ਮਨੋਕਥਾ
ਮਨੋਕਥਾ ਜਾਂ ਕਲਪਨਾ-ਕਥਾ (ਅੰਗਰੇਜ਼ੀ: Fantasy, ਫੈਂਟਸੀ) ਕਥਾ ਦੀ ਇੱਕ ਵਿਧਾ ਹੈ ਜੋ ਆਮ ਤੌਰ 'ਤੇ ਪਲਾਟ, ਵਿਸ਼ੇ, ਜਾਂ ਸੈਟਿੰਗ ਦੇ ਇੱਕ ਮੁਢਲੇ ਤੱਤ ਵਜੋਂ ਜਾਦੂ ਅਤੇ ਹੋਰ ਗੈਰਕੁਦਰਤੀ ਵਰਤਾਰਿਆਂ ਦੀ ਵਰਤੋਂ ਕਰਦੀ ਹੈ। ਫੈਂਟਸੀ ਦੇ ਸ਼ਾਬਦਿਕ ਅਰਥ ਹਨ - ਸਿਰਜਨਾਤਮਿਕ ਕਲਪਨਾ; ਕਲਪਨਾ ਦੀ ਬੇਲਗਾਮ ਵਰਤੋਂ ਅਤੇ ਕੋਈ ਮਨਘੜਤ ਵਸਤੂ, ਆਦਿ।[1] ਇਸ ਦੇ ਤਹਿਤ ਬਹੁਤ ਸਾਰੀਆਂ ਰਚਨਾਵਾਂ ਕਲਪਨਾ ਦੀ ਦੁਨੀਆ ਵਿੱਚ ਵਾਪਰਦੀਆਂ ਹਨ ਜਿੱਥੇ ਜਾਦੂ ਆਮ ਹੁੰਦਾ ਹੈ। ਅਜਿਹੀਆਂ ਰਚਨਾਵਾਂ ਵਿੱਚ ਕੁਦਰਤ ਦੇ ਬਾਹਰਮੁਖੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੁੰਦਾ ਹੈ ਅਤੇ ਕਾਲਪਨਿਕ ਪ੍ਰਾਣੀ ਪਾਤਰ ਬਣਾਏ ਗਏ ਹੁੰਦੇ ਹਨ।[2] ਵਿਸ਼ਵ ਸਾਹਿਤ ਵਿੱਚ ਮਧਕਾਲੀ ਦੌਰ ਵਿੱਚ ਅਜਿਹੀਆਂ ਰਚਨਾਵਾਂ ਦੀ ਭਰਮਾਰ ਰਹੀ ਹੈ।
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |