ਮਰਿਦੁਲਾ ਗਰਗ
ਮ੍ਰਿਦੁਲਾ ਗਰਗ (ਜਨਮ 25 ਅਕਤੂਬਰ 1938) ਇੱਕ ਭਾਰਤੀ ਲੇਖਕ ਹੈ ਜੋ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖਦੀ ਹੈ। ਹਿੰਦੀ ਵਿੱਚ ਇਸ ਦੀਆਂ 20 ਕਿਤਾਬਾਂ ਛੱਪ ਚੁੱਕੀਆਂ ਹਨ ਜਿਹਨਾਂ ਵਿੱਚ ਤਿੰਨ ਨੂੰ ਇਸਨੇ ਅੰਗਰੇਜ਼ੀ ਵਿੱਚ ਵੀ ਕੀਤਾ ਹੈ। ਇਸਨੂੰ 2013 ਵਿੱਚ ਆਪਣੇ ਨਾਵਲ "ਮਿਲਜੁਲ" ਮਨ ਲਈ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮ੍ਰਿਦੁਲਾ ਗਰਗ | |
---|---|
ਜਨਮ | ਕੋਲਕਾਤਾ, ਪੱਛਮੀ ਬੰਗਾਲ, ਭਾਰਤ | 25 ਅਕਤੂਬਰ 1938
--ਮੁੱਢਲਾ ਜੀਵਨ—ਮ੍ਰਿਦੁਲਾ ਗਰਗ ਦਾ ਜਨਮ ਭਾਵੇਂ ਕਲਕੱਤੇ ਸ਼ਹਿਰ ਵਿਚਕ ਹੋਇਆ ਹੈ ਓਆਰ ਉਹਨਾਂ ਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਹੈ। ਆਪਣੀ ਪੜ੍ਹਾਈ ਉਹਨਾਂ ਨੇ ਦਿੱਲੀ 'ਕ ਪੂਰੀ ਕੀਤੀ। ਇਕਨਾਮਿਕਸ ਵਿੱਚ ਬੀ.ਏ ਕਰਨ ਤੋਂ ਬਾਅਦ ਉਹਨਾਂ ਨੇ ਤਿੰਨ ਸਾਲ ਤੱਕ ਪੜਾਉਣ ਦਾ ਕੰਮ ਕੀਤਾ। ਇੱਕ ਲਿਖਾਰੀ ਦੇ ਰੂਪ 'ਚ ਉਹਨਾਂ ਦਾ ਜੀਵਨ ਵਿਆਹ ਤੋਂ ਬਾਅਦ ਸ਼ੁਰੂ ਹੋਇਆ।
ਮ੍ਰਿਦੁਲਾ ਦੀ ਪਹਿਲੀ ਰੁਕਾਵਟ ਕਹਾਣੀ 1971 ਵਿੱਚ ਸਾਰਿਕਾ ਮੈਗਜ਼ੀਨ ਵਿੱਚ ਛਪੀ ਸੀ। ਉਹਨਾਂ ਦੀ ਤੀਜੀ ਕਹਾਣੀ "ਕਿਤਨੀ ਕੈਦੇ" ਨੂੰ 1972 ਵਿੱਚ ਕਹਾਣੀ ਪਤ੍ਰਿਕਾ ਵੱਲੋਂ ਪਹਿਲਾ ਇਨਾਮ ਹਾਸਿਲ ਹੋਇਆ। ਉਹਨਾਂ ਦਾ ਪਹਿਲਾ ਨਾਵਲ ਉਸਕੇ ਹਿੱਸੇ ਕੀ ਧੂਪ 1975 ਵਿੱਚ ਛਪਿਆ ਜਿਸ ਨੂੰ ਮੱਧ-ਪ੍ਰਦੇਸ਼ ਸਾਹਿਤ੍ਯ ਪਰਿਸ਼ਦ ਵੱਲੋਂ ਵੀਰ ਸਿੰਘ ਦੇਵ ਇਨਾਮ ਦਿੱਤਾ ਗਿਆ। ਇਸੇ ਪਰਿਸ਼ਦ ਨੇ ਉਹਨਾਂ ਦੇ ਨਾਟਕ ਜਾਦੂ ਕਾ ਕਾਲੀਨ ਨੂੰ ਸੇਠ ਗੋਬਿੰਦ ਦਾਸ ਇਨਾਮ ਨਾਲ ਨਿਵਾਜਿਆ।
1984 ਤੋਂ 1989 ਤੱਕ ਰਵੀਵਾਰ ਪਤਰਿਕਾ ਵਿੱਚ ਇੱਕ ਨਿਰੰਤਰ ਕਾਲਮ ਉਹਨਾਂ ਦੇ ਨਾਂ ਹੇਠ ਛਪਦਾ ਰਿਹਾ ਜਿਸ ਵਿੱਚ ਉਹਨਾਂ ਨੇ ਵਾਤਾਵਰਣ ਸਮੇਤ ਕਈ ਭਖਦੇ ਮੁੱਦਿਆਂ ਬਾਰੇ ਲਿਖਿਆ।
ਹੁਣ ਤੱਕ ਉਹਨਾਂ ਦੇ ਸੱਤ ਨਾਵਲ, ਤਕਰੀਬਨ ਨੱਬੇ ਕਹਾਣੀਆਂ, ਤਿਨ ਨਾਟਕ, ਦੋ ਨਿਬੰਧ ਸੰਗ੍ਰਿਹ ਤੇ ਇੱਕ ਵਿਅੰਗ ਸੰਗ੍ਰਿਹ ਛੱਪ ਚੁੱਕੇ ਹਨ। ਉਹਨਾਂ ਦੇ ਵਿਅੰਗ ਸੰਗ੍ਰਿਹ ਦਾ ਨਾਮ "ਕਰ ਲੇਂਗੇ ਸਬ ਹਜਮ" ਹੈ। ਉਹਨਾਂ ਦੇ ਨਾਵਲ ਚਿਤ੍ਕੋਬਰਾ ਅਤੇ ਅਨਿਤਯ ਦੀ ਹਿੰਦੀ ਸਾਹਿੱਤਕ ਜਗਤ 'ਚ ਕਾਫੀ ਚਰਚ ਰਹੀ ਹੈ। ਹਰੀ ਬਿੰਦੀ, ਡੇਫੋਡੀਲ ਜਲ ਰਹੇ ਹੈਂ,ਵਹ ਮੈਂ ਹੀ ਥੀ , ਸ਼ਹਰ ਕੇ ਨਾਮ, ਸਮਾਗਮ ਉਹਨਾਂ ਦੀਆਂ ਚਰਚਿਤ ਕਹਾਣੀਆਂ ਹਨ।
1988-89 ਵਿੱਚ ਹਿੰਦੀ ਅਕਾਦਮੀ ਦਿੱਲੀ ਨੇ ਉਹਨਾਂ ਨੂੰ ਸਾਹਿਤਕਾਰ ਇਨਾਮ ਦਿੱਤਾ। 1999 'ਕ ਉਹਨਾਂ ਨੂੰ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਤੋਂ ਸਾਹਿਤ੍ਯ ਭੂਸ਼ਣ ਅਤੇ 2001 'ਚ ਨਿਊਯਾਰਕ ਦੀ ਹਿਊਮਨ ਰਾਈਟਸ ਵਾਚ ਤੋਂ ਹੈਲ੍ਮਨ-ਹਿਮਤ ਗ੍ਰਾੰਟ ਹਾਸਿਲ ਹੋਇਆ। ਉਹਨਾਂ ਦੇ ਨਾਵਲ ਕਠਗੁਲਾਬ ਨੂੰ ਸੰਨ 2004 ਵਿੱਚ ਵਿਆਸ ਇਨਾਮ ਨਾਲ ਨਿਵਾਜਿਆ ਗਿਆ।
ਰਚਨਾਵਾਂ
ਸੋਧੋਨਾਵਲ
ਸੋਧੋ- ਉਸਕੇ ਹਿੱਸੇ ਕੀ ਧੂਪ
- ਵੰਸ਼ਜ
- ਚਿਤ੍ਤਕੋਬਰਾ
- ਅਨਿਤ੍ਯਾ
- ਮੈਂ ਔਰ ਮੈਂ
- ਕਠਗੁਲਾਬ
ਕਹਾਣੀ ਸੰਗ੍ਰਹਿ
ਸੋਧੋ- ਕਿਤਨੀ ਕੈਦੇਂ
- ਟੁਕੜਾ ਟੁਕੜਾ ਆਦਮੀ
- ਡੈਫ਼ੋਡਿਲ ਜਲ ਰਹੇ ਹੈਂ
- ਗਲੇਸ਼ਿਯਰ ਸੇ
- ਉਰ੍ਫ ਸੈਮ
- ਸ਼ਹਰ ਕੇ ਨਾਮ
- ਚਰ੍ਚਿਤ ਕਹਾਨਿਯਾੰ
- ਸਮਾਗਮ
- ਮੇਰੇ ਦੇਸ਼ ਕੀ ਮਿਟ੍ਟੀ ਅਹਾ
- ਸੰਗਤਿ ਵਿਸੰਗਤਿ
- ਜੂਤੇ ਕਾ ਜੋੜ ਗੋਭੀ ਕਾ ਤੋੜ
ਨਾਟਕ
ਸੋਧੋ- ਏਕ ਔਰ ਅਜਨਬੀ
- ਜਾਦੂ ਕਾ ਕਾਲੀਨ
- ਤੀਨ ਕੈਦੇਂ
- ਸਾਮਦਾਮ ਦੰਡ ਭੇਦ
ਹੋਰ
ਸੋਧੋ- ਨਿਬੰਧ ਸੰਗ੍ਰਹਿ - ਰੰਗ ਢੰਗ ਤਥਾ ਚੁਕਤੇ ਨਹੀਂ ਸਵਾਲ
- ਯਾਤ੍ਰਾ ਸੰਸਮਰਣ - ਕੁਛ ਅਟਕੇ ਕੁਛ ਭਟਕੇ
- ਵਿਅੰਗ ਸੰਗ੍ਰਹਿ - ਕਰ ਲੇਂਗੇ ਸਬ ਹਜ਼ਮ