ਗੱਡੇ ਦੇ ਅਗਲੇ ਪਾਸੇ ਛੱਤ ਦੇ ਹੇਠਲੇ ਹਿੱਸੇ ਵਿਚ ਇਕ ਛੋਟੀ ਜਿਹੀ ਸੰਦੂਕੜੀ ਬਣੀ ਹੁੰਦੀ ਹੈ ਜਿਸ ਨੂੰ ਭੰਡਾਰੀ ਕਹਿੰਦੇ ਹਨ। ਭੰਡਾਰੀ ਸ਼ਬਦ ਭੰਡਾਰ ਤੋਂ ਬਣਿਆ ਹੈ। ਭੰਡਾਰ ਦਾ ਅਰਥ ਹੈ ਉਹ ਥਾਂ ਜਿਥੇ ਕੋਈ ਵਸਤ ਰੱਖੀ ਜਾਵੇ। ਸਟੋਰ ਕੀਤੀ ਜਾਵੇ। ਇਸ ਤਰ੍ਹਾਂ ਭੰਡਾਰੀ ਵਿਚ ਆਮ ਤੌਰ 'ਤੇ ਖੇਤੀ ਦੇ ਛੋਟੇ ਸੰਦ ਜਿਵੇਂ ਖੁਰਪਾ, ਦਾਤੀ, ਰੱਸਾ ਆਦਿ ਰੱਖੇ ਜਾਂਦੇ ਸਨ।

ਹੁਣ ਗੱਡੇ ਹੀ ਨਹੀਂ ਰਹੇ। ਇਸ ਲਈ ਭੰਡਾਰੀ ਕਿਥੋਂ ਰਹਿਣੀ ਸੀ ? ਹੁਣ ਦੀ ਬਹੁਤੀ ਪੀੜ੍ਹੀ ਨੂੰ ਤਾਂ ਗੱਡਿਆਂ ਬਾਰੇ ਅਤੇ ਭੰਡਾਰੀ ਬਾਰੇ ਗਿਆਨ ਕਿਤਾਬਾਂ ਵਿੱਚੋਂ ਹੀ ਮਿਲੇਗਾ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.