ਮਨੁੱਖੀ ਪਾਚਣ ਪ੍ਰਣਾਲੀ
ਮਨੁੱਖ ਦੀ ਭੋਜਨ ਨਾਲੀ (Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਲੰਮੀ ਨਲੀ ਹੈ, ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ ਗਰਾਸਨਾਲ, ਮਿਹਦਾ, ਛੋਟੀ ਅੰਤੜੀ, ਵੱਡੀ ਅੰਤੜੀ, ਰੈਕਟਮ ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਰਾਹ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।
ਮਨੁੱਖੀ ਪਾਚਨ ਨਾਲੀ | |
---|---|
![]() Stomach colon rectum diagram | |
ਜਾਣਕਾਰੀ | |
ਪ੍ਰਨਾਲੀ | Digestive system |
TA | A05.0.00.000 |
FMA | FMA:7152 |
ਅੰਗ-ਵਿਗਿਆਨਕ ਸ਼ਬਦਾਵਲੀ |
ਪਾਚਣ ਦੇ ਲਿਹਾਜ਼ ਨਾਲ ਭੋਜਨ ਨਾਲੀ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਉਹ ਸਾਰੇ ਅੰਗ ਅਤੇ ਗਰੰਥੀਆਂ ਜੋ ਖਾਣਾ ਮੂੰਹ ਰਾਹੀਂ ਢਿੱਡ ਵਿੱਚ ਪਰਵੇਸ਼ ਕਰਨ, ਹਾਜਮੇ ਅਤੇ ਆਤਮਸਾਤ ਨਾਲ ਜੁੜੇ ਹੁੰਦੇ ਹਨ ਮਿਲ ਕੇ ਭੋਜਨ ਨਾਲੀ ਤੰਤਰ ਕਹਾਉਂਦੇ ਹਨ। ਉਹਨਾਂ ਵਿੱਚ ਮੁੰਹ ਅਤੇ ਇਸ ਦੇ ਨਾਲ ਹੀ ਜੀਭ, ਦੰਦ ਆਦਿ, ਗਲੇ ਅਤੇ ਫਿਰ ਮਰੀਏ, ਢਿੱਡ, ਛੋਟੀ ਅੰਤੜੀ, ਵੱਡੀ ਅੰਤੜੀ ਤੋਂ ਗੁਦਾਰਾਹ ਤੱਕ ਦੇ ਅੰਗ ਅਤੇ ਉਹਨਾਂ ਨਾਲ ਸਬੰਧਤ ਗਰੰਥੀਆਂ ਸ਼ਾਮਿਲ ਹਨ। ਇਹ ਸਾਰੇ ਅੰਗਾਂ ਮੂੰਹ ਤੋਂ ਸ਼ੁਰੂ ਹੋਕੇ ਗੁਦਾ ਤੱਕ ਇੱਕ ਨਾਲੀ ਦੇ ਰੂਪ ਵਿੱਚ ਫੈਲੇ ਹੋਏ ਹਨ। ਇਸ ਲਈ ਇਨ੍ਹਾਂ ਨੂੰ ਪਾਚਨ ਨਾਲੀ ਵੀ ਕਿਹਾ ਜਾਂਦਾ ਹੈ।
ਬਣਤਰਸੋਧੋ
ਉੱਪਰਲੀ ਭੋਜਨ ਨਾਲੀਸੋਧੋ
ਉੱਪਰਲੀ ਭੋਜਨ ਨਾਲੀ ਵਿੱਚ ਮੁੰਹ, ਗ੍ਰਾਸਨਲੀ, ਮਿਹਦਾ ਅਤੇ ਡੂਡੀਨਮ ਹੁੰਦੇ ਹਨ।[1]
ਹੇਠਲੀ ਭੋਜਨ ਨਾਲੀਸੋਧੋ
ਹੇਠਲੀ ਭੋਜਨ ਨਾਲੀ ਵਿੱਚ ਛੋਟੀ ਅੰਤੜੀ, ਅਤੇ ਸਾਰੀ ਵੱਡੀ ਅੰਤੜੀ ਸ਼ਾਮਲ ਹੁੰਦੀ ਹੈ।[1]
ਹਵਾਲੇਸੋਧੋ
- ↑ 1.0 1.1 Upper Gastrointestinal Tract at the US National Library of Medicine Medical Subject Headings (MeSH)