ਮਧੁਰੰਜਨੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਮਧੁਰੰਜਨੀ ਦਾ ਪਰਿਚੈ :-
ਰਾਗ-ਮਧੁਰੰਜਨੀ
ਥਾਟ- ਕਾਫੀ
ਸਮਾਂ-ਦਿਨ ਦਾ ਪਹਿਲਾ ਪਹਿਰ
ਸੁਰ -ਰਿਸ਼ਭ(ਰੇ) ਅਤੇ ਧੈਵਤ(ਧ) ਵਰਜਿਤ
ਜਾਤੀ-ਔਡਵ-ਔਡਵ
ਆਰੋਹ- ਨੀ(ਮੰਦਰ) ਸ ਗ ਮ ਪ ਨੀ ਸੰ
ਅਵਰੋਹ-ਸੰ ਨੀ ਪ ਮ ਗ ਸ
ਵਾਦੀ ਸੁਰ-ਪੰਚਮ (ਪ)
ਸੰਵਾਦੀ ਸੁਰ- ਸ਼ਡਜ (ਸ)
ਬਰਾਬਰੀ ਦਾ ਰਾਗ-ਸਰੋਤਸ੍ਵਿਨੀ
ਮਿਲਦੇ-ਜੁਲਦੇ ਰਾਗ - ਪਟਦੀਪ,ਗੌਰੀਮਨੋਹਰੀ,ਉਦੈਰਵਿਚਨ੍ਦ੍ਰਿਕਾ,ਮਧੁਵੰਤੀ
ਮਧੁਰੰਜਨੀ (ਮਧੁਰੰਜਨੀ ਜਾਂ ਮਧੂ ਰੰਜਨੀ, ਕਾਫੀ ਥਾਟ ਦਾ ਇੱਕ ਹਿੰਦੁਸਤਾਨੀ ਕਲਾਸੀਕਲ ਰਾਗ ਹੈ।[1] ਇਹ ਇੱਕ ਔਡਵ-ਔਡਵ ਜਾਤੀ ਦਾ ਰਾਗ ਹੈ, (ਮਤਲਬ ਅਰੋਹ ਅਤੇ ਅਵਰੋਹ ਵਿੱਚ ਪੰਜ-ਪੰਜ ਸੁਰ ਲਗਦੇ ਹਨ)। ਮਧੁਰੰਜਨੀ ਕਰਨਾਟਕ ਸੰਗੀਤ ਦੇ ਰਾਗ ਸ਼੍ਰੋਤਾਸਵਿਨੀ ਜਾਂ ਉਦਯਾਰਾਵਿਚੰਦਰਿਕਾ ਦੇ ਬਰਾਬਰ ਹੈ।[2] ਰਾਗ ਮਧੁਰੰਜਨੀ ਉਦੋਂ ਬਣਦੀ ਹੈ ਜਦੋਂ ਕੋਮਲ ਨੀ ਦੀ ਬਜਾਏ ਸ਼ੁੱਧ ਨੀ ਲਈ ਜਾਂਦੀ ਹੈ ਅਤੇ ਰਾਗ ਧਾਨੀ ਵਿੱਚ ਰਿਸ਼ਭ(ਰੇ) ਨੂੰ ਛੱਡ ਦਿੱਤਾ ਜਾਂਦਾ ਹੈ।[3]ਕੁਝ ਸੰਗੀਤਕਾਰ ਇਸ ਰਾਗ ਦੇ ਅਰੋਹ ਵਿੱਚ ਰਾਗ ਮਧੁਵੰਤੀ ਅਤੇ ਅਵਰੋਹ ਵਿੱਚ ਰਾਗਾ ਸ਼ਿਵਰੰਜਨੀ ਵਾਲੇ ਸੁਰਾਂ ਦੀ ਵਰਤੋਂ ਕਰਦੇ ਹਨ। ਇਹ ਵੀ ਰਾਗ ਪਟਦੀਪ ਦੇ ਸਮਾਨ ਹੈ ਜੇਕਰ ਧੈਵਤ (ਧ) ਅਤੇ ਰਿਸ਼ਭ (ਰੇ) ਨੂੰ ਛੱਡ ਦਿੱਤਾ ਜਾਵੇ। ਕਿਹਾ ਜਾਂਦਾ ਹੈ ਕਿ ਇਸ ਨੂੰ ਕਰਨਾਟਕ ਰਾਗ ਸਰੋਤਾਸਵਿਨੀ ਤੋਂ ਅਪਣਾਇਆ ਗਿਆ ਸੀ। ਇਸ ਰਾਗ ਨੂੰ ਗਾਉਣ ਲਈ ਸਵਰਾਂ ਦਾ ਇੱਕ ਹੋਰ ਸੁਮੇਲ ਹੈ ਜਿੱਥੇ ਕਾਫੀ ਦਾ ਨੀ ਕੋਮਲ ਵੀ ਜੋਡ਼ਿਆ ਗਿਆ ਹੈ।[4][5]
ਥਿਊਰੀ
ਸੋਧੋਆਰੋਹ- ਨੀ(ਮੰਦਰ) ਸ ਗ ਮ ਪ ਨੀ ਸੰ ਅਵਰੋਹ-ਸੰ ਨੀ ਪ ਮ ਗ ਸ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਧਾਰਨਾਵਾਂ
ਸ਼ਰੁਤੀ*ਸੁਰ*ਰਾਗ*ਤਾਲ*ਘਰਾਣਾ*ਸਾਜ਼
ਸ਼ੈਲੀਆਂ
ਧਰੁਪਦ*ਧਮਰ*ਖਿਆਲ*ਤਰਾਨਾ*ਠੁਮਰੀ*
ਦਾਦਰਾ*ਕੱਵਾਲੀ*ਗ਼ਜ਼ਲ
ਥਾਟ
ਬਿਲਾਵਲ*ਖਮਾਜ*ਕਾਫੀ*ਆਸਵਾਰੀ*ਭੈਰਵ* ਭੈਰਵੀ*ਤੋੜੀ*ਪੂਰਵੀ*ਮਾਰਵਾ*ਕਲਿਆਣ ਰਾਗ ਮਧੂਰੰਜਨੀ ਦੇ ਅਰੋਹ-ਅਵਰੋਹ
- ਆਰੋਹ- ਨੀ(ਮੰਦਰ) ਸ ਗ ਮ ਪ ਨੀ ਸੰ
- ਅਵਰੋਹ-ਸੰ ਨੀ ਪ ਮ ਗ ਸ
ਮਧੁਰੰਜਨੀ ਰਾਗ ਵਿੱਚ ਸੁਰ ਗੰਧਾਰ(ਗ) ਕੋਮਲ ਹੁੰਦਾ ਹੈ। ਇਹ ਇੱਕ ਔਡਵ-ਔਡਵ ਜਾਤੀ ਦਾ ਰਾਗ ਹੈ ਜਿਸਦਾ ਅਰਥ ਹੈ ਕਿ ਇਸ ਵਿੱਚ ਅਰੋਹ ਅਤੇ ਅਵਰੋਹ ਵਿੱਚ ਪੰਜ-ਪੰਜ ਸੁਰ ਲਗਦੇ ਹਨ। ਰਾਗ ਮਧੁਰੰਜਨੀ ਉਦੋਂ ਬਣਦੀ ਹੈ ਜਦੋਂ ਰਾਗ ਧਾਨੀ ਵਿੱਚ ਕੋਮਲ ਨਿਸ਼ਾਦ(ਨੀ) ਦੀ ਬਜਾਏ ਸ਼ੁੱਧ ਨਿਸ਼ਾਦ(ਨੀ) ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਰਿਸ਼ਭ(ਰੇ) ਨੂੰ ਛੱਡ ਦਿੱਤਾ ਜਾਂਦਾ ਹੈ।[4] ਮਧੁਰੰਜਨੀ ਕਰਨਾਟਕ ਸੰਗੀਤ ਦੇ ਰਾਗ ਸ਼੍ਰੋਤਾਸਵਿਨੀ ਦੇ ਬਰਾਬਰ ਹੈ। ਕੁਝ ਸੰਗੀਤਕਾਰ ਇਸ ਰਾਗ ਲਈ ਅਰੋਹ ਵਿੱਚ ਰਾਗ ਮਧੁਵੰਤੀ ਅਤੇ ਅਵਰੋਹ ਵਿੱਚ ਰਾਗ ਸ਼ਿਵਰੰਜਨੀ ਵਾਲੇ ਸੁਰਾਂ ਦੀ ਵਰਤੋਂ ਵੀ ਕਰਦੇ ਹਨ। ਇਹ ਹਿੰਦੁਸਤਾਨੀ ਸੰਗੀਤ ਵਿੱਚ ਦਿਨ ਦੇ ਪਹਿਲੇ ਪਹਿਰ ਵਿੱਚ ਗਾਇਆ ਜਾਂਦਾ ਹੈ [1]
ਵਾਦੀ ਅਤੇ ਸੰਵਾਦੀ
ਸੋਧੋ- ਵਾਦੀ -ਪੰਚਮ (ਪ)
- ਸੰਵਾਦੀ -ਸ਼ਡਜ (ਸ)
ਪਕੜ ਜਾਂ ਚਲਣ
ਸੋਧੋ- ਪਕੜ ਜਾਂ ਚਲਣ- ਨੀ ਸੰ ਗ ਮ ਪ ਗ,ਮ ਗ ਸੰ ਨੀ ਗ ਮ ਪ ਨੀ ਸੰ ਪ ਗ ਸੰ ਸੰ
ਰਾਗ ਮਧੂਰੰਜਨੀ ਵਿੱਚ ਕੁੱਝ ਬੰਦਿਸ਼ਾਂ-
ਸੋਧੋਬੰਦਿਸ਼ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਇੱਕ ਰਚਨਾ ਹੈ। ਰਾਗ ਮਧੁਰੰਜਨੀ ਵਿੱਚ ਬਣੀਆਂ ਅਤੇ ਰਚੀਆਂ ਗਈਆਂ ਕੁੱਝ ਬੰਦਿਸ਼ਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਹਨ:-
- ਪੰਡਿਤ. ਜਿਤੇਂਦਰ ਅਭਿਸ਼ੇਕੀ ਨੇ 1980 ਵਿੱਚ ਮੁੰਬਈ ਦੂਰਦਰਸ਼ਨ ਵਿੱਚ ਪ੍ਰਦਰਸ਼ਨ ਕੀਤਾ
- ਪੰਡਿਤ. ਸ਼ਰਦ ਸੁਤਾਓਨੇ ਮਧਲਿਆਲੇ ਏਕਤਾਲ ਬੰਦੀਸ਼
- ਸਾਵਨੀ ਸ਼ੰਦੇ ਧਰੁਥ ਤੀਨ ਤਾਲ 'ਚ ਬੰਦਿਸ਼
- ਪੰਡਿਤ. ਉਸਤਾਦ ਰਸ਼ੀਦ ਖਾਨ
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Raag : Madhuranjani | sangtar.com". www.sangtar.com. Retrieved 2024-11-22. ਹਵਾਲੇ ਵਿੱਚ ਗ਼ਲਤੀ:Invalid
<ref>
tag; name ":1" defined multiple times with different content - ↑ "Equivalent Ragas in Hindustani and Carnatic Music | PDF | Classical And Art Music Traditions | Sikhism". Scribd (in ਅੰਗਰੇਜ਼ੀ). Retrieved 2024-11-22.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:0
- ↑ 4.0 4.1 "Madhuranjani | SgmPNS | Hindustani Raga Index | 365+ Ragas". —Rāga Junglism— (in ਅੰਗਰੇਜ਼ੀ (ਅਮਰੀਕੀ)). Retrieved 2024-11-22. ਹਵਾਲੇ ਵਿੱਚ ਗ਼ਲਤੀ:Invalid
<ref>
tag; name ":2" defined multiple times with different content - ↑ Screenshot of Raag Madhuranjani, retrieved 2024-11-22