ਭੌਤਿਕਵਾਦ ਅਤੇ ਅਨੁਭਵਸਿੱਧ-ਆਲੋਚਨਾ
ਭੌਤਿਕਵਾਦ ਅਤੇ ਅਨੁਭਵਸਿੱਧ-ਆਲੋਚਨਾ (ਰੂਸੀ: Материализм и эмпириокритицизм, ਮਟੀਰੀਅਲਿਜਮ ਇ ਐਂਮਪੀਰੀਓਕ੍ਰਿਟੀਸਿਜਮ) ਵਲਾਦੀਮੀਰ ਲੈਨਿਨ ਦੁਆਰਾ ਲਿਖਿ ਇੱਕ ਪ੍ਰਮੁੱਖ ਦਾਰਸ਼ਨਕ ਕਿਤਾਬ ਹੈ। ਇਹ 1909 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਸੋਵੀਅਤ ਸੰਘ ਵਿੱਚ ਉੱਚ ਸਿੱਖਿਆ ਦੇ ਸਾਰੇ ਸੰਸਥਾਨਾਂ ਵਿੱਚ ਵਿਰੋਧਵਿਕਾਸੀ ਭੌਤਿਕਵਾਦ ਦੀ ਇੱਕ ਮੌਲਕ ਰਚਨਾ ਹੋਣ ਨਾਤੇ ਮਾਰਕਸਵਾਦੀ-ਲੈਨਿਨਵਾਦੀ ਦਰਸ਼ਨ ਨਾਮੀ ਕੋਰਸ ਦੇ ਹਿੱਸੇ ਵਜੋਂ ਪੜ੍ਹਾਈ ਦਾ ਲਾਜ਼ਮੀ ਵਿਸ਼ਾ ਸੀ। ਇਸ ਕਿਤਾਬ ਵਿੱਚ ਲੈਨਿਨ ਨੇ ਸਿਧ ਕੀਤਾ ਹੈ ਕਿ ਮਨੁੱਖੀ ਸੰਕਲਪ ਬਾਹਰਮੁਖੀ ਦੁਨੀਆ ਨੂੰ ਸਹੀ ਸਹੀ ਪ੍ਰਤੀਬਿੰਬਿਤ ਕਰ ਸਕਦੇ ਹਨ। ਇਸ ਵਿੱਚ ਜਰਮਨ ਤੇ ਰੂਸੀ ਮਾਰਕਸਵਾਦ ਉੱਤੇ ਕਾਂਤਵਾਦੀ ਦਰਸ਼ਨ ਦੇ ਪ੍ਰਭਾਵ ਦੀ ਆਲੋਚਨਾ ਕੀਤੀ ਗਈ ਹੈ।[1]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |