ਭਾਸ਼ਾ ਵਿਭਾਗ ਪੰਜਾਬ

ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ. ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।

ਭਾਸ਼ਾ ਵਿਭਾਗ ਪੰਜਾਬ
ਏਜੰਸੀ ਜਾਣਕਾਰੀ
ਸਥਾਪਨਾਜਨਵਰੀ 1, 1948 (1948-01-01)[1]
ਮੰਤਰੀ ਜ਼ਿੰਮੇਵਾਰ
  • ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
  • ਮੁੱਖ ਪਾਰਲੀਮਾਨੀ ਸਕੱਤਰ,ਉੱਚ ਸਿੱਖਿਆ ਤੇ ਭਾਸ਼ਾਵਾਂ
ਏਜੰਸੀ ਕਾਰਜਕਾਰੀ
  • ਪਾਰਲੀਮਾਨੀ ਅਤੇ ਉੱਚ ਸਿੱਖਿਆ ਤੇ ਭਾਸ਼ਾਵਾਂ ਸਕੱਤਰ
ਉੱਪਰਲਾ ਵਿਭਾਗਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
ਉੱਪਰਲੀ ਏਜੰਸੀਭਾਸ਼ਾ ਵਿਭਾਗ, ਪਟਿਆਲਾ
ਵੈੱਬਸਾਈਟhttp://pblanguages.gov.in
ਨੋਟ
ਪੰਜਾਬੀ ਕੋਸ਼ਕਾਰੀ, ਪੰਜਾਬੀ ਭਾਸ਼ਾ ਐਕਟ ਦਾ ਲਾਗੂ ਕਰਵਾਉਣਾ, ਸਾਹਿਤਕਾਰ ਸਮਾਗਮ ਤੇ ਇਨਾਮ ਮੁੱਖ ਕੰਮ ਹਨ।

ਇਤਿਹਾਸ ਸੋਧੋ

ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ।[2] ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਸ ਵਿੱਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇੱਕ ਕੈਸ਼ੀਅਰ, ਇੱਕ ਜੂਨੀਅਰ ਕਲਰਕ ਤੇ ਦੋ ਸੇਵਾਦਾਰਾਂ ਦੀਆਂ, ਕੁੱਲ 13 ਆਸਾਮੀਆਂ ਸਨ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਹ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਬਣਿਆ।[2]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2016-04-22. Retrieved 2016-07-21. {{cite web}}: Unknown parameter |dead-url= ignored (help)
  2. 2.0 2.1 "ਭਾਸ਼ਾ ਵਿਭਾਗ, ਪੰਜਾਬ- ਪਿਛੋਕੜ ਤੇ ਇੱਕ ਝਾਤ:…". ਭਾਸ਼ਾ ਵਿਭਾਗ ਪੰਜਾਬ. {{cite web}}: Missing or empty |url= (help); Text "http://www.pblanguages.gov.in/history.html" ignored (help)