ਮਸ਼ੀਨ ਗੰਨ
(ਮਸ਼ੀਨੀ ਬੰਦੂਕ ਤੋਂ ਮੋੜਿਆ ਗਿਆ)
ਮਸ਼ੀਨ ਗੰਨ ਬਹੁਤ ਹੀ ਜਿਆਦਾ ਤੇਜ ਮਸ਼ੀਨੀ ਬੰਦੂਕ ਹੁੰਦੀ ਹੈ। ਇਸ ਦੇ ਵਿੱਚੋਂ ਇੱਕ ਦੇ ਬਾਅਦ ਇੱਕ ਬਹੁਤ ਸਾਰੀਆਂ ਗੋਲੀਆਂ ਆਪਣੇ ਆਪ ਬਹੁਤ ਹੀ ਜਿਆਦਾ ਤੇਜ ਰਫਤਾਰ ਨਾਲ ਨਿਕਲਦੀਆਂ ਹਨ। ਇਸ ਨੂੰ ਮੂਲ ਰੂਪ ਵਿੱਚ ਸਬ ਮਸ਼ੀਨ ਗੰਨ ਵੀ ਕਿਹਾ ਜਾਂਦਾ ਹੈ। ਇਹ ਜਾਂ ਤਾਂ ਕਿਸੇ ਸਟੈਂਡ ਦੇ ਉੱਪਰ ਲਗਾਕੇ ਅਤੇ ਉਸ ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ ਜਾਂ ਇਨ੍ਹਾਂ ਦੀਆਂ ਹਲਕੀਆਂ ਕਿਸਮਾਂ ਸਿੱਧੇ ਹੱਥ ਵਿੱਚ ਲੈ ਕੇ ਚਲਾਈਆਂ ਜਾਂਦੀਆਂ ਹਨ। ਇਸਦੇ ਲਗਾਤਾਰ ਬੇਰੋਕ ਗੋਲੀ ਚਲਾਣ ਦੇ ਦੋ ਤਰੀਕੇ ਹਨ। ਕੁੱਝ ਮਸ਼ੀਨ ਗੰਨਾਂ ਸਿੱਧੇ ਪਿਸਟਨ ਦਾ ਪ੍ਰਯੋਗ ਕਰਦੀਆਂ ਹਨ ਅਤੇ ਅੱਜਕੱਲ੍ਹ ਜਿਆਦਾਤਰ ਗੈਸ ਨਾਲ ਸਵੈਚਾਲਿਤਰ ਪਿਸਟਨ ਦਾ।
ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਆਪਣੀ ਮਾਰਨ ਦੀ ਭਿਅੰਕਰ ਸ਼ਕਤੀ ਦੀ ਵਜ੍ਹਾ ਨਾਲ ਪੂਰੇ ਸੰਸਾਰ ਦੀਆਂ ਸੈਨਾਵਾਂ ਵਿੱਚ ਇਹ ਕਾਫ਼ੀ ਪ੍ਰਚਿਲਿਤ ਹੋਈ।