'ਮਹਾਂਮਾਨਵ ਦਾ ਜਨਮ' ਵਿਚਾਰ ਮਹਾਨ ਦਾਰਸ਼ਮਿਕ ਫਰੈਡਰਿਕ ਨੀਤਸ਼ੇ ਨੇ ਦਿੱਤਾ। ਉਸ ਦਾ ਗਾਲਪਨਿਕ ਚਰਿਤਰ ਜ਼ਰਥੂਸਤਰ ਪਾਰਸੀ ਪਰੰਪਰਾ ਅਨੁਸਾਰ ਗਿਆਨ ਤੇ ਰਹੱਸ ਦੀ ਤਲਾਸ਼ ਵਿੱਚ ਜ਼ੋਰੋਏਸਟਰ ਪਰਬਤਾਂ ਦੀ ਇਕਾਂਤ 'ਚ ਸਾਧਨਾ ਕਰਨ ਲਈ ਤੁਰ ਜਾਂਦਾ ਹੈ। ਉਸ ਨੂਮ ਇੱਕ ਦਿਨ ਨੇਕੀ ਦਾ ਦੇਵਤਾ ਦਰਸ਼ਨ ਦਿੰਦਾ ਹੈ ਤੇ ਉਸ ਨੂੰ 'ਅਹੁਰਮਜ਼ਦਾ' (ਪਾਰਸੀ ਭਾਸ਼ਾ 'ਚ ਰੱਬੀ ਸ਼ਕਤੀ) ਦਾ ਗਿਆਨ ਦਾਨ ਕਰਦਾ ਹੈ। ਜ਼ਰਥੂਸਤਰ ਦੇ ਇਹ ਵਿਚਾਰ ਪਾਰਸੀ ਗ੍ਰੰਥ "ਜ਼ਿੰਦ ਆਵੇਸਤਾ" ਵਿੱਚ ਗਾਥਾਵਾਂ-ਗੀਤਾ ਦੇ ਰੂਪ ਵਿੱਚ ਮਿਲ਼ਦੇ ਹਨ। ਨੀਤਸ਼ੇ ਨੇ ਆਪਣੀ ਕਿਤਾਬ 'ਦਜ਼ ਸਪੇਕ ਜ਼ਰਥੂਸਤਰਾ' ਦੇ ਨਾਇਕ ਦੇ ਬਿਰਤਾਂਤ ਰਾਹੀਂ ਅਜਿਹੇ ਮਹਾਂਮਾਨਵ ਦਾ ਚਿੱਤਰਨ ਕੀਤਾ ਜੋ 'ਇੱਛਾ ਨੂੰ ਸ਼ਕਤੀ' ਦੇ ਸੰਕਲਪ ਦਾ ਪ੍ਰਾਰੂਪ ਹੈ। ਨੀਤਸ਼ੇ ਦਾ ਮਹਾਂਮਾਨਵ ਆਪਣੀ ਜੀਵੰਤ ਸ਼ਕਤੀ ਦਾ ਜੀਵੰਤ ਸਰੂਪ ਹੈ। ਉਹ ਸਰੀਰਕ ਤੇ ਬਾਹਰਮੁਖੀ ਰੂਪ ਵਿੱਚ ਨਹੀਂ ਸਗੋਂ ਮਾਨਸਿਕ ਤੇ ਭਾਵੁਕ ਰੂਪ ਵਿੱਚ ਅਤੇ ਅੰਤਰੀਵੀ ਰੂਪ ਵਿੱਚ ਸ਼ਕਤੀਮਾਨ ਹੈ। ਜੇਮਜ਼ ਕੇ. ਫਾਈਬਰਮੈਨ ਅਨੁਸਾਰ ਬਾਈਬਲ ਦੀ ਇਸਾਈਅਤ ਦਾ ਮਹਾਂਮਨਾਵ ਗ਼ੁਲਾਮ ਨੈਤਿਕਤਾ ਦਾ ਪ੍ਰਤੀਕ ਹੈ ਜਦਕਿ ਨੀਤਸ਼ੇ ਦਾ ਮਹਾਂਮਾਨਵ ਮਾਲਿਕ ਨੈਤਿਕਤਾ ਦਾ ਪ੍ਰਗਟਾਵਾ ਹੈ।[1]

ਹਵਾਲੇ ਸੋਧੋ

  1. ਮਨਮੋਹਨ, "ਨੀਤਸ਼ੇ: ਰੱਬ ਦੀ ਮੌਤ ਤੇ ਮਹਾਂਮਾਨਵ ਦਾ ਜਨਮ", ਡਾ. ਅਮਰਜੀਤ (ਸੰਪਾ.), ਕਾਵਿ ਸ਼ਾਸਤਰ, ਪ੍ਰਿੰਟਵੈੱਲ ਅੰਮ੍ਰਿਤਸਰ, ਪੁਸਤਕ ਲੜੀ ਅੰਕ 9, ਪੰਨਾ ਨੰ. 136-137