ਮਜ਼ੋਨੀ ਸੈਂਟਰ
ਮੈਜ਼ੋਨੀ ਸੈਂਟਰ ਫ਼ਿਲਾਡੈਲਫ਼ੀਆ, ਪੈਨਸਿਲਵੇਨੀਆ ਵਿੱਚ ਇੱਕ 501(ਸੀ)(3) ਗੈਰ-ਲਾਭਕਾਰੀ ਸਿਹਤ ਸੰਭਾਲ ਕੇਂਦਰ ਹੈ, ਜੋ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ.) ਭਾਈਚਾਰੇ ਦੀ ਸੇਵਾ ਕਰਦਾ ਹੈ।
ਤਸਵੀਰ:Mazzoni Color.jpg | |
ਨਿਰਮਾਣ | 1979 |
---|---|
ਟੈਕਸ ਆਈਡੀ ਨੰਬਰ | 23-2176338 |
ਕਾਨੂੰਨੀ ਸਥਿਤੀ | 501(c)(3) organization[1] |
ਮੰਤਵ | Provide LGBT-focused health & wellness services. |
ਮੁੱਖ ਦਫ਼ਤਰ | Philadelphia, Pennsylvania |
CEO | Sultan Shakir[2] |
ਵੈੱਬਸਾਈਟ | mazzonicenter |
ਪੁਰਾਣਾ ਨਾਮ | Lavender Health Project Philadelphia Community Health Alternatives (PCHA) |
ਬਾਰੇ
ਸੋਧੋਮਿਸ਼ਨ
ਸੋਧੋਇਸ ਕੇਂਦਰ ਦਾ ਮਿਸ਼ਨ ਇੱਕ ਐਲ.ਜੀ.ਬੀ.ਟੀ.- ਕੇਂਦ੍ਰਿਤ ਵਾਤਾਵਰਣ ਵਿੱਚ, ਇਨ੍ਹਾਂ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦਿਆਂ, ਮਾਣ ਨੂੰ ਸੁਰੱਖਿਅਤ ਰੱਖਦਿਆਂ, ਮਿਆਰੀ ਵਿਆਪਕ ਸਿਹਤ ਅਤੇ ਤੰਦਰੁਸਤੀ ਸੇਵਾਵਾਂ ਪ੍ਰਦਾਨ ਕਰਨਾ ਹੈ।[3]
ਇਤਿਹਾਸ
ਸੋਧੋ1979 ਵਿੱਚ ਸਥਾਪਿਤ ਮਜ਼ੋਨੀ ਸੈਂਟਰ ਨੂੰ ਅਸਲ ਵਿੱਚ ਗੇਅ ਕਮਿਊਨਿਟੀ ਸੈਂਟਰ (ਹੁਣ ਵਿਲੀਅਮ ਵੇਅ ਐਲ.ਜੀ.ਬੀ.ਟੀ. ਕਮਿਊਨਿਟੀ ਸੈਂਟਰ ਵਜੋਂ ਜਾਣਿਆ ਜਾਂਦਾ ਹੈ) ਵਿੱਚ ਇੱਕ ਸਵੈਸੇਵੀ ਸਿਹਤ ਉਪ-ਕਮੇਟੀ ਲੈਵੇਂਡਰ ਹੈਲਥ ਪ੍ਰੋਜੈਕਟ ਵਜੋਂ ਜਾਣਿਆ ਜਾਂਦਾ ਸੀ।[4][5]
ਇਹ ਗਰੁੱਪ ਐੱਚਆਈਵੀ/ਏਡਜ਼ ਦੀ ਮਹਾਂਮਾਰੀ ਨੂੰ ਪਹਿਲੀ ਵਾਰ ਮਾਨਤਾ ਪ੍ਰਾਪਤ ਹੋਣ ਤੋਂ ਸਿਰਫ਼ ਦੋ ਸਾਲ ਪਹਿਲਾਂ ਬਣਾਇਆ ਗਿਆ ਸੀ। ਇਸਦੇ ਮੂਲ ਫੋਕਸ ਦੇ ਖੇਤਰਾਂ ਵਿੱਚ ਸਮਲਿੰਗੀ ਪੁਰਸ਼ਾਂ ਅਤੇ ਲੈਸਬੀਅਨਾਂ ਲਈ ਕਲੀਨਿਕਲ ਸੇਵਾਵਾਂ, ਸਿਹਤ ਸਿੱਖਿਆ ਅਤੇ ਵਕਾਲਤ ਦੇ ਕੰਮ ਸ਼ਾਮਲ ਹਨ; ਹਾਲਾਂਕਿ, 80 ਦੇ ਦਹਾਕੇ ਅਤੇ 90 ਦੇ ਦਹਾਕੇ ਦੇ ਸ਼ੁਰੂ ਵਿੱਚ ਏਡਜ਼ ਦੀ ਮਹਾਂਮਾਰੀ ਦਾ ਜਵਾਬ ਦੇਣਾ ਸਿਹਤ ਏਜੰਸੀ ਦੀ ਮੁੱਖ ਚਿੰਤਾ ਬਣ ਗਈ ਸੀ।[5]
1981 ਵਿੱਚ ਜਦੋਂ ਇਹ ਸਮੂਹ ਸ਼ਾਮਲ ਹੋ ਗਿਆ, ਇਸਨੇ ਇਸਦਾ ਨਾਮ ਬਦਲ ਕੇ ਫ਼ਿਲਾਡੈਲਫ਼ੀਆ ਕਮਿਊਨਿਟੀ ਹੈਲਥ ਅਲਟਰਨੇਟਿਵਜ਼ (ਪੀ.ਸੀ.ਐਚ.ਏ) ਕਰ ਦਿੱਤਾ।[4][5] ਪੀ.ਸੀ.ਐਚ.ਏ. ਨੇ ਜਲਦੀ ਹੀ ਫ਼ਿਲਾਡੈਲਫ਼ੀਆ ਏਡਜ਼ ਟਾਸਕ ਫੋਰਸ (ਪੀ.ਏ.ਟੀ.ਐਫ.) ਦਾ ਆਯੋਜਨ ਕੀਤਾ, ਜੋ ਪੈਨਸਿਲਵੇਨੀਆ ਵਿੱਚ ਪਹਿਲੀ ਏਡਜ਼ ਸੇਵਾ ਸੰਸਥਾ ਬਣ ਗਈ।
2003 ਵਿੱਚ ਸੰਸਥਾ ਨੇ ਆਪਣਾ ਨਾਮ ਬਦਲ ਕੇ ਡਾ. ਪੀਟਰ ਮਜ਼ੋਨੀ, ਇੱਕ ਸਵੈਸੇਵੀ ਡਾਕਟਰ ਅਤੇ ਬੋਰਡ ਮੈਂਬਰ ਦੇ ਨਾਮ ਉੱਤੇ ਮਜ਼ੋਨੀ ਸੈਂਟਰ ਰੱਖ ਦਿੱਤਾ।[6][7] ਡਾ. ਮਜ਼ੋਨੀ ਨੇ ਕਲਿੰਕ ਦੇ ਮੈਡੀਕਲ ਡਾਇਰੈਕਟਰ ਵਜੋਂ ਸੇਵਾ ਨਿਭਾਈ ਸੀ, ਉਹ ਇੱਕ ਖੁੱਲ੍ਹੇਆਮ ਸਮਲਿੰਗੀ ਅਤੇ ਐੱਚਆਈਵੀ-ਪਾਜ਼ਿਟਿਵ ਡਾਕਟਰ ਸਨ, ਅਤੇ 1990 ਵਿੱਚ 31 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ।[8]
ਹਵਾਲੇ
ਸੋਧੋ- ↑ "Mazzoni Center". Nonprofit Explorer. ProPublica. 9 May 2013. Retrieved May 15, 2022.
- ↑ Villemez, Jason (15 December 2021). "Mazzoni Center hires new President and Executive Officer". Philadelphia Gay News. Retrieved 15 May 2022.
- ↑ Mazzoni Center History & Mission.
- ↑ 4.0 4.1 Bluth, Sandy. "The Mazzoni Center". PhilaPlace. Historical Society of Pennsylvania. Archived from the original on 6 May 2021. Retrieved 15 May 2022.Bluth, Sandy.
- ↑ 5.0 5.1 5.2 Colletta, Jen (13 August 2009). "Local health center looks back at past 30 years". Philadelphia Gay News. Retrieved 15 May 2022.Colletta, Jen (13 August 2009).
- ↑ Bluth, Sandy. "The Mazzoni Center". PhilaPlace. Historical Society of Pennsylvania. Archived from the original on 6 May 2021. Retrieved 15 May 2022.
- ↑ Colletta, Jen (13 August 2009). "Local health center looks back at past 30 years". Philadelphia Gay News. Retrieved 15 May 2022.
- ↑ "Mazzoni to mark solemn anniversary". Philadelphia Gay News. 23 December 2010. Retrieved 15 May 2022.