ਮਨਸੂਰ ਅਲੀ ਮਲੰਗੀ
ਮਨਸੂਰ ਅਲੀ ਮਲੰਗੀ (1947 - 26 ਫਰਵਰੀ 2014) ਇੱਕ ਸੇਰਾਇਕੀ ਗਾਇਕ ਸੀ ਜਿਸ ਨੂੰ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਨੇ ਮਸ਼ਹੂਰੀ ਪ੍ਰਦਾਨ ਕੀਤੀ ਸੀ।[1]
ਜ਼ਿੰਦਗੀ
ਸੋਧੋਮਨਸੂਰ ਅਲੀ ਮਲੰਗੀ ਜ਼ਿਲ੍ਹਾ ਝੰਗ ਵਿੱਚ ਦਰਬਾਰ ਸੁਲਤਾਨ-ਬਾਹੂ ਨੇੜੇ ਗੜ੍ਹ ਮਹਾਰਾਜਾ ਨਾਮ ਦੇ ਇੱਕ ਪਿੰਡ ਦਾ ਸੀ। ਉਸਨੇ ਰੇਡੀਓ ਪਾਕਿਸਤਾਨ, ਲਾਹੌਰ ਤੋਂ 1965 ਵਿੱਚ ਆਪਣੀ ਗਾਇਕੀ ਦਾ ਕੈਰੀਅਰ ਸ਼ੁਰੂ ਕੀਤਾ। ਉਸ ਨੂੰ ਜਲਦੀ ਹੀ ਆਪਣੀ ਵਿਲੱਖਣ ਆਵਾਜ਼ ਅਤੇ ਸ਼ੈਲੀ ਸਦਕਾ ਕਾਮਯਾਬੀ ਮਿਲ ਗਈ ਸੀ। ਦੇਰ 70ਵਿਆਂ ਵਿੱਚ, ਉਸ ਦਾ ਲੋਕ ਗੀਤ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਪਾਕਿਸਤਾਨ ਭਰ ਵਿੱਚ ਹਿੱਟ ਹੋ ਗਿਆ ਸੀ।
ਮਸ਼ਹੂਰ ਗੀਤ
ਸੋਧੋ- ਅੱਜ ਕੱਲ੍ਹ ਅੱਖ ਫੜਕੀਂਦੀ ਏ
- ਕਿਆ ਹਾਲ ਸੁਣਾਵਾਂ ਦਿਲ ਦਾ
- ਗੁਜ਼ਰ ਗਿਆ ਦਿਨ ਸਾਰਾ
- ਦਰਦ ਅੰਦਰ ਦੀ ਪੇੜ
- ਪੀਲੂ ਪੱਕਿਆਂ
- ਬਣ ਦਿਲਬਰ ਸ਼ਕਲ ਆ ਯਾਹ
- ਰੋਂਦੇ ਉਮਰ ਨਿਭਾਈ
- ਵਿਚ ਰੋਹੀ ਦੇ ਰਹਿੰਦੀਆਂ
- ਅਸਾਂ ਬੇਕਦਰਾਂ ਨਾਲ਼ ਲਾਈਆਂ ਅੱਖੀਆਂ
- ਇੱਕ ਫੁੱਲ ਮੋਤੀਏ ਦਾ
- ਕਿਹੜੀ ਗ਼ਲਤੀ ਹੋਈ ਵੇ ਜ਼ਾਲਮ
- ਕੋਈ ਰੋਹੀ ਯਾਦ ਕਰੇਂਦੀ
- ਨਾ ਵਣਜ ਵੇ ਸਾਂਵਲ
- ਬੇਦਰਦ ਢੋਲਾ ਐਵੇਂ ਨਹੀਂ ਕਰੀਦਾ
- ਮੁਹੱਬਤ ਜੁਰਮ ਹੈ ਮੈਂ ਕਰ ਖੜ੍ਹਾ ਹਾਂ
- ਮੁਹੱਬਤ ਰੋਗ ਹੈ ਦਿਲ ਦਾ
- ਮੈਨੂੰ ਤੇਰੇ ਜਿਹਾ ਸੋਹਣਾ
- ਵਾਹ ਵਾਹ ਰਮਜ਼ ਸੱਜਣ ਤੇਰੀ ਯਾਰੀ