ਮਮਤਾ ਸ਼ਰਮਾ
ਮਮਤਾ ਸ਼ਰਮਾ ਇੱਕ ਭਾਰਤੀ ਪਲੇਬੈਕ ਗਾਇਕ ਹੈ। ਉਹ ਦਬੰਗ ਵਿੱਚਲੇ ਮੁਨੀ ਬਾਦਨਾਮ ਹੂਈ ਗੀਤ ਲਈ ਮਸ਼ਹੂਰ ਹੈ।ਇਹ ਗੀਤ ਇੱਕ ਚਾਰਟਬੱਸਟਰ ਸੀ ਅਤੇ ਉਸ ਨੂੰ ਕਈ ਪੁਰਸਕਾਰ ਅਤੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਬੈਸਟ ਪਲੇਬੈਕ ਗਾਇਕ (ਫੀਮੇਲ) ਲਈ ਫ਼ਿਲਮਫੇਅਰ ਪੁਰਸਕਾਰ ਵੀ ਸ਼ਾਮਲ ਹੈ।ਉਸ ਨੂੰ ਆਈਟਮ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ।
ਮਮਤਾ ਸ਼ਰਮਾ | |
---|---|
ਜਾਣਕਾਰੀ | |
ਜਨਮ ਦਾ ਨਾਮ | ਮਮਤਾ ਸ਼ਰਮਾ |
ਜਨਮ | [1] | 7 ਸਤੰਬਰ 1980
ਮੂਲ | ਗਵਾਲੀਅਰ,[2] Madhya Pradesh, |
ਵੰਨਗੀ(ਆਂ) | ਫ਼ਿਲਮੀ |
ਕਿੱਤਾ | ਗਾਇਕ |
ਸਾਜ਼ | ਆਵਾਜ਼ |
ਸਾਲ ਸਰਗਰਮ | 2000 – present |
ਸ਼ੁਰੂ ਦਾ ਜੀਵਨ
ਸੋਧੋਸ਼ਰਮਾ ਦਾ ਜਨਮ ਬਿਰਲਾ ਨਗਰ, ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸਨੇ ਸੇਂਟ ਪੌਲ ਸਕੂਲ ਮੋਰਾਰ ਗਵਾਲੀਅਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਸਕੂਲ ਵਿੱਚ, ਉਹ ਸਰਗਰਮੀ ਨਾਲ ਸਟੇਜ ਤੇ ਅਦਾਇਗੀ ਕਰਦੀ। ਬਾਅਦ ਵਿੱਚ ਉਸ ਨੇ ਆਪਣੇ ਬੈਂਡ ਦੇ ਨਾਲ ਕਈ ਪਰਵਾਰਿਕ ਸ਼ਾਦੀਆਂ (ਰਿਸੈਪਸ਼ਨਾਂ, ਪਾਰਟੀਆਂ) ਵਿੱਚ ਵੀ ਗਾਇਕੀ ਦੀ ਅਦਾਇਗੀ ਕੀਤੀ।[ਹਵਾਲਾ ਲੋੜੀਂਦਾ]