ਮਹਾਂਭਾਰਤ ਦੇ ਤਰਜੁਮੇ

(ਮਹਾਭਾਰਤ ਦੇ ਤਰਜੁਮੇ ਤੋਂ ਮੋੜਿਆ ਗਿਆ)

ਮਹਾਭਾਰਤ ਇੱਕ ਲੰਬੇ ਅਰਸੇ ਤਕ ਸਿਰਫ਼ ਸੰਸਕ੍ਰਤ ਵਿਚ ਹੀ ਪੜ੍ਹਿਆ ਜਾ ਸਕਦਾ ਸੀ। ਲੇਕਿਨ 21ਵੀਂ ਸਦੀ ਵਿਚ ਇੱਕ ਮਹਾਂਕਾਵਿ ਦੇ ਕਈ ਤਰਜੁਮੇ ਮਿਲਦੇ ਹਨ।

ਭਾਰਤੀ ਭਾਸ਼ਾਵਾਂ

ਸੋਧੋ

ਪੰਜਾਬੀ ਵਿਚ ਅਜੇ ਤਕ ਮਹਾਭਾਰਤ ਦਾ ਪੂਰਾ ਤਰਜੁਮਾ ਨਹੀ ਹੋਇਆ ਹੈ। ਪਰ ਭਾਰਤ ਦੀਆਂ ਚਾਰ ਭਾਸ਼ਾਵਾਂ ਵਿਚ ਪੂਰੇ (18 ਪਰਵ) ਮਹਾਭਾਰਤ ਨੂੰ ਪੜ੍ਹਿਆ ਜਾ ਸਕਦਾ ਹੈ।

ਤਮਿਲ

ਸੋਧੋ

ਤਮਿਲ ਵਿਚ ਮਹਾਭਾਰਤ ਦਾ ਤਰਜੁਮਾ ਰਾਮਾਨੁਜਾਚਾਰਯ (இராமானுஜச்சாரியார்) ਨੇ 20ਵੀਂ ਸਦੀ ਦੇ ਪਹਿਲੇ ਵਰ੍ਹਿਆਂ ਵਿਚ ਕੀਤਾ ਸੀ।

ਬੰਗਾਲੀ

ਸੋਧੋ

ਕਾਲੀਪ੍ਰੰਸਨ ਸਿੰਘ (কালীপ্রসন্ন সিংহ) ਨੇ 19ਵੀਂ ਸਦੀ ਵਿਚ ਮਹਾਭਾਰਤ ਦਾ ਪਹਿਲਾ ਅਨੁਵਾਦ ਕੀਤਾ ਸੀ।[1]

ਮਲਿਆਲਮ

ਸੋਧੋ

ਕਵਿ ਅਤੇ ਸੰਸਕ੍ਰਤ ਦੇ ਵਿਦਵਾਨ ਕੋਂਨਲ੍ਲੂਰ੍ ਕੁਨ੍ਨਿਕ੍ਕੁਟ੍ਟਨ੍ ਤਮ੍ਪੁਰਾਨ੍ (കൊടുങ്ങല്ലൂർ കുഞ്ഞിക്കുട്ടൻ തമ്പുരാൻ) ਨੇ ਮਹਾਭਾਰਤ ਨੂੰ ਮਲਯਾਲਮ ਵਿਚ ਅਨੁਵਾਦ ਕੀਤਾ ਹੈ।[2]

ਹਿੰਦੀ

ਸੋਧੋ

ਹਿੰਦੀ ਵਿਚ ਮਹਾਭਾਰਤ ਦਾ ਤਰਜੁਮਾ ਗੀਤਾ ਪ੍ਰੇਸ ਵਲੋਂ ਕੀਤਾ ਗਿਆ ਹੈ।

ਵਿਦੇਸ਼ੀ ਭਾਸ਼ਾਵਾਂ

ਸੋਧੋ

ਸੰਸਕ੍ਰਤ ਵਿਚੋਂ ਮਹਾਭਾਰਤ ਦਾ ਪੂਰਾ ਤਰਜੁਮਾ ਚਾਰ ਵਿਦੇਸ਼ੀ ਜ਼ੁਬਾਨਾਂ ਵਿਚ ਮਿਲਦਾ ਹੈ: ਅੰਗ੍ਰੇਜ਼ੀ, ਚੀਨੀ, ਰੂਸੀ, ਅਤੇ ਫ਼ਾਰਸੀ।

ਅੰਗ੍ਰੇਜ਼ੀ

ਸੋਧੋ

19ਵੀਂ ਸਦੀ ਵਿਚ ਬੰਗਾਲ ਦੇ ਕਿਸਾਰੀ ਮੋਹਨ ਗਾੰਗੂਲੀ ਅੰਗ੍ਰੇਜ਼ੀ ਵਿਚ ਮਹਾਭਾਰਤ ਦਾ ਤਰਜੁਮਾ ਕਰਨ ਵਾਲੇ ਪਹਿਲੇ ਸ਼ਖਸ ਸਨ। 20ਵੀਂ ਸਦੀ ਵਿਚ ਇੱਕ ਹੋਰ ਬੰਗਾਲੀ ਪੁਰਸ਼ੋਤਮ ਲਾਲ ਨੇ ਮਹਾਭਾਰਤ ਦਾ ਤਰਜੁਮਾ ਕੀਤਾ।[3] ਨੀਤੀ ਆਯੋਗ ਦੇ ਮੈਂਬਰ ਅਤੇ ਬੰਗਾਲ ਦੇ ਹੀ ਬਾਸ਼ਿੰਦੇ ਬਿਬੇਕ ਦੇਬਰੋਏ ਨੇ 21ਵੀਂ ਸਦੀ ਦਾ ਪਹਿਲਾ ਅੰਗ੍ਰੇਜ਼ੀ ਅਨੁਵਾਦ ਕਰ ਦਿੱਤਾ ਹੈ।[4] ਇਸ ਤੋਂ ਇਲਾਵਾ ਅਮਰੀਕਾ ਵਿਚ ਕਲੇਅ ਸੰਸਕ੍ਰਤ ਲਾਇਬ੍ਰੇਰੀ (Clay Sanskrit Library) ਇੱਕ ਪੂਰਾ ਤਰਜੁਮਾ ਕਰਨ ਵਿਚ ਜੁੱਟਿਆ ਹੋਇਆ ਹੈ।[5]

ਇਤਾਲਵੀ

ਸੋਧੋ

ਇਟਲੀ ਦੇ ਸ਼ਹਿਰ ਤੋਰੀਨੋ ਵਿਚ 1835 ਵਿਚ ਜੰਮੇ ਮੀਕੇਲੇ ਕੇਰਬਾਕੇਰ (Michele Kerbaker) ਨੇ ਕਵਿਤਾ-ਰੂਪ ਵਿਚ ਮਹਾਭਾਰਤ ਦੇ ਕੁਝ ਹਿੱਸਿਆ ਦਾ ਤਰਜੁਮਾ ਕੀਤਾ ਹੈ। ਕੇਰਬਾਕੇਰ ਦਾ ਤਰਜੁਮਾ ਉਸਦੇ ਮਰਨ ਤੋਂ ਬਾਅਦ Il Mahabharata tradotto in ottava rima nei suoi principali episodi da Michele Kerbaker ਨਾਂ ਦੀ ਕਿਤਾਬ ਵਿਚ ਸ਼ਾਇਆ ਹੋਇਆ ਸੀ।[6]

ਚੀਨੀ

ਸੋਧੋ

ਮਹਾਭਾਰਤ ਨੂੰ ਚੀਨੀ ਵਿਚ ਤਰਜੁਮਾ ਕਰਨ ਦਾ ਕੰਮ 1989 ਵਿਚ ਸ਼ੁਰੂ ਹੋਇਆ ਅਤੇ ਤਕਰੀਬਨ 16 ਵਰ੍ਹੇ ਚਲਣ ਤੋਂ ਬਾਅਦ 2005 ਵਿਚ ਸਿਰੇ ਚੜ੍ਹਿਆ। ਇਸ ਤਰਜੁਮੇ ਵਿਚ ਮੁੱਖ ਭੂਮਿਕਾ ਬੀਜਿੰਗ ਯੂਨਿਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਦੇ ਡਿਪਾਰਟਮੇਂਟ ਵਿਚ ਕੰਮ ਕਰਨ ਵਾਲੇ ਸੰਸਕ੍ਰਦ ਦੇ ਵਿਦਵਾਨ ਹੁਆਨ ਪਾਓ ਸ਼ੇਨ (黄宝生) ਨੇ ਨਿਭਾਈ ਹੈ। ਚੀਨੀ ਤਰਜੁਮੇ ਦਾ ਨਾਂ 摩诃婆罗多 (ਮੋ ਹ ਪੋ ਲੂਓ ਦੂਓ) ਹੈ।[7]

ਜਾਪਾਨੀ

ਸੋਧੋ

ਜਾਪਾਨੀ ਵਿਚ ਮਹਾਭਾਰਤ ਦੇ ਦੋ ਤਰਜੁਮੇ ਮਿਲਦੇ ਹਨ। ਪਹਿਲਾ ਤਰਜੁਮਾ ਯਾਮਾਗੀਵਾ ਮੋਤੋ (山際素男) ਨੇ ਸਾਨੀਚੀ ਪਬਲਿਸ਼ਿੰਗ ਹਾਊਸ ਲਈ 1990 ਦੇ ਦਹਾਕੇ ਵਿਚ ਕੀਤਾ ਸੀ। マハーバーラタ (ਮਾਹਾਆਬਾਆਰਾਤਾ) ਨਾ ਦਾ ਇਹ ਤਰਜੁਮਾ ਕੰਪਲੀਟ ਤਾਂ ਹੈ, ਲੇਕਿਨ ਇਸ ਦਾ ਅਨੁਵਾਦ ਅੰਗ੍ਰੇਜ਼ੀ ਵਿਚੋ ਹੋਇਆ ਸੀ, ਨਾ ਕਿ ਸੰਸਕ੍ਰਤ ਵਿਚੋਂ।[8] ਇਸ ਖਾਮੀ ਨੂੰ ਦੂਰ ਕਰਨ ਲਈ ਜਾਪਾਨੀਆਂ 2000 ਦੇ ਦਹਾਕੇ ਵਿਚ ਜਾਪਾਨੀਆਂ ਨੇ ਇੱਕ ਵਾਰ ਤਰਜੁਮੇ ਦਾ ਕੰਮ ਸ਼ੁਰੂ ਕੀਤਾ। ਇਸ ਵਾਰ ਸ਼ਾਸ਼ਤ੍ਰੀ ਕਾਮੀਮੂਰਾ ਕਾਤਸੂਹੀਕੋ (上村勝彦) ਨੇ ਸੰਸਕ੍ਰਤ ਤੋ ਜਾਪਾਨੀ ਵਿਚ 8 ਜਿਲਦਾ ਅਨੁਵਾਦ ਕੀਤੀਆਂ। ਇਸ ਤਰਜੁਮੇ ਦਾ ਨਾਂ 原典訳 マハーバーラタ (ਦੇਨਦੇਨਵੋ ਮਾਹਾਆਬਾਆਰਾਤਾ) ਹੈ। ਬਾਕੀ ਕੰਮ ਅਜੇ ਬਾਕੀ ਹੈ।[9]

ਫ਼ਰਾਂਸਿਸੀ

ਸੋਧੋ

ਇਪੋਲੀਤ ਫੋਸ਼ (Hippolyte Fauche) ਨਾਂ ਦੇ ਭਾਰਤੀ ਭਾਸ਼ਾਵਾਂ ਅਤੇ ਕਲਚਰ ਦੇ ਮਾਹਿਰ ਫ਼ਰਾਂਸਿਸੀ ਨੇ ਮਹਾਭਾਰਤ ਦਾ ਅਨੁਵਾਦ 19ਵੀਂ ਵਿਚ ਸ਼ੁਰੂ ਕੀਤਾ, 10 ਜਿਲਦਾ ਵੀ ਛਾਪੀਆ, ਲੇਕਿਨ ਅਚਾਨਕ ਮੌਤ ਹੋਣ ਕਾਰਣ ਕੰਮ ਸਿਰੇ ਨਹੀ ਚੜ੍ਹ ਸਕਿਆ। 21ਵੀਂ ਸਦੀ ਵਿਚ ਗੀ ਵਾਂਸਾਂ (Guy Vincent)) ਅਤੇ ਜੀਯੇ ਸ਼ਾਓਫੇਲਬੇਰਗੇਰ (Gilles Schaufelberger) ਨੇ ਮੁੜ ਕੰਮ ਸ਼ੁਰੂ ਕੀਤਾ ਹੈ ਅਤੇ ਤਿੰਨ ਜਿਲਦਾ ਤਰਜੁਮੇ ਵੀ ਕਰ ਦਿੱਤੀਆਂ ਹਨ। ਉਨ੍ਹਾਂ ਵਲੋਂ ਛਾਪੀਆਂ ਜਿਲਦਾਂ ਦੇ ਨਾਂ ਹਨ: Tome I: la Genèse du monde, Tome II: Rois et Guerriers ਅਤੇ Tome III: Les Révélations)।[10]

ਫਾਰਸੀ

ਸੋਧੋ

ਬਾਦਸ਼ਾਹ ਅਕਬਰ ਦੇ ਹੁਕਮ ਤੋਂ ਬਾਅਦ ਮਹਾਭਾਰਤ ਦਾ ਅਨੁਵਾਦ ਫ਼ਾਰਸੀ ਵਿਚ ਕੀਤਾ ਗਿਆ। ਫ਼ਾਰਸੀ ਉਸ ਵਕਤ ਭਾਰਤ ਦੇ ਉੱਚ-ਵਰਗ ਦੀ ਭਾਸ਼ਾ ਸੀ, ਜਿਵੇਂ ਅਜਕਲ੍ਹ ਅੰਗ੍ਰੇਜ਼ੀ ਹੈ। ਫਾਰਸੀ ਤਰਜੁਮੇ ਦਾ ਨਾਂ ਰਜ਼ਮਨਾਮਾ ( رزم‌نامه) ਹੈ।

ਰੂਸੀ

ਸੋਧੋ

ਰੂਸੀ ਵਿਚ ਤਾਂ 1840 ਵਿਚ ਵੀ ਟੁੱਟ-ਫੁੱਟ ਤਰਜੁਮੇ ਹੋਣੇ ਸ਼ੁਰੂ ਹੋ ਗਏ ਸੀ। ਲੇਕਿਨ ਸਬ ਤੋਂ ਨਵਾ ਅਤੇ ਪੂਰਾ ਤਰਜੁਮਾ ਮਹਾਪੰਡਤ ਵਲਾਦਿਮੀਰ ਇਵਾਨੋਵਿਚ ਕਾਲ੍ਯਾਨੋਵ (Кальянов, Владимир Иванович) ਵਲੋਂ ਕੀਤਾ ਗਿਆ ਅਕਾਦਮੀ ਅਨੁਵਾਦ ਹੈ, ਜਿਸ ਨੂੰ ਰੂਸੀ ਵਿਚ Полный академический перевод (ਪੋਲਨੀ ਅਕਾਦੇਮੀਚੇਸਕੀ ਪੀਰਿਵੋਦ) ਆਖਦੇ ਹਨ। ਇਸ ਤਰਜੁਮੇ ਤੇ ਕੰਮ 1950 ਵਿਚ ਸ਼ੁਰੂ ਹੋਇਆ ਅਤੇ 2017 ਵਿਚ ਖਤਮ।[11]

ਇਹ ਵੀ ਵੇਖੋ

ਸੋਧੋ

ਮਹਾਭਾਰਤ

ਹਵਾਲੇ

ਸੋਧੋ
  1. "সিংহ, কালীপ্রসন্ন" (in Bengali). ਬਾਂਗਲਾਪੀਡੀਆ. Retrieved 2021-03-14.
  2. ਰਾਜਾਰਾਜਾ ਵਰਮਾ (Rajaraja Verma) publisher=Mahabharat Resources. "Translation of Mahabharata" (in ਅੰਗਰੇਜ਼ੀ). Archived from the original on 2021-04-28. Retrieved 2021-03-14. {{cite web}}: Missing pipe in: |author= (help)
  3. ਸਦਾਸ਼ਿਵ ਸ਼ਿੰਦੇ (सदाशिव शिंदे). "पुरुषोत्तम लाल (Purushottam Lal)" (in ਮਰਾਠੀ). ਮਰਾਠੀਵਿਸ਼ਵਕੋਸ਼ (मराठीविश्वकोश). Retrieved 2021-03-14.
  4. "Shri Bibek Debroy takes over as member NITI Aayog" (in ਅੰਗਰੇਜ਼ੀ). Press Information Bureau. 2015-01-21. Retrieved 2021-03-14.
  5. ਵੋਗਨ ਪੀਲੀਕਿਨ (Vaughan Pilikian). "Into the Fray: An Introduction to the Maha·bhárata" (in ਅੰਗਰੇਜ਼ੀ). ਕਲੇਅ ਸੰਸਕ੍ਰਤ ਲਾਇਬ੍ਰੇਰੀ (Clay Sanskrit Library). Archived from the original on 2021-04-23. Retrieved 2021-03-14. {{cite web}}: Unknown parameter |dead-url= ignored (|url-status= suggested) (help)
  6. ਜੀਊਲੀਆਨੋ ਬੋਕ੍ਕਾਲੀ (Giuliano Boccali) (2004). "KERBAKER, Michele" (in ਇਤਾਲਵੀ). ਇਤਾਲਵੀ ਭਾਸ਼ਾ ਦਾ ਵਿਸ਼ਵਕੋਸ਼ ਤਰੇਕਾਨੀ (Treccani). Retrieved 2021-03-14.
  7. "印度史诗《摩诃婆罗多》中文全译本问世". ਚੀਨੀ ਐਂਬਸੀ ਦਿੱਲੀ ਵਿਚ (in ਚੀਨੀ). 2006-04-19. Retrieved 2021-03-14.
  8. "マハーバーラタの概要:マハーバーラタの主要登場人物の紹介とあらすじ" (PDF). ਟੋਕੀਓ ਯੂਨਿਵਰਸਿਟੀ ਦਾ ਵਿਦੇਸ਼ੀ ਭਾਸ਼ਾਵਾਂ ਦਾ ਡਿਪਾਰਟਮੇਂਟ (東京外国語大学) (in ਜਪਾਨੀ). Retrieved 2021-03-14.
  9. "上村勝彦". ਜਾਪਾਨੀ ਵਿਕੀਪੀਡੀਆ (in ਜਪਾਨੀ). Retrieved 2021-03-14.
  10. "Du Mahâbhârata" (in ਫਰਾਂਸੀਸੀ). Archived from the original on 2008-12-27. Retrieved 2021-03-14. {{cite web}}: Unknown parameter |dead-url= ignored (|url-status= suggested) (help)
  11. ਯਾ. ਵੇ. ਵਾਸੀਲਕੋਵ? ਯੇ. ਐਮ. ਗੋਰੋਖੋਵਨਿਕ (Я. В. Васильков; Е. М. Гороховик). "«МАХАБХА́РАТА»" (in ਰੂਸੀ). Большая Российская Энциклопедия (ਮਹਾਨ ਰੂਸੀ ਵਿਸ਼ਵਕੋਸ਼ ). Archived from the original on 2021-05-16. Retrieved 2021-03-14.{{cite web}}: CS1 maint: multiple names: authors list (link)

ਬਾਹਰੀ ਕੜੀਆਂ

ਸੋਧੋ