ਮਸਊਦ ਸਾਅਦ ਸੁਲੇਮਾਨ

"ਮਸਊਦ ਸੱਯਦ ਸੁਲੇਮਾਨ" ਸੂਫੀਆਂ ਵਿੱਚੋ ਪੁਰਾਤਨ ਪੰਜਾਬੀ ਦਾ ਪਹਿਲਾ ਕਵੀ ਸੀ। ਉਹ ਲਹੌਰ ਵਿੱਚ ਜਨਮਿਆ ਸੀ। ਉਹ ਸੱਠ ਸਾਲ ਲਹੋਰ ਵਿੱਚ ਰਿਹਾ। ਉਸਦਾ ਪਹਿਲਾ ਪੰਜਾਬੀ ਪੰਜਾਬੀ ਨਾਮ ਹਿੰਦਵੀ ਸੀ। ਅਮੀਰ ਖੁਸਰੋ ਸੁਲੇਮਾਨ ਨੂੰ ਕਵਿਤਾ ਦੀ ਪਾਤਸ਼ਾਹੀ ਦਾ ਬਾਦਸ਼ਾਹ ਕਹਿੰਦਾ ਹੈ ਅਤੇ ਉਸਨੂੰ ਤਿੰਨ ਦੀਵਾਨਾ ਦਾ ਰਚੇਤਾ ਦਸਦਾ ਹੈ। ਉਸਦੇ ਤਿੰਨ ਦੀਵਾਨ ਸਨ। ਉਹ ਅਰਬੀ, ਫਾਰਸੀ ਅਤੇ ਹਿੰਦਵੀ ਵਿੱਚ ਸਨ।ਫਾਰਸੀ ਵਿੱਚ ਉਸ ਪਿੱਛੋ ਕਿਸੇ ਵੀ ਤਿੰਨ ਦੀਵਾਨ ਨਹੀਂ ਰਚੇ।

= ਹੂੰ ਯਦਿ ਸਰਰਿ ਲੋਹਾਵਰ ਵ ਯਾਰਿ ਖੇਸ਼ ਕੁਲਮ=

=ਅਬਾਦ ਕਸ ਕਿ ਸ਼ਦ ਅਜ ਯਾਰੋ ਸ਼ਹਰਿ ਪੇਸ਼ ਨਫੂਰ=

ਉਸ ਬਾਰੇ ਪਹਿਲੇ ਤੇ ਪਿਛਲੇ ਸਾਹਿਤਕਾਰ ਸਹਿਮਤ ਸਨ ਕਿ ਉਹਨਾਂ ਨੇ ਹਿੰਦਵੀ ਵਿੱਚ ਦੀਵਾਨ ਲਿਖਿਆ ਸੀ।ਮਸਸਊਦ ਨੇ ਸਭ ਤੋ ਪਹਿਲਾਪੰਜਾਬੀ ਕਾਵਿ ਰੂਪ ਬਾਰਾਮਾਹ ਨੂੰ ਗੁਜਲੀ ਅਤਿ ਸ਼ਹੂਰੀਆ ਨਾਮ ਹੇਠ ਲਿਖਿਆ।ਇਹ ਹਿੰਦਵੀ ਦਾ ਪਰਭਾਵ ਸੀ। ਫਾਰਸੀ ਵਿੱਚ ਇਸਦਾ ਰਿਵਾਜ ਨਹੀਂ ਸੀ।ਇਸਤੋ ਬਿਨਾ ਉਸਨੇ ਇਕਨਾਮਾ ਤੇ ਸਤਵਾਰਾ ਵੀ ਲਿਖਿਆ।ਇਹ ਮਾਹੇ ਵਿੱਚ ਹਰ ਗਜਲ ਫਾਰਸੀ ਮਹੀਨਿਆਂ ਦੇ ਨਾਵਾਂ ਤੇ ਹੈ। ਸਤਵਾਰਾ ਹਫਤੇ ਦੇ ਨਾਵਾਂ ਤੇ ਹੈ। ਉਸਦੀ ਮੌਤ ਦਾ ਸਮਾਂ 515 ਹਿ ਮੰਨਿਆ ਜਾਂਦਾ ਹੈ।

"ਹਵਾਲੇ"

ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ ਆਦਿ ਕਾਲ ਤੋਂ 1900 ਤੱਕ

ਡਾ ਜੀਤ ਸਿੰਘ ਸ਼ੀਤਲ ਡਾ ਮੇਵਾ ਸਿੰਘ ਸਿੱਧੂ