ਮਸੇਰੂ ਲਿਸੋਥੋ ਦੀ ਰਾਜਧਾਨੀ ਹੈ। ਇਹ ਮਸੇਰੂ ਜ਼ਿਲ੍ਹੇ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਲਿਸੋਥੋ-ਦੱਖਣੀ ਅਫ਼ਰੀਕਾ ਸਰਹੱਦ ਉੱਤੇ ਕਾਲਦਨ ਦਰਿਆ ਕੰਢੇ ਸਥਿਤ ਹੈ। ਇਹ ਲਿਸੋਥੋ ਦਾ ਇੱਕੋ-ਇੱਕ ਲੰਮਾ-ਚੌੜਾ ਸ਼ਹਿਰ ਹੈ ਜਿਸਦੀ ਅਬਾਦੀ 227,880 (2006) ਹੈ। ਇਸ ਸ਼ਹਿਰ ਨੂੰ ਪੁਲਿਸ ਕੈਂਪ ਵਜੋਂ ਸਥਾਪਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਰਾਜਧਾਨੀ ਬਣਾ ਦਿੱਤਾ ਸੀ ਜਦੋਂ ਦੇਸ਼ 1869 ਵਿੱਚ ਬਰਤਾਨੀਆ ਅਧੀਨ ਰਾਜ ਬਣ ਗਿਆ। ਜਦੋਂ ਦੇਸ਼ 1966 ਵਿੱਚ ਅਜ਼ਾਦ ਹੋਇਆ ਤਾਂ ਮਸੇਰੂ ਰਾਜਧਾਨੀ ਬਣੀ ਰਹੀ। ਇਸ ਦਾ ਨਾਂ ਸਿਸੋਥੋ ਸ਼ਬਦ ਹੈ ਜਿਸਦਾ ਭਾਵ "ਲਾਲ ਪੱਥਰ ਵਾਲਾ ਸ਼ਹਿਰ" ਹੈ।[1]

ਮਸੇਰੂ
ਸਥਾਪਤ1869
ਸਮਾਂ ਖੇਤਰਯੂਟੀਸੀ+2

ਹਵਾਲੇ

ਸੋਧੋ
  1. Sam Romaya, Alison Brown (1999). "City profile: Maseru, Lesotho". Cities. 16 (2): 123–133. doi:10.1016/S0264-2751(98)00046-8. {{cite journal}}: Unknown parameter |month= ignored (help)