ਜੋ ਤੁਹਾਡੇ ਪਤੀ ਦਾ ਮਾਮਾ ਹੁੰਦਾ ਹੈ, ਉਹ ਤੁਹਾਡਾ ਮਲਿਔਹਰਾ ਲੱਗਦਾ ਹੈ 1 ਮਲਿਔਹਰੇ ਨੂੰ ਮਾਮਾ ਸਹੁਰਾ ਵੀ ਕਹਿੰਦੇ ਹਨ। ਏਸੇ ਤਰ੍ਹਾਂ ਹੀ ਜੋ ਤੁਹਾਡੀ ਪਤਨੀ ਦਾ ਮਾਮਾ ਹੁੰਦਾ ਹੈ, ਉਹ ਤੁਹਾਡਾ ਮਲਿਔਹਰਾ ਲੱਗਦਾ ਹੈ।