀਆਂ ਸ਼ੁਰੂਆਤੀ ਸਦੀਆਂ ਵਿੱਚ,ਦੱਖਣੀ ਮੇਸੋਪੋਟੇਮੀਆ ਵਿੱਚ ਇੱਕ ਵਿਆਕਰਣ ਪਰੰਪਰਾ ਪੈਦਾ ਹੋਈ ਜੋ 2500 ਤੋਂ ਵੱਧ ਸਾਲਾਂ ਤਕ ਚੱਲੀ। ਪਰੰਪਰਾ ਦੇ ਮੁੱਢਲੇ ਹਿੱਸਿਆਂ ਤੋਂ ਭਾਸ਼ਾਈ ਲਿਖਤਾਂ ਸੁਮੇਰੀਅਨ (ਇੱਕ ਅਲੱਗ-ਥਲੱਗ ਭਾਸ਼ਾ, ਅਰਥਾਤ, ਕੋਈ ਵੀ ਭਾਸ਼ਾ ਜਿਸਦੇ ਕੋਈ ਗਿਆਤ ਜੈਨੇਟਿਕ ਰਿਸ਼ਤੇਦਾਰ ਨਹੀਂ ਹਨ) ਵਿੱਚ ਨਾਮਾਂ ਦੀ ਸੂਚੀਆਂ ਸੀ, ਉਸ ਸਮੇਂ ਦੀ ਧਾਰਮਿਕ ਅਤੇ ਕਾਨੂੰਨੀ ਗ੍ਰੰਥਾਂ ਦੀ ਭਾਸ਼ਾ। ਨਿੱਤ ਰੋਜ਼ ਦੀ ਭਾਸ਼ਾ ਵਿੱਚ ਸੁਮੇਰੀਅਨ ਦੀ ਥਾਂ ਇੱਕ ਵੱਖਰੀ (ਅਤੇ ਅਸਥਿਰ) ਭਾਸ਼ਾ, ਅੱਕਾਦੀਅਨ ਲੈਂਦੀ ਜਾ ਰਹੀ ਸੀ; ਪਰ ਇਹ ਅਜੇ ਵੀ ਵਕਾਰ ਦੀ ਭਾਸ਼ਾ ਵਜੋਂ ਕਾਇਮ ਰਹੀ ਅਤੇ ਧਾਰਮਿਕ ਅਤੇ ਕਾਨੂੰਨੀ ਪ੍ਰਸੰਗਾਂ ਵਿੱਚ ਇਸਦਾ ਵਰਤਿਆ ਜਾਣੀ ਜਾਰੀ ਰਿਹਾ। ਇਸ ਲਈ ਇਸਨੂੰ ਵਿਦੇਸ਼ੀ ਭਾਸ਼ਾ ਦੇ ਤੌਰ 'ਤੇ ਸਿਖਾਇਆ ਜਾਣਾ ਚਾਹੀਦਾ ਸੀ ਅਤੇ ਇਸਦੀ ਸਹੂਲਤ ਲਈ, ਸੁਮੇਰੀ ਬਾਰੇ ਜਾਣਕਾਰੀ ਨੂੰ ਅੱਕਾਡੀ ਭਾਸ਼ਾ ਬੋਲਣ ਵਾਲੇ ਲਿਖਾਰੀਆਂ ਨੇ ਲਿਖਤੀ ਰੂਪ ਵਿੱਚ ਦਰਜ ਕੀਤਾ ਸੀ। 

ਸਦੀਆਂ ਬੱਧੀ ਇਨ੍ਹਾਂ ਸੂਚੀਆਂ ਦਾ ਮਾਨਕੀਕਰਨ ਕੀਤਾ ਜਾਂਦਾ ਰਿਹਾ ਅਤੇ ਸੁਮੇਰੀਅਨ ਸ਼ਬਦਾਂ ਨੂੰ ਅੱਕਾਦੀਅਨ ਅਨੁਵਾਦਾਂ ਨਾਲ ਮੁਹੱਈਆ ਕਰਾਇਆ ਗਿਆ। ਅਖੀਰ ਵਿੱਚ ਉਹ ਗ੍ਰੰਥ ਉਤਪੰਨ ਹੁੰਦੇ ਹਨ ਜੋ ਸਿਰਫ਼ ਇੱਕ ਇੱਕ ਸ਼ਬਦ ਲਈ ਹੀ ਅਕਾਦੀਅਨ ਤੁੱਲ-ਸ਼ਬਦ ਨਹੀਂ ਦੇਂਦੇ, ਸਗੋਂ ਸ਼ਬਦਾਂ ਦੇ ਵੱਖੋ-ਵੱਖ ਰੂਪਾਂ ਦੇ ਸਮੁੱਚੇ ਪਦਾਂ ਲਈ ਦਿੱਤੇ ਮਿਲਦੇ ਹਨ: ਮਿਸਾਲ ਵਜੋਂ ਇੱਕ ਪਾਠ ਵਿੱਚ ਕਿਰਿਆ ĝarਦੇ 227 ਵੱਖੋ-ਵੱਖ ਰੂਪ ਹਨ। 

ਭਾਰਤ ਸੋਧੋ

ਯੂਨਾਨ  ਸੋਧੋ

ਰੋਮ ਸੋਧੋ

ਚੀਨ ਸੋਧੋ

ਮੱਧਕਾਲ ਸੋਧੋ

ਅਰਬੀ ਵਿਆਕਰਣ ਸੋਧੋ

ਯੂਰਪੀ ਵਰਨੈਕੂਲਰ ਭਾਸ਼ਾਵਾਂ  ਸੋਧੋ

ਆਧੁਨਿਕ ਭਾਸ਼ਾ ਵਿਗਿਆਨ ਸੋਧੋ

ਇਤਿਹਾਸਕ ਭਾਸ਼ਾ ਵਿਗਿਆਨ ਸੋਧੋ

ਵਰਨਣਮੂਲਕ ਭਾਸ਼ਾ ਵਿਗਿਆਨ ਸੋਧੋ

ਜੈਨਰੇਟਿਵ ਭਾਸ਼ਾ ਵਿਗਿਆਨ ਸੋਧੋ

ਹਵਾਲੇ ਸੋਧੋ

  1. de Saussure, F. (1986). Course in general linguistics (3rd ed.). (R. Harris, Trans.). Chicago: Open Court Publishing Company. (Original work published 1972). p. 9-10, 15.
  2. Chomsky, Noam. (1965). Aspects of the Theory of Syntax. Cambridge, MA: MIT Press.
  3. McGregor, William B. (2015). Linguistics: An Introduction. Bloomsbury Academic. pp. 15–16. ISBN 978-0567583529.