ਮਵਲੀਨੋਂਗ (ਪਿੰਡ)

ਭਾਰਤ ਦਾ ਇੱਕ ਪਿੰਡ

ਮਵਲੀਨੋਂਗ,ਇੱਕ ਪਿੰਡ ਹੈ ਜੋ ਭਾਰਤ ਦੇ ਮੇਘਾਲਿਆ ਰਾਜ ਦੇ ਪੂਰਬੀ ਖਾਸੀ ਪਹਾੜੀਆਂ ਜਿਲੇ ਵਿੱਚ ਪੈਂਦਾ ਹੈ।[1] ਇਹ ਪਿੰਡ ਮਾਤਾ-ਵੰਸ਼ੀ ਸਮਾਜਕ ਪ੍ਰਥਾ ਲਈ[2] ਅਤੇ ਏਸ਼ੀਆ ਦਾ ਸਭ ਤੋਂ ਸਾਫ ਸੁਥਰਾ ਪਿੰਡ ਹੋਣ ਦੇ ਖਿਤਾਬ ਵਜੋਂ ਮਸ਼ਹੂਰ ਹੈ[3]

ਮਵਲੀਨੋਂਗ
ਪਿੰਡ
ਪਿੰਡਭਾਰਤ
ਰਾਜਮੇਘਾਲਿਆ
ਜ਼ਿਲ੍ਹਾਪੂਰਬੀ ਖਾਸੀ ਪਹਾੜੀਆਂ
ਬਲਾਕਪਿਨੂਰਸਲਾ
ਸਮਾਂ ਖੇਤਰਯੂਟੀਸੀ+5:30 (IST)

ਪ੍ਰਸ਼ਾਸ਼ਕੀ ਪ੍ਰਬੰਧ

ਸੋਧੋ

ਇਹ ਪਿੰਡ ਖਾਸੀ ਪਹਾੜੀਆਂ ਜਿਲੇ ਦੇ ਪਿਨੂਰਸਲਾ ਬਲਾਕ ਅਤੇ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦਾ ਹੈ।[4]

ਭੂਗੋਲ

ਸੋਧੋ

ਮਵਲੀਨੋਂਗ ਪਿੰਡ ਸ਼ਿਲਾਂਗ ਤੋਂ 90 ਕਿ.ਮੀ.ਦੀ ਦੂਰੀ ਤੇ ਭਾਰਤ ਬੰਗਲਾਦੇਸ਼ ਸਰਹੱਦ ਤੇ ਪੈਂਦਾ ਹੈ।[5]

ਆਬਾਦੀ

ਸੋਧੋ

ਜੂਨ 2015 ਤੱਕ ਇਸ ਪਿੰਡ ਦੀ 500 ਵਸੋਂ ਸੀ।[6] ਅਤੇ 2014 ਤੱਕ , 95 ਘਰ ਸਨ।[7] ਸਾਰੇ ਲੋਕ ਪੜੇ ਲਿਖੇ ਸਨ।[8] ਖੇਤੀਬਾੜੀ ਲੋਕਾਂ ਦਾ ਮੁੱਖ ਕਿੱਤਾ ਹੈ ਪਾਨ ਇਥੋਂ ਦੀ ਮੁੱਖ ਫਸਲ ਹੈ।[8] ਪਿੰਡ ਦੇ ਵਾਸੀ ਖਾਸੀ ਕੌਮ ਨਾਲ ਸਬੰਧ ਰਖਦੇ ਹਨ।[6]

ਮਾਤ-ਵੰਸ਼ੀ ਸਮਾਜ

ਸੋਧੋ

ਜਿਵੇਂ ਕਿ ਖਾਸੀ ਪਹਾੜੀ ਦੇ ਲੋਕਾਂ ਦੀ ਪ੍ਰਥਾ ਹੈ ਉਸੇ ਤਰਾਂ ਮਵਲੀਨੋਂਗ ਪਿੰਡ ਵਿੱਚ ਵੀ ਮਾਤਾ ਦੇ ਨਾਮ ਤੋਂ ਵੰਸ਼ ਚਲਦਾ ਹੈ ਅਤੇ ਜਾਇਦਾਦ ਮਾਂ ਤੋਂ ਸਭ ਦੀ ਸਭ ਤੋਂ ਛੋਟੀ ਬੇਟੀ ਨੂੰ ਮਿਲਦੀ ਹੈ ਜੋ ਕਿ ਆਪਣੀ ਮਾਂ ਦਾ ਉੱਪ ਨਾਮ ਆਪਣੇ ਨਾਲ ਲਗਾਉਦੀ ਹੈ।.[9]

ਸਾਫ਼-ਸਫ਼ਾਈ

ਸੋਧੋ

ਮਵਲੀਨੋਂਗ ਪਿੰਡ ਸਵੱਛਤਾ ਲਈ ਜਾਣਿਆ ਜਾਂਦਾ ਹੈ।[10] ਪਿੰਡ ਦਾ ਕੂੜਾ ਕਰਕਟ ਬਾਂਸ ਦੇ ਬਣੇ ਕੂੜਾਦਾਨਾਂ ਵਿੱਚ ਇਕਠਾ ਕਰਕੇ ਇੱਕ ਖੱਡੇ ਵਿੱਚ ਪਾਇਆ ਜਾਂਦਾ ਹੈ ਜਿਸਦੀ ਬਾਅਦ ਵਿੱਚ ਖਾਦ ਬਣਾਈ ਜਾਂਦੀ ਹੈ।ਟ੍ਰੇਵਲ ਮੈਗਜ਼ੀਨ ਡਿਸਕਵਰ ਇੰਡੀਆ ਨੇ ਸਾਲ 2003 ਵਿੱਚ ਇਸ ਪਿੰਡ ਨੂੰ ਏਸ਼ੀਆ ਦਾ ਅਤੇ 2005 ਦਾ ਭਾਰਤ ਦਾ ਸਭ ਤੋਂ ਖੂਬਸੂਰਤ ਪਿੰਡ ਐਲਾਨਿਆ ਸੀ।[8] ਇਸ ਪਿੰਡ ਬਾਰੇ ਇੱਕ ਦਸਤਾਵੇਜ਼ੀ ਫਿਲਮ ਵੀ ਬਣੀ ਹੋਈ ਹੈ[11]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. IAY Report for Financial year 2010-2011
  2. Kingdom of girls: Women hold power in this remote Indian village" 'Washington Post. April 17th 2015. Retrieved on June 6, 2015.
  3. "Asia's Cleanest Village is in Meghalaya".
  4. Electoral roll of Pynurla (ST) constituency, Election Department, Government of Meghalaya.
  5. Magical Mawlynnong Archived 2016-03-04 at the Wayback Machine., Meghalaya Tourism
  6. 6.0 6.1 Nieves, Evelyn. "Girls Rule in an Indian Village" (). The New York Times. June 3, 2015. Retrieved on June 5, 2015.
  7. Availability of MGNrega data on MGNREGA soft MIS
  8. 8.0 8.1 8.2 Eco Destination Archived 2011-12-09 at the Wayback Machine., Department of Tourism, Government of Meghalaya
  9. Where women of India rule the roost and men demand gender equality" 'The Guardian. January 18th 2011. Retrieved on June 6, 2015.
  10. Mawlynnong - the cleanest village of Asia Archived 2016-06-04 at the Wayback Machine., India-north-east.com
  11. Asia's Cleanest Village by EMMRC K, 2013-06-21, retrieved 2015-04-20