ਮਹਾਨ ਚੀਨੀ ਗਿਆਨਕੋਸ਼

ਗਿਆਨਕੋਸ਼

ਮਹਾਨ ਚੀਨੀ ਗਿਆਨਕੋਸ਼ (ਚੀਨੀ: 中国大百科全书, ਚੁੰਗ ਗਵੋ ਤਾ ਪਾਏ ਖ ਚੁਆਨ ਸ਼ੂ) ਅੱਜ ਦੇ ਦੌਰ ਵਿਚ ਚੀਨ ਵਿੱਚ ਛਪਿਆ ਸਭ ਤੋਂ ਵੱਡਾ ਗਿਆਨਕੋਸ਼ ਹੈ। ਗਿਆਨਕੋਸ਼ ਉੱਤੇ ਕੰਮ 1978 ਵਿਚ ਸ਼ੁਰੂ ਹੋਇਆ ਸੀ। ਪਹਿਲੀ ਛਪਾਈ ਵਿਚ ਕੁਲ੍ਹ 73 ਜਿਲਦਾਂ ਅਤੇ 80 ਹਜ਼ਾਰ ਤੋਂ ਵੱਧ ਲੇਖ ਸਨ। ਇੱਕ ਜਿਲਦ ਵਿਚ ਤਾਂ ਕੇਵਲ ਤਤਕਰਾ ਸੀ। ਪਹਿਲੀ ਛਪਾਈ ਦਾ ਕੰਮ 1980 ਤੋਂ ਲੈ ਕੇ 1993 ਤਕ ਚਲਿਆ। ਪੱਛਮ ਦੇ ਗਿਆਨਕੋਸ਼ਾਂ ਤੋਂ ਵੱਖਰਾ, ਮਹਾਨ ਚੀਨੀ ਗਿਆਨਕੋਸ਼ ਵਿਚ ਲੇਖਾ ਨੂੰ ਉ-ੜ (A-Z) ਦੀ ਤਰਤੀਬ ਵਿਚ ਨਹੀ ਰੱਖਿਆ ਗਿਆ ਸੀ। ਬਲਿਕ ਹਰ ਵਿਗਿਆਨ ਦੀਆਂ ਆਪਣੀਆ ਇੱਕ ਜਾਂ ਦੋ ਜਿਲਦਾਂ ਸਨ। ਮਸਲਨ ਖਗੋਲ ਵਿਗਿਆਨ ਦੀ ਇੱਕ ਜਿਲਦ ਅਤੇ ਚੀਨੀ ਅਦਬ ਦੀਆਂ ਦੋ ਜਿਲਦਾਂ। ਦੂਜੀ ਛਪਾਈ ਦਾ ਕੰਮ 1995 ਤੋਂ ਲੈ ਕੇ 2009 ਤਕ ਚਲਿਆ। ਇਸ ਵਾਰ 32 ਜਿਲਦਾਂ ਛਾਪੀਆਂ ਗਈਆਂ ਜਿਨ੍ਹਾ ਵਿਚ 60 ਹਜ਼ਾਰ ਤੋਂ ਵੱਧ ਲੇਖ ਅਤੇ 60 ਕਰੋੜ ਤੋਂ ਵੱਧ ਚੀਨੀ ਚਿਨ੍ਹ ਸ਼ੁਮਾਰ ਸਨ। ਇਸ ਛਪਾਈ ਵਿਚ ਲੇਖਾ ਦੀ ਤਰਤੀਬ ਪੱਛਮੀ ਮੁਲਕਾਂ ਤੇ ਗਿਆਨਕੋਸ਼ਾ ਵਾਂਗੂ ਸੀ, ਓ ਤੋਂ ਲੈ ਕੇ ੜ ਤਕ। ਤੀਸਰੀ ਛਪਾਈ ਉੱਤੇ ਕੰਮ 2017 ਤੋਂ ਚੱਲ ਰਿਹਾ ਹੈ ਅਤੇ ਇਹ ਛਪਾਈ 80 ਜਿਲਦਾਂ ਵਿਚ ਹੋਵੇਗੀ ਜਿਸ ਵਿਚੋਂ ਪੰਜ ਜਿਲਦਾਂ ਦਾ ਰੂਸੀ ਤਰਜੁਮਾ ਕੀਤਾ ਜਾਵੇਗਾ।[1] 2021 ਵਿਚ ਇਹ ਛਪਾਈ ਇੰਟਰਨੇਟ ਉੱਤੇ ਮੌਜੂਦ ਹੈ।

ਬਾਹਰੀ ਕੜੀਆ ਸੋਧੋ

ਹਵਾਲੇ ਸੋਧੋ

  1. ਵਾਲਕੋਫ, ਕਨਸਤਾਤਿਨ (2019-11-23). "ਮਹਾਨ ਚੀਨੀ ਗਿਆਨਕੋਸ਼ ਪਹਿਲੀ ਵਾਰ ਰੂਸੀ ਭਾਸ਼ਾ ਵਿਚ ਛੱਪਿਆ" (HTML) (in ਰੂਸੀ). ਰਾਸੀਸਕਾਇਆ ਗਾਜ਼ੇਤਾ. Retrieved 2022-06-11. {{cite news}}: Cite has empty unknown parameter: |coauthors= (help)