ਭਿੰਨ ਸ਼ਡਜ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਭਿੰਨ ਸ਼ਡਜ ਬਿਲਾਵਲ ਥਾਟ (ਮੇਲਾਕਾਰਤਾ ਨੰਬਰ 29 ਧੀਰਸ਼ੰਕਰਭਰਣਮ) ਨਾਲ ਸਬੰਧਤ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਰਾਗ ਹੈ ਅਤੇ ਇਸ ਰਾਗ ਨੂੰ ਵਰਤਮਾਨ ਵਿੱਚ ਰਾਗ ਕੌਸ਼ਿਕੀ ਧ੍ਵਨਿ ਕਿਹਾ ਜਾਂਦਾ ਹੈ। ਇਸ ਵਿੱਚ ਪੰਜ ਸ਼ੁੱਧ ਸੁਰ ਲਗਦੇ ਹਨ:- ਸ਼ਡਜ, ਗੰਧਾਰ, ਮਧ੍ਯਮ, ਧੈਵਤ ਅਤੇ ਨਿਸ਼ਾਦ। ਰਿਸ਼ਭ ਅਤੇ ਪੰਚਮ ਸੁਰ ਇਸ ਰਾਗ ਵਿੱਚ ਵਰਜਿਤ ਹਨ।
ਕਰਨਾਟਕ ਸੰਗੀਤ ਵਿੱਚ, ਇਨ੍ਹਾਂ ਪੰਜ ਸੁਰਾਂ ਨੂੰ ਸ਼ਡਜ -ਸ, ਅੰਤਰਗੰਧਰ-ਗ, ਸ਼ੁੱਧ ਮੱਧਮਾ-ਮਾ, ਚਤੁਰੂਤੀ ਧੈਵਤ-ਧ ਅਤੇ ਕਾਕਲੀ ਨਿਸ਼ਾਦ-ਨੀ ਕਿਹਾ ਜਾਂਦਾ ਹੈ।
ਪੱਛਮੀ ਕਲਾਸੀਕਲ ਸੰਕੇਤ ਵਿੱਚ, ਨੋਟਾਂ ਨੂੰ ਟੌਿਨਕ, ਮੇਜਰ ਤੀਜਾ, ਸੰਪੂਰਨ ਚੌਥਾ, ਮੇਜਰ ਛੇਵਾਂ ਅਤੇ ਮੇਜਰ ਸੱਤਵਾਂ ਕਿਹਾ ਜਾਂਦਾ ਹੈ ਭਾਵ, ਸੀ, ਈ, ਐੱਫ, ਏ ਅਤੇ ਬੀ, ਦੂਜਾ ਡੀ ਅਤੇ ਪੰਜਵਾਂ ਜੀ ਨੋਟ ਛੱਡ ਦਿੱਤੇ ਜਾਂਦੇ ਹਨ।
ਰਾਗ ਭਿੰਨ ਸ਼ਡਜ ਨੂੰ ਵਰਤਮਾਨ ਵਿੱਚ ਰਾਗ ਕੌਸ਼ਿਕੀ ਧ੍ਵਨਿ ਜਾਂ ਹਿੰਡੋਲੀ ਵਰਗੇ ਕਈ ਬਦਲਵੇਂ ਨਾਵਾਂ ਨਾਲ ਜਾਣਿਆ ਜਾਂਦਾ ਹੈ। ਅਤੇ ਇਹਨਾਂ ਰਾਗਾਂ ਵਿੱਚ ਇੱਕੋ ਜਿਹੇ ਸੁਰ ਵਰਤੇ ਜਾਂਦੇ ਹਨ ਜਿਹੜੇ ਕਿ ਬਿਲਾਵਲ ਵਰਗੇ ਕੁਝ ਹੋਰ ਰਾਗਾਂ ਵਿੱਚ ਵਰਤੇ ਜਾਂਦੇ ਹਨ।
ਵੇਰਵਾ
ਸੋਧੋਇਸ ਰਾਗ ਵਿੱਚ ਵਰਤੇ ਗਏ ਸੁਰਾਂ ਦੇ ਅਧਾਰ ਤੇਃ ਇਸ ਦੀ ਜਾਤੀ ਔਡਵ-ਔਡਵ,ਮਤਲਬ ਅਰੋਹ-ਅਵਰੋਹ ਵਿੱਚ ਪੰਜ-ਪੰਜ ਸੁਰ ਲਗਦੇ ਹਨ।
ਇਸ ਰਾਗ ਦਾ ਵਿਸਤਾਰ 'ਚ ਪਰਿਚੈ ਹੇਠਾਂ ਦਿੱਤੇ ਅਨੁਸਾਰ ਹੈ।
ਸੁਰ | ਰਿਸ਼ਭ(ਰੇ) ਅਤੇ ਪੰਚਮ(ਪ) ਵਰਜਿਤ
ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਔਡਵ-ਔਡਵ |
ਥਾਟ | ਬਿਲਾਵਲ |
ਵਾਦੀ | ਮਧ੍ਯਮ |
ਸੰਵਾਦੀ | ਸ਼ਡਜ |
ਸਮਾਂ | ਰਾਤ ਦਾ ਦੂਜਾ ਪਹਿਰ |
ਠੇਹਿਰਾਵ ਦੇ ਸੁਰ | ਸ ; ਗ ; ਮ ; ਧ ਨੀ |
ਮੁੱਖ ਅੰਗ | ਗ ਮ ਧ ਨੀ ਧ ਸੰ ; ਨੀ ਸੰ ਧ ; ਗ ਮ ; ਧ ਮ ਗ ਸ |
ਅਰੋਹ | ਸ ਗ ਮ ਧ ਨੀ ਸੰ |
ਅਵਰੋਹ | ਸੰ ਨਿਧ ਮ ਗ ਸ |
ਮਿਲਦਾ ਜੁਲਦਾ ਰਾਗ | ਹਿੰਡੋਲੀ |
ਰਾਗ ਭਿੰਨ ਸ਼ਡਜ(ਕੌਸ਼ਿਕੀ ਧ੍ਵਨਿ) ਦੀ ਵਿਸ਼ੇਸ਼ਤਾ:-
- ਪ੍ਰਚੀਨ ਰਾਗ ਭਿੰਨ ਸ਼ਡਜ ਨੂੰ ਵਰਤਮਾਨ ਵਿੱਚ ਰਾਗ ਕੌਸ਼ਿਕੀ ਧ੍ਵਨਿ ਨਾਂ ਨਾਲ ਜਾਣਿਆ ਜਾਂਦਾ ਹੈ।
- ਬੇਸ਼ਕ ਇਸ ਰਾਗ ਦਾ ਵਾਦੀ ਸੁਰ ਮਧ੍ਯਮ(ਮ) ਹੈ ਪਰ ਇਸ ਰਾਗ ਦੇ ਬਾਕੀ ਸੁਰ ਵੀ ਇੱਕੋ ਜਿਹੀ ਮਹੱਤਤਾ ਰਖਦੇ ਹਨ ਅਤੇ ਕਿਸੇ ਵੀ ਸੁਰ ਤੇ ਠੇਹਰਿਆ ਜਾ ਸਕਦਾ ਹੈ।
- ਇਸ ਰਾਗ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਲੱਗਣ ਵਾਲੇ ਸਾਰੇ ਸੁਰ ਇੱਕੋ ਜਿਹੇ ਮਹੱਤਵਪੂਰਣ ਹੋਣ ਕਰਕੇ ਇਸ ਰਾਗ 'ਚ ਜਿੰਨਾ ਚਾਹੋ ਖੁੱਲ ਕੇ ਵਿਸਤਾਰ ਕੀਤਾ ਜਾ ਸਕਦਾ ਹੈ।
- ਇਸ ਰਾਗ ਵਿੱਚ ਮੀੰਡ ਅਤੇ ਗਮਕ ਦੀ ਖੁੱਲ ਕੇ ਵਰਤੋਂ ਵੀ ਖੁੱਲ ਕੇ ਹੁੰਦੀ ਹੈ। ਇਸ ਦੇ ਅਵਰੋਹ ਵਿੱਚ "ਸੰ ਨੀ ਧ" ਦੀ ਬਜਾਏ ਜੇਕਰ ਸੰ ਤੋਂ ਧ ਤੇ ਮੀੰਡ ਦੇ ਜ਼ਰੀਏ ਜਾਇਆ ਜਾਏ ਤਾਂ ਇਸ ਰਾਗ ਦੀ ਮਧੁਰਤਾ ਹੋਰ ਵੀ ਵੱਧ ਜਾਂਦੀ ਹੈ।
- ਇਸ ਰਾਗ ਦਾ ਸੁਭਾ ਬਹੁਤ ਗੰਭੀਰ ਤੇ ਸ਼ਾਂਤ ਹੁੰਦਾ ਹੈ।
ਹੇਠ ਲਿਖੀਆਂ ਸੁਰ ਸੰਗਤੀਆਂ 'ਚ ਰਾਗ ਭਿੰਨ ਸ਼ਡਜ(ਕੌਸ਼ਿਕੀ ਧ੍ਵਨਿ) ਦਾ ਸਰੂਪ ਨਿਖਰ ਕੇ ਸਾਮਨੇ ਆਉਂਦਾ ਹੈ:-
- ਸ ਧ(ਮੰਦਰ) ਨੀ(ਮੰਦਰ) ਸ ਗ ਮ ;
- ਗ ਮ ਧ ; ਗ ਮ ; ਗ ਸ ;
- ਗ ਮ ਨੀ ਧ ਮ;ਧ ਨੀ ਸੰ ;
- ਸੰ ਗੰ ਸੰ ; ਗੰ ਸੰ ਨੀ ਧ ;
- ਧ ਨੀ ਸੰ ਧ ਮ ;
- ਮ ਧ ਗ ਮ ;ਗ ਸ
ਹੋਰ ਜਾਣਕਾਰੀ
ਕਰਨਾਟਕ ਸੰਗੀਤ ਦੇ ਰਾਗ ਭਿੰਨ ਸ਼ਡਜ ਦੀ ਇੱਕ ਵੱਖਰੀ ਸੁਰੀਲੀ ਬਣਤਰ ਹੈ। ਹਾਲਾਂਕਿ, ਧੀਰਸ਼ੰਕਰਭਰਣਮ ਮੇਲਕਾਰਤਾ ਦੇ ਕਰਨਾਟਕ ਰਾਗ ਚੰਦਰਕੌਣ, ਡਾਕਾ ਅਤੇ ਡੱਕਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗ ਭਿੰਨ ਸ਼ਡਜ (ਰੈਫ-ਰਾਗ ਪ੍ਰਵਾਹਮ) ਦੇ ਨਾਲ ਪੈਮਾਨੇ-ਅਨੁਕੂਲ ਹਨ।
ਹਿੰਦੁਸਤਾਨੀ ਸੰਗੀਤ ਵਿੱਚ ਰਾਗ ਭਿੰਨ ਸ਼ਡਜ ਦੇ ਮਿਲਦੇ ਜੁਲਦੇ ਰਾਗ- ਰਾਗੇਸ਼੍ਰੀ,ਚੱਕਰਧਰ ਅਤੇ ਹੇਮੰਤ
ਕਰਨਾਟਕ ਸੰਗੀਤ ਵਿੱਚ ਰਾਗ ਭਿੰਨ ਸ਼ਡਜ ਦੇ ਨਾਲ ਮਿਲਦੇ ਰਾਗ-ਚੰਦਰਕਾਊਂਸ, ਡਾਕਾ ਅਤੇ ਡੱਕਾ
ਪ੍ਰਸਿੱਧ ਰਚਨਾਵਾਂ
- "ਯਾਦ ਪਿਆ ਕੀ ਆਏ"-ਠੁਮਰੀ-ਉਸਤਾਦ ਬਡ਼ੇ ਗੁਲਾਮ ਅਲੀ ਖਾਨ
- "ਜ਼ਲਿਮਾ ਕੋਕਾ-ਕੋਲਾ ਪਿਲਾ ਦੇ"-ਫ਼ਿਲਮ ਗੀਤ-ਨੂਰ ਜਹਾਂ
- "ਤੁਮ ਬਿਨ ਜੀਵਨ ਕੈਸਾ ਜੀਵਨ"ਫਿਲਮ ਦਾ ਨਾਮ ਬਾਵਾਰਚੀ ਗਾਇਕ- ਮੰਨਾ ਡੇ
- "ਸਰੀ ਵਾਰਿਲੋ ਚੌਕਾ"-ਤਿਆਗਰਾਜ ਦੁਆਰਾ ਇੱਕ ਕੀਰਥਨਾਈ