ਮਲਟੀਮੀਡੀਆ ਅੰਗਰੇਜ਼ੀ ਵਿੱਚ ਮਲਟੀ ਅਤੇ ਮੀਡੀਆ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਸੀ। ਮਲਟੀ ਦਾ ਅਰਥ ਹੁੰਦਾ ਹੈ, 'ਬਹੁ' ਅਤੇ ਮੀਡੀਆਦਾ ਅਰਥ ਹੈ, 'ਮਾਧਿਅਮ'। ਮਲਟੀਮੀਡੀਆ ਇੱਕ ਮਾਧਿਅਮ ਹੁੰਦਾ ਹੈ, ਜਿਸਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਵੱਖ-ਵੱਖ ਪ੍ਰਕਾਰ ਦੇ ਮਾਧਿਅਮ  ਵਿੱਚ ਅਵਾਜ਼ੀ (ਆਡੀਓ), ਗ੍ਰਾਫਿਕਸ, ਐਨੀਮੇਸ਼ਨ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਮਲਟੀਮੀਡੀਆ ਦਾ ਪ੍ਰਯੋਗ ਅਨੇਕ ਖੇਤਰਾਂ ਜਿਵੇਂ ਕਿ ਮਲਟੀਮੀਡੀਆ ਪੇਸ਼ਕਰਣ, ਮਲਟੀਮੀਡੀਆ ਗੇਮਾਂ ਬਹੁਤਾਂਤ ਦੇ ਨਾਲ ਹੁੰਦਾ ਹੈ, ਇਸ ਲਈ ਮਲਟੀਮੀਡੀਆ ਕਿਸੇ ਵੀ ਚੀਜ਼ ਦੇ ਪੇਸ਼ਕਰਣ  ਦਾ ਮੁੱਖ ਅੰਗ ਹੈ।

ਵਿਅਕਤੀਗਤ ਸਮਗਰੀ ਦੇ ਉਦਾਹਰਣ ਜਿਹੜੇ ਮਲਟੀਮੀਡੀਆ ਵਿੱਚ ਜੋੜੇ ਜਾ ਸਕਦੇ ਹਨ
 
ਲਿਖਾਈ
ਆਡੀਓ
ਫੋਟੋ
ਐਨੀਮੇਸ਼ਨ
ਵੀਡੀਓ
ਅੰਤਰ-ਕਿਰਿਆਸ਼ੀਲਤਾ

ਵਰਤੋਂ

ਸੋਧੋ

'ਰਚਨਾਤਮਕ ਉਦਯੋਗਾਂ ਲਈ ― ਰਚਨਾਤਮਕ ਉਦਯੋਗਾਂ ਵਿੱਚ ਗਿਆਨ, ਕਲਾ, ਮਨੋਰੰਜਨ ਲਈ ਮਲਟੀਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ।

ਕੰਮ-ਕਾਰ ਵਿੱਚ ― ਕੰਮ-ਕਾਰ ਦੇ ਵਿਗਿਆਪਨ ਜਾਂ ਇਸ਼ਤਿਹਾਰਬਾਜੀ ਵਿੱਚ ਮਲਟੀਮੀਡੀਆ ਦੀ ਵਰਤੋਂ ਹੁੰਦੀ ਹੈ।

ਖੇਡ ਅਤੇ ਮਨੋਰੰਜਨ -  ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਖੇਡਾਂ ਲਈ ਸਚਿੱਤਰ ਖੇਡਾਂ (ਵੀਡੀਓ ਗੇਮਾਂ) ਦੇ ਰੂਪ ਵਿੱਚ ਮਲਟੀਮੀਡੀਆ ਦੀ ਵਰਤੋਂ ਬਹੁਤ ਵਧੀ ਹੈ। ਸਿਨੇਮਾ ਜਿਵੇਂ ਕਿ ਮਨੋਰੰਜਨ ਦੇ ਖੇਤਰ ਵਿੱਚ ਖ਼ਾਸ ਪ੍ਰਭਾਵ (ਸਪੈਸ਼ਲ ਇਫੈਕਟ) ਦੇਣ ਲਈ ਮਲਟੀਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ।

ਵਿੱਦਿਆਕ ਖੇਤਰ ਵਿੱਚ - ਵਿਦਿਆਰਥੀਆਂ ਨੂੰ ਅਸਾਨੀ ਦੇ ਨਾਲ ਘੱਟ ਤੋਂ ਘੱਟ ਸਮਾਂ ਸਿੱਖਿਆ ਪ੍ਰਾਪਤ ਕਰਨ ਲਈ ਮਲਟੀਮੀਡੀਆ ਇੱਕ ਵਰਦਾਨ ਸਾਬਿਤ ਹੋਈ ਹੈ। ਇਹ ਤਾਂ ਮਲਟੀਮੀਡੀਆ ਦੀ ਵਰਤੋਂ ਮਾਤਰ ਕੁੱਝ ਹੀ ਉਦਾਹਰਨਾਂ ਹਨ। ਅੱਜ ਇਸ ਤਰ੍ਹਾਂ ਦਾ ਕੋਈ ਵੀ ਖੇਤਰ ਨਹੀਂ ਹੈ, ਜਿਸ ਵਿੱਚ ਮਲਟੀਮੀਡੀਆ ਦੀ ਵਰਤੋਂ ਨਾ ਹੋਵੇ।

ਇਹ ਵੀ ਦੇਖੋ

ਸੋਧੋ

ਬਾਹਰੀ ਕੜੀਆਂ

ਸੋਧੋ