ਮਹਾਕਲਪ
ਮਹਾਕਲਪ ਜਦ ਤੋਂ ਗਰਮ ਗਰਮ ਧਰਤੀ ਗੋਲਾਕਾਰ ਰੂਪ ਧਾਰਣ ਕਰ ਕੇ ਸੂਰਜ ਦੁਆਲੇ ਘੁਮਣ ਲੱਗਿ, ਉਦੋਂ ਤੋਂ ਹੁਣ ਤੱਕ ਕਰੀਬ 460 ਕਰੋੜ ਸਾਲ ਬੀਤ ਗਏ ਹਨ। ਸੈਂਕੜੇ ਕਰੋੜ ਸਾਲਾਂ ਤੱਕ ਇਸ ਧਰਤੀ ਤੇ ਕੋਈ ਜੀਵਨ ਨਾ ਉਪਜਿਆ। ਇਸ ਦੇ ਜਨਮ ਤੋਂ ਕੋਈ ਤਿੰਨ ਅਰਬ ਸਾਲ ਕਿਧਰੇ ਕਿਧਰੇ ਇੱਕ ਸੈੱਲਾਂ ਪ੍ਰਾਣੀ ਉਪਜੇ। ਕੁਝ ਕਰੋੜ ਸਾਲ ਬਾਅਦ ਐਲਗੀ ਵਰਗੀ ਸਰਲ ਬਨਸਪਤੀ ਉਪਜੀ। 3.75 ਸਾਲ ਬਾਅਦ ਸੁੰਡੀਆ ਤੇ ਗੰਡੋਏ ਵਰਗੇ ਗੀਵ ਪੈਦਾ ਹੋਏ। ਅੱਜ ਤੋਂ 57 ਕਰੋੜ ਸਾਲ ਪਹਿਲਾਂ ਟਰਾਲੋਬਾਈਟ ਜਿਹੇ ਛਿਲਕੇ ਵਾਲੇ ਜੀਵ ਪੈਦਾ ਹੋਏ। ਇਸ ਤੋਂ ਪਹਿਲਾ ਬੀਤ ਚੁੱਕੇ ਵੱਡੇ ਮਹਾਕਲਪ ਦਾ ਨਾਮ ਪੂਰਵ ਕੈਂਬਰੀ ਮਹਾਕਲਪ ਰੱਖਿਆ ਗਿਆ।[1]
- 57 ਕਰੋੜ ਸਾਲ ਪਹਿਲਾਂ ਸ਼ੁਰੂ ਹੋ ਗਿਆ ਪੇਲਿਓਜ਼ੋਇਕ ਮਹਾਕਲਪ ਹੈ। ਇਸ ਦਾ ਪਹਿਲਾ ਕਲਪ ਕੈਂਬਰੀਅਨ ਕਲਪ। ਇਹ ਦੂਜਾ ਮਹਾਕਲਪ ਕੋਈ 34.5 ਕਰੋੜ ਸਾਲ ਲੰਬਾ ਸੀ।
- ਤੀਜਾ ਮਹਾਕਲਪ ਮਿਸੋਜ਼ੋਇਕ ਜਾਂ ਮੱਧਕਾਲੀਨ ਜੀਵਾਂ ਦਾ ਮਹਾਕਲਪ 12.5 ਸਾਲ ਪਹਿਲਾ ਸ਼ੁਰੂ ਹੋਇਆ। 15 ਕਰੋੜ ਸਾਲ ਲੰਬੇ ਇਸ ਮਹਾਕਲਪ ਦੇ ਤਿੰਨ ਕਲਪ ਤਰਿਆਸਿਕ, ਜੁਰਾਸਿਕ ਅਤੇ ਕਰਿਟੇਸ਼ੀਅਮ ਇਹਨਾਂ ਤਿੰਨਾਂ ਕਲਪਾਂ ਦੌਰਾਨ ਹੀ ਇਸ ਧਰਤੀ ਤੇ ਡਾਇਨੋਸਾਰ ਦਾ ਰਾਜ ਰਿਹਾ।
- 6.5 ਕਰੋੜ ਸਾਲ ਪਹਿਲਾ ਨਵਜੀਵਨ ਦਾ ਮਹਾਕਲਪ ਸੀਨੋਜ਼ੋਇਕ ਮਹਾਕਲਪ ਸ਼ੁਰੂ ਹੋਇਆ। ਇਸ ਮਹਾਕਲਪ ਦੌਰਾਨ ਥਣਧਾਰੀ ਜੀਵ ਵਿਕਸਿਤ ਹੋਏ।
- 2 ਲੱਖ ਸਾਲ ਪਹਿਲਾਂ ਹੋਮੋਸੇਪੀਅਨਜ਼, ਸੇਪੀਅਨਜ਼ ਜਾਂ ਮਨੁੱਖ ਨੇ ਸਾਰੀ ਦੁਨੀਆ ਆਪਣੇ ਅਧੀਨ ਕਰ ਲਈ।
ਹਵਾਲੇ
ਸੋਧੋ- ↑ ਡਾ ਵਿਦਵਾਨ ਸਿੰਘ ਸੋਨੀ. ਭਿਅੰਕਰ ਕਿਰਲੇ. ਅਣੂਜੋਤ.