ਮਦਦ:ਅੰਤਰਭਾਸ਼ਾਈ ਕੜੀਆਂ
ਅੰਤਰਭਾਸ਼ਾਈ ਜੋੜ ਜਾਂ ਅੰਤਰਭਾਸ਼ਾਈ ਕੜੀਆਂ ਅਜਿਹੇ ਜੋੜ ਜਾਂ ਲਿੰਕ ਹੁੰਦੇ ਹਨ ਜੋ ਇੱਕ ਵਿਕੀਪੀਡੀਆ ਭਾਸ਼ਾ ਦੇ ਲੇਖ ਨੂੰ ਦੂਜੇ ਵਿਕੀਪੀਡੀਆ ਉੱਤੇ ਉਸੇ ਲੇਖ ਨਾਲ਼ ਜੋੜਦੇ ਹਨ। ਇਹਨਾਂ ਨੂੰ ਜੋੜਨ ਦਾ ਤਰੀਕਾ ਇਸ ਪ੍ਰਕਾਰ ਹੈ:
- ਲੇਖ ਦੇ ਸਫ਼ੇ ਦੇ ਖੱਬੇ ਪਾਸੇ ਸਭ ਤੋਂ ਥੱਲੇ "ਬੋਲੀਆਂ" ਸਿਰਲੇਖ ਹੇਠ ਦਿੱਤੀ "Add links" (ਕੜੀਆਂ ਜੋੜੋ) ਦੀ ਚੋਣ ਨੂੰ ਦੱਬੋ, ਜਿਵੇਂ ਕਿ ਤਸਵੀਰ ਵਿੱਚ ਵਿਖਾਇਆ ਗਿਆ ਹੈ।
- ਇਸ ਨੂੰ ਦੱਬਣ ਨਾਲ਼ ਦੋ ਲਿਖਤੀ ਡੱਬੇ ਉਜਾਗਰ ਹੋਣਗੇ, ਇੱਕ ਭਾਸ਼ਾ/ਬੋਲੀ ਵਾਸਤੇ ਅਤੇ ਦੂਜਾ ਲੇਖ ਦੇ ਸਿਰਲੇਖ ਲਈ। ਪਹਿਲੇ ਡੱਬੇ ਵਿੱਚ ਭਾਸ਼ਾ ਦਾ ਕੋਡ ਭਰੋ, ਜਿਵੇਂ ਅੰਗਰੇਜ਼ੀ ਵਾਸਤੇ "en"। ਦੂਜੇ ਡੱਬੇ ਵਿੱਚ ਲੇਖ ਦਾ ਉਹ ਨਾਂ ਭਰੋ ਜਿਹੜਾ ਕਿ ਭਰੀ ਹੋਈ ਭਾਸ਼ਾ ਵਿੱਚ ਮੌਜੂਦ ਹੈ।
- ਇਸ ਤੋਂ ਬਾਅਦ "Link with page" (ਸਫ਼ੇ ਨਾਲ਼ ਜੋੜੋ) ਨੂੰ ਨੱਪੋ ਅਤੇ ਫੇਰ ਲੇਖ ਦੀ ਵੱਖ-ਵੱਖ ਬੋਲੀਆਂ ਵਿੱਚ ਨਾਵਾਂ ਦੀ ਸੂਚੀ ਪਰਖ ਕੇ "Confirm" (ਤਸਦੀਕ ਕਰੋ) ਨੂੰ ਦਬਾਉ।
- ਅੰਤ ਵਿੱਚ "Close dialog and reload page" ਦੀ ਚੋਣ 'ਤੇ ਨੱਪੋ।
ਇਸ ਤਰਾਂ ਤੁਹਾਡਾ ਪੰਜਾਬੀ ਲੇਖ ਹੋਰਨਾਂ ਬੋਲੀਆਂ ਵਿਚਲੇ ਲੇਖਾਂ ਨਾਲ਼ ਜੁੜ ਜਾਵੇਗਾ।