ਸੁਰਾਂ ਨੂੰ ਇੱਕ ਲਯ ਤਾਲ 'ਚ ਪਰੋ ਕੇ ਨਿਯਮਬੱਧ ਤਰੀਕੇ ਨਾਲ ਜਦੋਂ ਗਾਯਾ-ਵਜਾਯਾ ਜਾਂਦਾ ਹੈ ਤਾਂ ਮਨ ਨੂੰ ਮੋਹ ਲੈਣ ਵਾਲੀ ਓਹ ਰਚਨਾ ਰਾਗ ਕਹੀ ਜਾਂਦੀ ਏ। ਸੰਗੀਤ ਦੇ ਸਮੁੰਦਰ ਵਿੱਚ ਰਾਗਾਂ ਦਾ ਬੇਸ਼ੁਮਾਰ ਅੱਮੂਲ ਖਜ਼ਾਨਾ ਪਿਆ ਹੈ। ਇਸ ਲੇਖ ਵਿੱਚ ਅਸੀਂ ਰਾਗ ਭੀਮਪਲਾਸੀ ਬਾਰੇ ਚਰਚਾ ਕਰਾਂਗੇ। ਇਸ ਵਿੱਚ ਲੱਗਣ ਵਾਲੇ ਸੁਰ ਅਤੇ ਓਹਨਾਂ ਦਾ ਚਲਣ ਹੇਠ ਅਨੁਸਾਰ ਹੁੰਦਾ ਹੈ:-

ਥਾਟ- ਕਾਫੀ

ਵਾਦੀ- ਮ

ਸੰਵਾਦੀ -ਸ

ਸਮਾਂ-ਦਿਨ ਦਾ ਤੀਜਾ ਪਹਿਰ

ਜਾਤੀ- ਔੜਵ-ਸੰਪੂਰਨ

ਸੁਰ - ਆਰੋਹ ਵਿੱਚ ਪੰਜ ਸੁਰ ਲਗਦੇ ਹਨ। ਰੇ (ਰਿਸ਼ਭ) ਅਤੇ

ਧ (ਧੇਵਤ) ਸੁਰ ਨਹੀਂ ਲਗਦੇ ਪਰ ਅਵਰੋਹ ਵਿੱਚ ਸੱਤੇ ਸੁਰ ਲਗਦੇ ਹਨ।

ਗੰਧਾਰ() ਅਤੇ ਨਿਸ਼ਾਦ(ਨੀ), ਇਹ ਦੋਵੇਂ ਸੁਰ ਕੋਮਲ ਲਗਦੇ

ਹਨ ਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ।

ਆਰੋਹ - ਨੀ (ਮੰਦ੍ਰ ਸਪਤਕ) ਸ ਮ ਪ ਨੀ ਸੰ(ਤਾਰ ਸਪਤਕ)

ਅਵਰੋਹ- ਸੰ(ਤਾਰ ਸਪਤਕ) ਨੀ ਧ ਪ ਮ ਰੇ ਸ

ਪਕੜ - ਨੀ(ਮੰਦ੍ਰ ਸਪਤਕ)ਸ ਮ ਪ- ਰੇ ਸ


ਵਿਸ਼ੇਸ਼ਤਾ

ਸੋਧੋ

ਰਾਗ ਧਣਾਸ਼੍ਰੀ ਇਸ ਰਾਗ ਨਾਲ ਮਿਲਦਾ ਜੁਲਦਾ ਰਾਗ ਹੈ ਅਤੇ ਸਿਰਫ ਵਾਦੀ ਸੁਰ ਕਰਕੇ ਇਹ ਭੀਮਪਲਾਸੀ ਤੋਂ ਵੱਖਰਾ ਹੁੰਦਾ ਹੈ। ਧਣਾਸ਼੍ਰੀ 'ਚ ਵਾਦੀ ਸੁਰ ਪੰਚਮ (ਪ) ਹੈ। ਭੀਮਪਲਾਸੀ ਇੱਕ ਗੰਭੀਰ ਕਿਸਮ ਦਾ ਰਾਗ ਹੈ।ਰਾਗ ਭੀਮਪਲਾਸੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸ਼ਡਜ(ਸ)-ਮਧਯਮ(ਮ) ਅਤੇ ਪੰਚਮ (ਪ)- ਗਂਧਾਰ(ਗ) ਸੁਰਾਂ ਨੂੰ ਮੀਂਡ ਨਾਲ ਖ਼ਾਸ ਤੌਰ ਤੇ ਲਿਆ ਜਾਂਦਾ ਹੈ। ਇਸ ਰਾਗ 'ਚ ਕੋਮਲ ਨਿਸ਼ਾਦ ਨੂੰ ਉੱਪਰ ਵਾਲੀ ਸ਼ਰੁਤੀ'ਚ ਗਾਯਾ-ਵਜਾਯਾ ਜਾਂਦਾ ਹੈ ਜਿਸ ਲਈ ਬਹੁਤ ਰਿਆਜ਼ ਦੀ ਲੋੜ ਹੁੰਦੀ ਹੈ। ਇਹ ਕਰੁਣ,ਬਹੁਤ ਹੀ ਸੰਵੇਦਨਸ਼ੀਲ ਸੁਭਾਅ ਵਾਲਾ ਰਾਗ ਹੈ ਇਸ ਵਿੱਚ ਛੋਟਾ ਖਯਾਲ, ਵੱਡਾ ਖਯਾਲ, ਧ੍ਰੁਪਦ,-ਧਮਾਰ ਅਤੇ ਤਰਨਾ ਸਭ ਗਾਏ-ਵਜਾਏ ਜਾਂਦੇ ਹਨ। ਰਾਗ ਭੀਮਪਲਾਸੀ ਕਾਫੀ ਥਾਟ ਦਾ ਰਾਗ ਹੈ।

ਰਾਗ ਭੀਮਪਲਾਸੀ ਵਿੱਚ ਬੰਦਿਸ਼ਾਂ ਦੀਆਂ ਉਦਾਹਰਣਾਂ :-

ਸੋਧੋ

ਬੰਦਿਸ਼ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਇੱਕ ਰਚਨਾ ਹੈ।

ਪ੍ਰਮੁੱਖ ਬੰਦਿਸ਼ (ਰਚਨਾ- ਆਚਾਰਯਾ ਡਾ. ਪੰਡਿਤ ਗੋਕੁਲੋਤਸਵਜੀ ਮਹਾਰਾਜ "ਮਧੁਰਪੀਆ"

ਸੋਧੋ

ਬੰਦਿਸ਼ ਦੀ ਸ਼ੁਰੂਆਤ (ਬੰਦਿਸ਼ ਦਾ ਨਾਮ): "ਗਾਓ ਬਾਜਾਓ ਸਭ ਮਿਲ ਅਤਾ ਉਮੰਗ ਸੋ"

ਇਹ ਬੰਦਿਸ਼ ਤਾਲ ਏਕਤਾਲ ਵਿੱਚ ਰਚੀ ਗਈ ਹੈ [1]

ਰਾਗ ਭੀਮਪਲਾਸੀ ਨਾਲ ਸੰਬੰਧਿਤ/ਮਿਲਦੇ-ਜੁਲਦੇ ਰਾਗ-

  • ਬਾਗੇਸ਼ਵਰੀ, ਧਣਾਸ਼੍ਰੀ, ਧਾਨੀ, ਪਟਦੀਪ, ਹੰਸਾਸਾਕਿੰਕਿਨੀ, ਪਟਦੀਪਕੀ
  • ਕਰਨਾਟਕ ਸੰਗੀਤ ਵਿੱਚ, ਕਰਨਾਟਕ ਦੇਵਗੰਧਾਰੀ ਸਭ ਤੋਂ ਵੱਧ ਇਸ ਰਾਗ ਨਾਲ ਮਿਲਦਾ ਜੁਲਦਾ ਰਾਗ ਹੈ, ਜੋ ਮੇਲਕਾਰਤਾ 22 (ਕਰਹਰਪ੍ਰਿਆ) ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਵਿਵਹਾਰ

ਸੋਧੋ

ਮੱਧਯਮ (ਚੌਥਾ) ਸਭ ਤੋਂ ਮਹੱਤਵਪੂਰਨ ਸੁਰ ਹੈ। ਇਹ ਇੱਕ ਵਿਸ਼ਰਾਮ ਸੁਰ ਵੀ ਹੈ ਜੋ ਇਸ ਦੇ ਵਿਸਤਾਰ 'ਚ ਅਹਿਮ ਭੂਮਿਕਾ ਨਿਭਾਂਦਾ ਹੈ।

ਜਿਵੇਂ :- ਸ ਗ ਮ, ਮ ਗ ਮ, ਗ ਮ ਪ, ਮ ਪ ਗ ਮ ਪ (ਮ) ਗ (ਮ) ਗ ਮ

ਰਾਗ ਭੀਮਪਲਾਸੀ ਵਿੱਚ ਰਚੇ ਗਏ ਹਿੰਦੀ ਫ਼ਿਲਮੀ ਗੀਤ

ਸੋਧੋ

-ਬੀਨਾ ਮਧੁਰ ਮਧੁਰ ਕੱਛੂ ਬੋਲ-ਫਿਲਮ -ਰਾਮ ਰਾਜਯਾ,1943

-ਆਸਮਾਂ ਵਾਲੇ ਤੇਰੀ ਦੁਨੀਆ ਸੇ ਦਿਲ- ਲੈਲਾ ਮਜਨੁ ,1953

- ਯੇ ਨਾ ਥੀ ਹਮਾਰੀ ਕਿਸਮਤ -ਮਿਰਜ਼ਾ ਗ਼ਾਲਿਬ ,1954

- ਜ਼ਿੰਦਗੀ ਮੇਂ ਤੋਂ ਸਭੀ ਪਯਾਰ ਕਿਆ-ਅਜ਼ਮਤ,1973

-ਯੇ ਆਈਨੇ ਸੇ ਅਕੇਲੇ ਗੁਫਤਗੂ ਕਆ ਹੈ,ਗ਼ੈਰ ਫਿਲਮੀ,2000

- ਨੈਨੋ ਮੇਂ ਬਦਰਾ ਛਾਏ,ਮੇਰਾ ਸਾਯਾ,1966

- ਓ ਬੇਕਰਾਰ ਦਿਲ-ਕੋਹਰਾ,1964

- ਨਗ਼ਮਾ- ਓ -ਸ਼ੇਯਰ ਕਿ ਬਾਰਾਤ,ਗ਼ਜ਼ਲ,1964

-ਮੇਰੇ ਮਨ ਕਾ ਪੰਛੀ ਕਯੋਂ ਬਾਰ ਬਾਰ-ਅਮਰਦੀਪ,1958,

- ਕਿਸਮਤ ਸੇ ਤੁਮ ਹਮਕੋ ਮਿਲੇ ਹੋ -ਪੁਕਾਰ,1999

- ਆਜ ਮੇਰੇ ਮਨ ਮੇਂ ਸਖੀ ਬਾਂਸੂਰੀ ਬਜਾਏ -ਆਨ ,1952

- ਦਿਲ ਕੇ ਟੁਕੜੇ ਟੁਕੜੇ ਕਰ ਕੇ-ਦਾਦਾ,1979

-ਦਿਲ ਮੇਂ ਤੁਝੈ ਬੈਠਾ ਕੇ-ਫਕੀਰਾ,1976

-ਏ ਰੀ ਮੈਂ ਤੋਂ ਪ੍ਰੇਮ ਦੀਵਾਨੀ-ਨੌਬਹਾਰ ,1952

-ਹੈ ਚਾਂਦ ਸਿਤਾਰੋਂ ਮੇਂ ਚਮਕ ਤੇਰੇ ਬਦਨ ਕਿ-ਗ਼ੈਰ ਫਿਲਮੀ

- ਝੰਕਾਰ ਪਾਯਲਿਆ ਕੀ ਤੋਸੇ ਬਿਨਤੀ ਕਰੇ-ਨਾਗ ਦੇਵਤਾ,1962

-ਕਹਤੇ ਹੈਂ ਮੇਰਾ ਯੇ ਦਿਲ-ਜੀਂਸ ,1998

-ਖਾਨਾਬਦੋਸ਼,ਲੰਦਨ ਡ੍ਰੀਮਸ,2009

-ਖਿਲਤੇ ਹੈਂ ਗੁਲ ਯਹਾਂ-ਸ਼ਰਮੀਲੀ,1971

-ਕੁਛ ਦਿਲ ਨੇ ਕਹਾ -ਅਨੁਪਮਾ,1966

- ਮੈਂ ਗਰੀਬੋਂ ਕਾ ਦਿਲ - ਆਬੇ ਹਯਾਤ,1955

-ਮੈਂਨੇ ਚਾਂਦ ਔਰ ਸਿਤਾਰੋਂ ਕੀ ਤਮੰਨਾ ਕੀ ਥੀ-ਚੰਦਰਕਾਂਤਾਂ,1956

-ਮਨ ਮੋਰਾ ਹੂਆ ਮਤਵਾਲਾ -ਅਫਸਰ,1948

- ਮਾਸੂਮ ਚੇਹਰਾ ਯੇ ਕਾਤਿਲ- ਦਿਲ ਤੇਰਾ ਦੀਵਾਨਾ,1962

- ਓ ਨਿਰਦਈ ਪ੍ਰੀਤਮ- ਇਸਤ੍ਰੀ ,1961

-ਸਮਯ ਓ ਧੀਰੇ ਚਲੋ - ਰੂਦਾਲੀ,1993

-ਤੇਰੇ ਸਦਕੇ ਬਲਮ-ਅਮਰ,1954

- ਤੂ ਹੈ ਫੂਲ ਮੇਰੇ ਗੁਲਸ਼ਨ ਕਾ -ਫੂਲ ਮੇਰੇ ਗੁਲਸ਼ਨ ਕਾ,1974

-ਤੁਮ ਮਿਲੇ ਦਿਲ ਖਿਲੇ -ਕ੍ਰਿਮੀਨਲ, 1992

-ਤੁਮਹੀ ਨੇ ਮੁਝ ਕੋ ਪ੍ਰੇਮ ਸਿਖਯਾ -ਮਨਮੋਹਨ,1936

-ਯੇ ਜ਼ਿੰਦਗੀ ਉਸੀ ਕੀ ਹੈ -ਅਨਾਰਕਾਲੀ ,1953

-ਖੋਯਾ ਖੋਯਾ ਚਾਂਦ ਖੂਲਾ ਆਸਮਾਂ,ਕਾਲਾ ਬਾਜ਼ਾਰ,1960

  1. Mathur, Dr Neeta (2011). Shashtriya Sangeet Ke Surya Acharya Pandit Dr Gokulotsavji Maharaj. New Delhi: Radha Publication. p. 88. ISBN 978-81-7487-765-9.